ਤੇਲੰਗਾਨਾ : ਇਲੈਕਟ੍ਰਿਕ ਬਾਈਕ ’ਚ ਧਮਾਕਾ ਹੋਣ ਨਾਲ ਘਰ ’ਚ ਲੱਗੀ ਅੱਗ

Saturday, Jun 11, 2022 - 10:54 AM (IST)

ਤੇਲੰਗਾਨਾ : ਇਲੈਕਟ੍ਰਿਕ ਬਾਈਕ ’ਚ ਧਮਾਕਾ ਹੋਣ ਨਾਲ ਘਰ ’ਚ ਲੱਗੀ ਅੱਗ

ਹੈਦਰਾਬਾਦ– ਤੇਲੰਗਾਨਾ ਦੇ ਸਿੱਧੀਪੇਟ ਜ਼ਿਲੇ ਵਿਚ ਚਾਰਜਿੰਗ ਦੌਰਾਨ ਇਲੈਕਟ੍ਰਿਕ ਬਾਈਕ ਵਿਚ ਅੱਗ ਲੱਗਣ ਨਾਲ ਪੂਰਾ ਘਰ ਸੜ ਗਿਆ। ਹਾਲਾਂਕਿ ਰਾਹਤ ਦੀ ਖਬਰ ਇਹ ਰਹੀ ਹੈ ਕਿ ਇਸ ਵਿਚ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਘਟਨਾ 8 ਜੂਨ ਤੜਕੇ ਦੁੱਬਾਕਾ ਮੰਡਲ ਦੇ ਚਿਕੋੜਾ ਪਿੰਡ ਦੀ ਹੈ।

ਲਗਭਗ 6 ਮਹੀਨੇ ਪਹਿਲਾਂ ਬਾਈਕ ਖਰੀਦਣ ਵਾਲੇ ਲਕਸ਼ਮੀ ਨਾਰਾਇਣ ਨੇ ਆਪਣੇ ਗੁਆਂਢੀ ਦੇ ਘਰ ’ਤੇ ਇਲੈਕਟ੍ਰਿਕ ਬਾਈਕ ਨੂੰ ਚਾਰਜਿੰਗ ’ਤੇ ਲਾਇਆ ਸੀ ਅਤੇ ਸੋਣ ਚਲੇ ਗਏ ਸਨ। ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਉਹ ਉੱਠੇ ਤਾਂ ਦੇਖਿਆ ਕਿ ਗੁਆਂਢੀ ਦੇ ਘਰ ਵਿਚ ਅੱਗ ਲੱਗੀ ਹੋਈ ਹੈ। ਇਹ ਅੱਗ ਇਲੈਕਟ੍ਰਿਕ ਬਾਈਕ ਵਿਚ ਹੋਏ ਧਮਾਕੇ ਦੇ ਕਾਰਨ ਲੱਗੀ। ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ।


author

Rakesh

Content Editor

Related News