Honor Watch GS Pro ਤੇ Watch ES ਲਾਂਚ, ਜਾਣੋ ਕੀਮਤ ਤੇ ਫੀਚਰਜ਼

Saturday, Sep 05, 2020 - 06:58 PM (IST)

Honor Watch GS Pro ਤੇ Watch ES ਲਾਂਚ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ—ਆਨਰ ਨੇ ਆਪਣੀ ਸਮਾਰਟ ਵਾਚ ਦੀ ਰੇਂਜ ਵਧਾਉਂਦੇ ਹੋਏ Honor Watch GS Pro ਅਤੇ Watch ES ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਨ੍ਹਾਂ ਦੋਵਾਂ ਸਮਾਰਟਵਾਚ ਨੂੰ ਬਰਲੀਨ ’ਚ ਚੱਲ ਰਹੇ IFA 2020 ’ਚ ਲਾਂਚ ਕੀਤਾ। ਆਨਰ ਵਾਚ ਜੀ.ਐੱਸ. ਪ੍ਰੋ ਦੀ ਕੀਮਤ 249.99 ਯੂਰੋ (ਕਰੀਬ 21,600 ਰੁਪਏ) ਅਤੇ ਆਨਰ ਵਾਚ ਈ.ਐੱਸ. ਦੀ ਕੀਮਤ 99 ਯੂਰੋ (ਕਰੀਬ 8,700 ਰੁਪਏ) ਹੈ। ਯੂਰਪ ’ਚ ਦੋਵਾਂ ਸਮਾਰਟਵਾਚ ਦੀ ਸੇਲ 7 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਉੱਥੇ, ਭਾਰਤ ’ਚ ਇਸ ਦੀ ਵਿਕਰੀ ਅਕਤੂਬਰ ’ਚ ਸ਼ੁਰੂ ਹੋਵੇਗੀ।

PunjabKesari

ਆਨਰ ਵਾਚ ਜੀ.ਐੱਸ. ਪ੍ਰੋ ਦੇ ਸਪੈਸੀਫਿਕੇਸ਼ਨਸ
ਵਾਚ ’ਚ 454x454 ਪਿਕਸਲ ਰੈਜੋਲਿਉਸ਼ਨ ਨਾਲ 1.39 ਇੰਚ ਦੀ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਵਾਚ ਕਿਰਿਨ ਏ.1 ਐੱਸ.ਓ.ਸੀ. ਨਾਲ ਆਉਂਦੀ ਹੈ। ਲੋਕੇਸ਼ਨ ਟ੍ਰੈਕਿੰਗ ਲਈ ਇਸ ਸਮਾਰਟਵਾਚ ’ਚ ਜੀ.ਪੀ.ਐੱਸ. ਨਾਲ ਡਿਊਲ ਸੈਟੇਲਾਈਟ ਪੋਜੀਸ਼ਨਿੰਗ ਸਿਸਟਮ ਦਿੱਤਾ ਗਿਆ ਹੈ। ਫਿੱਟਨੈੱਸ ਲਈ ਇਸ ਵਾਚ ’ਚ 100 ਵਰਕਆਊਟ ਮੋਡ ਮਿਲਦੇ ਹਨ ਜਿਸ ’ਚ 15 ਪ੍ਰੋਫੈਸ਼ਨਲ ਅਤੇ 85 ਕਸਟਮਾਈਜ਼ ਮੋਡ ਸ਼ਾਮਲ ਹਨ।

PunjabKesari

ਹੈਲਥ ਟ੍ਰੈਕਿੰਗ ਲਈ ਇਸ ’ਚ ਹਾਰਟ ਰੇਟ, ਆਲ ਨਾਈਟ ਸਲੀਪ ਟ੍ਰੈਕਿੰਗ ਅਤੇ ਬਲੱਡ ਆਕਸੀਜਨ ਲੈਵਲ ਚੈੱਕ ਕਰਨ ਲਈ SpO2 ਮਾਨੀਟਰ ਦਿੱਤਾ ਗਿਆ ਹੈ। ਸਮਾਰਟਵਾਚ ’ਚ ਬਿਲਟ-ਇਨ ਸਪੀਕਰ ਦਿੱਤਾ ਗਿਆ ਹੈ ਜੋ ਕਾਲਿੰਗ ਲਈ ਕੰਮ ਆਉਂਦਾ ਹੈ। ਵਾਚ ਦੀ ਇੰਟਰਨਲ ਸਟੋਰੇਜ਼ 4 ਜੀ.ਬੀ. ਹੈ। ਇਹ ਸਮਾਰਟਵਾਚ ਐਂਡ੍ਰਾਇਡ ਨਾਲ ਹੀ ਆਈ.ਓ.ਐੱਸ. ਨੂੰ ਵੀ ਸਪੋਰਟ ਕਰਦੀ ਹੈ। ਇਸ ਵਾਚ ’ਚ ਦਿੱਤੀ ਗਈ ਬੈਟਰੀ 25 ਦਿਨ ਤੱਕ ਦਾ ਬੈਅਕਪ ਦਿੰਦੀ ਹੈ।

PunjabKesari

ਆਨਰ ਵਾਚ ਈ.ਐੱਸ. ਦੇ ਸਪੈਸੀਫਿਕੇਸ਼ਨਸ
ਆਨਰ ਦੀ ਇਸ ਵਾਚ ’ਚ 456x280 ਪਿਕਸਲ ਰੈਜੋਲਿਉਸ਼ਨ ਨਾਲ 1.64 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਹ ਵਾਚ ਆਲੇਵਜ ਆਨ ਫੰਕਸ਼ਨ ਅਤੇ 2.5ਡੀ ਗਲਾਸ ਕਵਰ ਨਾਲ ਆਉਂਦੀ ਹੈ। ਫਿੱਟਨੈੱਸ ਲਈ ਇਸ ਵਾਚ ’ਚ 95 ਵਰਕਆਊਟ ਮੋਡ ਦਿੱਤੇ ਗਏ ਹਨ। ਇਸ ’ਚ 12 ਐਨੀਮੇਟੇਡ ਵਰਕਆਊਟ ਕਲਾਸ ਨਾਲ 44 ਐਨੀਮੇਟੇਡ ਐਕਸਰਸਾਈਜ਼ ਮੂਵਸ ਦਿੱਤੇ ਗਏ ਹਨ। ਵਾਚ ’ਚ ਤੁਹਾਨੂੰ ਹਾਰਟ ਰੇਟ ਮਾਨੀਟਰ ਨਾਲ ਸਟ੍ਰੈਸ ਅਤੇ ਸਲੀਪ ਮਾਨੀਟਰ ਵੀ ਮਿਲੇਗਾ। ਵਾਚ ਸਿੰਗਲ ਚਾਰਜ ’ਤੇ 10 ਦਿਨ ਤੱਕ ਚੱਲ ਜਾਂਦੀ ਹੈ।


author

Karan Kumar

Content Editor

Related News