ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਲਾਂਚ ਹੋਈ ਨਵੀਂ Honor Watch Magic
Thursday, Nov 01, 2018 - 11:46 AM (IST)
ਗੈਜੇਟ ਡੈਸਕ- ਆਪਣੀ ਪੈਰੇਂਟ ਕੰਪਨੀ ਨੂੰ ਫਾਲੋ ਕਰਦੇ ਹੋਏ ਆਨਰ ਨੇ ਆਪਣੀ ਸਮਾਰਟਵਾਚ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਵਾਚ ਨੂੰ ਚੀਨ 'ਚ ਆਨਰ ਵਾਚ ਮੈਜਿਕ ਦੇ ਨਾਂ ਨਾਲ ਪੇਸ਼ ਕੀਤੀ ਹੈ। ਇਹ ਆਨਰ ਹੁਆਵੇਈ ਜੀਟੀ ਦਾ ਟੋਨ-ਡਾਊਨ ਵਰਜ਼ਨ ਕਿਹਾ ਜਾ ਸਕਦਾ ਹੈ। ਆਨਰ ਵਾਚ ਮੈਜਿਕ ਦੀ ਸ਼ੁਰੂਆਤੀ ਕੀਮਤ RMB 899 (ਲਗਭਗ 9,000 ਰੁਪਏ) ਹੈ।
ਆਨਰ ਵਾਚ ਮੈਜਿਕ ਨੂੰ ਦੋ ਵੇਰੀਐਂਟ 'ਚ ਪੇਸ਼ ਕੀਤੀ ਗਈ ਹੈ। ਇਸ ਦੇ ਲਾਵਾ ਰੈੱਡ ਕਲਰ ਵੇਰੀਐਂਟ ਦੇ ਨਾਲ ਆਉਣ ਵਾਲੇ ਸਿਲੀਕਾਨ ਸਟ੍ਰੈਪ ਦੀ ਕੀਮਤ RMB 899 (ਲਗਭਗ 9,000 ਰੁਪਏ), ਤੇ ਮੂਨਲਾਈਟ ਸਿਲਵਰ ਵੇਰੀਐਂਟ ਨਾਲ ਆਉਣ ਵਾਲੇ ਲੈਦਰ ਸਟ੍ਰੈਪ ਦੀ ਕੀਮਤ RMB 999 (ਲਗਭਗ 10,000 ਰੁਪਏ) ਹੈ। ਫਿਲਹਾਲ ਆਨਰ ਇਸ ਵਾਚ ਮੈਜਿਕ ਨੂੰ ਚੀਨ 'ਚ Vmall, JD.com. Tmall ਤੇ Suning ਦੇ ਰਾਹੀਂ ਨਾਲ ਸੇਲ ਕਰ ਰਹੀ ਹੈ। ਉਥੇ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਨਵਰੀ 2019 'ਚ ਇਸ ਵਾਚ ਨੂੰ ਗਲੋਬਲੀ ਪੇਸ਼ ਕੀਤੀ ਜਾਵੇਗੀ।
ਡਿਜ਼ਾਈਨ
ਡਿਜ਼ਾਈਨ ਦੀ ਗੱਲ ਕਰੀਏ Honor Watch Magic ਵਿਖਣ 'ਚ ਬਿਲਕੁਲ 8uawei Watch GT ਦੀ ਤਰ੍ਹਾਂ ਹੀ ਲਗਦੀ ਹੈ। ਪਰ ਇਸ 'ਚ 1.2-ਇੰਚ AMOLED ਡਿਸਪਲੇਅ ਹੈ, ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 390ਗ390 ਹੈ। ਇਸ ਦਾ ਡਾਇਲ ਸਟੈਨਲੈੱਸ ਸਟੀਲ ਫ੍ਰੇਮ ਦਾ ਬਣਿਆ ਹੈ ਤੇ ਯੂਜ਼ਰਸ ਨੂੰ ਮਲਟੀਪਲ ਵਾਚ ਫੇਸ ਚੁਣਨ ਦੀ ਆਪਸ਼ਨ ਮਿਲਦੀ ਹੈ। ਆਨਰ ਵਾਚ ਮੈਜਿਕ ਦੇ ਡਾਇਲ ਬਾਡੀ ਥਿਕਨੇਸ ਸਿਰਫ 9.8mm ਹੈ। ਉਥੇ ਹੀ ਵਾਚ ਜੀਟੀ ਦੀ ਥਿੱਕਨਸ 10.6mm ਸੀ। ਤੁਹਾਡੇ ਕੋਲ ਨਵੀਂ ਆਨਰ ਵਾਚ ਮੈਜਿਕ ਦੇ ਨਾਲ ਸਿਲੀਕਾਨ ਤੇ ਲੈਦਰ ਬੈਂਡਸ ਦੀ ਆਪਸ਼ਨ ਮਿਲਦੀ ਹੈ।
ਡਿਊਲ-ਚਿੱਪ ਟੈਕਨਾਲੌਜੀ
ਸਮਾਰਟਵਾਚ ਹੁਵਾਵੇ ਦੇ LiteOS ਪਲੇਟਫਾਰਮ 'ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਇਸ 'ਚ ਡਿਊਲ-ਚਿੱਪ ਟੈਕਨਾਲੌਜੀ ਦਾ ਇਸਤੇਮਾਲ ਕੀਤਾ ਗਿਆ ਹੈ। ਆਨਰ ਵਾਚ ਮੈਜਿਕ 'ਚ ਫਿੱਟਨੈੱਸ ਟ੍ਰੈਕਿੰਗ ਸੈਂਸਰ, ਹਾਰਟ-ਰੇਟ ਮਾਨਿਟਰ, ਬਿਲਟ-ਇਸ ਜੀ. ਪੀ. ਐੱਸ, ਐੱਨ. ਐੱਫ. ਸੀ, GLONASS ਤੇ Galileo ਜਿਹੇ ਕੁਨੈਕਟੀਵਿਟੀ ਆਪਸ਼ਨ ਹਨ । ਚੀਨ 'ਚ ਵਾਚ ਮੈਜਿਕ ਫਿਲਹਾਲ Huawei Pay, AliPay ਤੇ bus cards ਦੇ ਨਾਲ NFC ਪੇਮੈਂਟ ਨੂੰ ਸਪੋਰਟ ਕਰਦੀ ਹੈ। ਉਥੇ ਹੀ ਪਾਵਰ ਬੈਕਅਪ ਲਈ ਆਨਰ ਵਾਚ ਮੈਜਿਕ 'ਚ 178mAh ਦੀ ਬੈਟਰੀ ਦਿੱਤੀ ਗਈ ਹੈ।
