Honor ਦੀ ਭਾਰਤ ’ਚ ਵਾਪਸੀ, ਲਾਂਚ ਕੀਤਾ ਨਵਾਂ ਟੈਬਲੇਟ, ਜਾਣੋ ਕੀਮਤ

09/21/2022 2:31:34 PM

ਗੈਜੇਟ ਡੈਸਕ– ਲੰਬੇ ਸਮੇਂ ਬਾਅਦ ਆਨਰ ਨੇ ਭਾਰਤ ’ਚ ਵਾਪਸੀ ਕਰ ਲਈ ਹੈ। ਕੰਪਨੀ ਨੇ ਆਪਣੇ Honor Pad 8 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਭਾਰਤੀ ਬਾਜ਼ਾਰ ਤੋਂ ਪਹਿਲਾਂ ਇਸ ਟੈਬ ਨੂੰ ਗਲੋਬnਲr ਲਾਂਚ ਕੀਤਾ ਗਿਆ ਸੀ। Honor Pad 8 ਨੂੰ 12 ਇੰਚ ਦੀ ਡਿਸਪਲੇਅ ਅਤੇ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਗਿਆ ਹੈ। 

Honor Pad 8 ਦੀ ਕੀਮਤ
ਟੈਬਲੇਟ ਨੂੰ ਸਿੰਗਲ ਬਲੈਕ ਰੰਗ ’ਚ ਪੇਸ਼ ਕੀਤਾ ਗਿਆ ਹੈ। Honor Pad 8 ਨੂੰ ਦੋ ਰੈਮ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸਦੇ 4 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 29,999 ਰੁਪਏ ਅਤੇ 6 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 31,999 ਰੁਪਏ ਰੱਖੀ ਗਈ ਹੈ। ਟੈਬਲੇਟ ਨੂੰ 23 ਸਤੰਬਰ ਤੋਂ ਫਲਿਪਕਾਰਟ ਬਿਗ ਬਿਲੀਅਨ ਡੇਅ 2022 ’ਚ ਖਰੀਦਿਆ ਜਾ ਸਕੇਗਾ। ਸੇਲ ’ਚ ਟੈਬਲੇਟ ਦੇ 4 ਜੀ.ਬੀ. ਵੇਰੀਐਂਟ ਨੂੰ 19,999 ਰੁਪਏ ਅਤੇ 6 ਜੀ.ਬੀ. ਰੈਮ ਵੇਰੀਐਂਟ ਨੂੰ 21,999 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕੇਗਾ। 

Honor Pad 8 ਦੇ ਫੀਚਰਜ਼
Honor Pad 8 ’ਚ 12 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ। ਟੈਬ ’ਚ ਐਂਡਰਾਇਡ 12 ਆਧਾਰਿਤ MagicUI 6.1 ਦਿੱਤਾ ਗਿਆ ਹੈ। Honor Pad 8 ’ਚ ਆਕਟਾ-ਕੋਰ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਸਟੋਰੇਜ ਮਿਲਦੀ ਹੈ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ Honor Pad 8 ਦੇ ਨਾਲ 5 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਸਪੋਰਟ ਹੈ। 

ਟੈਬਲੇਟ ’ਚ 7250mAh ਦੀ ਬੈਟਰੀ ਹੈ ਜੋ 22.5 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਟੈਬ ’ਚ 8 ਸਪੀਕਰ ਦੇ ਨਾਲ Honor Histen ਅਤੇ DTS:X Ultra ਦਾ ਸਪੋਰਟ ਮਿਲਦਾ ਹੈ। ਇਸਦਾ ਡਿਜ਼ਾਈਨ ਯੂਨੀਬਾਡੀ ਹੈ। ਕੁਨੈਕਟੀਵਿਟੀ ਲਈ ਇਸ ਵਿਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ v5.1 ਅਤੇ OTG ਦਾ ਸਪੋਰਟ ਮਿਲਦਾ ਹੈ। 


Rakesh

Content Editor

Related News