6 ਕੈਮਰੇ ਅਤੇ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਨਾਲ ਲਾਂਚ ਹੋਇਆ Honor Magic 2
Thursday, Nov 01, 2018 - 02:05 AM (IST)
ਗੈਜੇਟ ਡੈਸਕ—ਹੁਵਾਵੇ ਦੀ ਸਬ-ਬ੍ਰੈਂਡ ਕੰਪਨੀ ਆਨਰ ਨੇ ਆਪਣਾ ਨਵਾਂ ਸਮਾਰਟਫੋਨ 'ਹਾਨਰ ਮੈਜ਼ਿਕ 2' ਚੀਨ 'ਚ ਲਾਂਚ ਕਰ ਦਿੱਤਾ ਹੈ। ਪਿਛਲੇ ਕਾਫੀ ਵੇਲੇ ਤੋਂ ਇਹ ਫੋਨ ਆਪਣੇ 6 ਕੈਮਰਿਆਂ ਨੂੰ ਲੈ ਕੇ ਸੁਰਖੀਆਂ ਬਟੋਰ ਰਿਹਾ ਸੀ। ਆਖਿਰਕਾਰ ਕੰਪਨੀ ਨੇ ਹੁਣ ਇਸ ਫੋਨ ਤੋਂ ਪਰਦਾ ਚੁੱਕ ਦਿੱਤਾ ਹੈ। ਇਸ 'ਚ 6.4 ਇੰਚ ਦੀ ਫੁਲ ਐੱਚ.ਡੀ.+oledਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜੂਲੇਸ਼ਨ 2340x1080 ਪਿਕਸਲ ਹੈ। ਇਸ ਦਾ ਟਾਪ 'ਤੇ ਕਵਰਡ 2.5ਡੀ ਗਲਾਸ ਦਿੱਤਾ ਗਿਆ ਹੈ। ਇਸ ਦੇ 6ਜੀ.ਬੀ.ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 3,799 ਯੁਆਨ (ਕਰੀਬ 40,200 ਰੁਪਏ), 8ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 4,299 ਯੁਆਨ (ਕਰੀਬ 45,500 ਰੁਪਏ) ਅਤੇ 8 ਜੀ.ਬੀ. ਰੈਮ ਅਤੇ 256 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 4,799 ਯੁਆਨ (ਕਰੀਬ 50,800 ਰੁਪਏ) ਰੱਖੀ ਗਈ ਹੈ।

ਚੀਨ 'ਚ ਇਸ ਦੀ ਵਿਕਰੀ 6 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਇਕ 8ਜੀ.ਬੀ.ਰੈਮ ਅਤੇ 512 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਵਾਲਾ ਮਾਡਲ ਵੀ ਹੈ ਜੋ ਦਸੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਫੋਨ ਭਾਰਤ 'ਚ ਲਾਂਚ ਹੋਵੇਗਾ ਜਾਂ ਨਹੀਂ ਫਿਲਹਾਲ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਦੋਵਾਂ ਹੀ ਸਾਈਡ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।

ਫੋਨ 'ਚ 16MP+24MP+16MP ਦੇ ਟ੍ਰਿਪਲ ਰੀਅਰ ਕੈਮਰੇ ਹਨ। ਇਸ 'ਚ ਪਹਿਲਾ ਕੈਮਰਾ F/1.8 ਅਪਰਚਰ ਨਾਲ 16 ਮੈਗਾਪਿਕਸਲ, ਦੂਜਾ F/1.8 ਅਪਰਚਰ ਵਾਲਾ 24 ਮੈਗਾਪਿਕਸਲ ਦਾ ਬਲੈਕ ਐਂਡ ਵ੍ਹਾਈਟ ਮੋਨੋਕ੍ਰੋਮ ਸੈਂਸਰ ਅਤੇ ਤੀਸਰਾ 16 ਮੈਗਾਪਿਕਸਲ ਦਾ ਅਲਟਰਵਾਈਡ ਐਂਗਲ ਦਿੱਤਾ ਗਿਆ ਹੈ। ਸੈਲਫੀ ਲਈ 16MP+2MP+2MP ਦਾ ਫਰੰਟ ਕੈਮਰਾ ਸੈਟਅਪ ਹੈ ਜਿਸ 'ਚ 16 ਮੈਗਾਪਿਕਸਲ ਫਰੰਟ ਕੈਮਰੇ ਦਾ ਸੈਂਸਰ ਐੱਫ/2.0 ਅਤੇ 2 ਮੈਗਾਪਿਕਸਲ ਦੇ 2 ਕੈਮਰੇ ਦਾ ਅਪਰਚਰ ਐੱਫ/2.4 ਹੈ। ਨਾਲ ਹੀ ਇਹ ਫੋਨ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਨਾਲ ਵੀ ਲੈਸ ਹੈ। ਇਸ ਦੇ 8 ਜੀ.ਬੀ. ਰੈਮ ਅਤੇ 512 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ 'ਚ 3ਡੀ ਫੇਸ ਅਨਲਾਕ ਫੀਚਰ ਵੀ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
