ਭਾਰਤ ''ਚ ਲਾਂਚ ਹੋਇਆ Honor Holly 4 ਸਮਾਰਟਫੋਨ

10/03/2017 3:21:09 PM

ਜਲੰਧਰ- ਹੁਵਾਵੇ ਟਰਮੀਨਲ ਦੇ ਹਾਨਰ ਬ੍ਰਾਂਡ ਨੇ ਆਪਣੀ ਹਾਲੀ ਸੀਰੀਜ਼ ਦਾ ਨਵਾਂ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਹਾਨਰ ਹਾਲੀ 4 ਸਮਾਰਟਫੋਨ ਦੀ ਕੀਮਤ 11,999 ਰੁਪਏ ਹੈ ਅਤੇ ਇਹ ਦੇਸ਼ਭਰ 'ਚ ਹਾਨਰ ਦੇ ਸਾਂਝੇਦਾਰ ਰਿਟੇਲ ਸਟੋਰ 'ਤੇ ਖਰੀਦਣ ਲਈ ਉਪਲੱਬਧ ਹੈ। ਹਾਨਰ ਹਾਲੀ 4 ਗ੍ਰੇਅ, ਗੋਲਡ ਅਤੇ ਸਿਲਵਰ ਕਲਰ ਵੇਰੀਐਂਟ 'ਚ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਹਾਨਰ ਹੋਲੀ 4 ਸਮਾਰਟਫੋਨ 12 ਮਹੀਨੇ ਦੀ ਸਰਵਿਸ ਵਾਰੰਟੀ ਨਾਲ ਆਉਂਦਾ ਹੈ।

ਇਹ ਸਮਾਰਟਫੋਨ ਇਕ ਮੇਟਲ ਬਾਡੀ ਵਾਲਾ ਸਮਾਰਟਫੋਨ ਹੈ, ਜਿਸ ਦੇ ਕਿਨਾਰੇ ਘੁੰਮਣਦਾਰ ਹਨ। ਫੋਨ 'ਚ 5 ਇੰਚ ਐੱਚ. ਡੀ. (720x1280 ਪਿਕਸਲਸ) ਡਿਸਪਲੇਅ ਹੈ। ਸਮਾਰਟਫੋਨ 'ਚ 1.1 ਗੀਗਾਹਟਰਜ਼ ਐੱਸ. ਡੀ. (ਐੱਮ. ਐੱਸ. ਐੱਮ. 8937) ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 3 ਜੀ. ਬੀ. ਰੈਮ ਹੈ। ਇਨਬਿਲਟ ਸਟੋਰੇਜ 32 ਜੀ. ਬੀ. ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਰਾਹੀਂ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਪੀ. ਡੀ. ਏ. ਐੱਫ. ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਚੈਟ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਸਮਾਰਟਫੋਨ 'ਚ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਜਿਸ ਨਾਲ 0.5 ਸੈਕਿੰਡ 'ਚ ਫੋਨ ਨੂੰ ਅਨਲਾਕ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਾ 'ਚੇ ਚੱਲਦਾ ਹੈ, ਜਿਸ ਦੇ ਉੱਪਰ ਈ. ਐੱਮ. ਯੂ. ਆਈ. 5.1 ਸਕਰੀਨ ਹੈ। ਹਾਲੀ 4 ਨੂੰ ਪਾਵਰ ਦੇਣ ਲਈ ਇਕ 3020 ਐੱਮ. ਏ. ਐੱਚ. ਦੀ ਬੈਟਰੀ ਹੈ। ਜਿਸ ਨਾਲ 10 ਘੰਟੇ ਤੱਕ ਦਾ ਟਾਕ ਟਾਈਮ ਅਤੇ 57 ਘੰਟੇ ਤੱਕ ਦਾ ਮਿਊਜ਼ਿਕ ਪਲੇਅਬੈਕ ਟਾਈਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸਮਾਰਟਫੋਨ ਡਿਊਲ ਸਿਮ ਸਪੋਰਟ ਕਰਦਾ ਹੈ। 

ਕਨੈਕਟੀਵਿਟੀ ਲਈ ਇਸ ਫੋਨ 'ਚ 4ਜੀ ਵੀ. ਓ. ਐੱਲ. ਟੀ. ਈ. ਤੋਂ ਇਲਾਵਾ 3ਜੀ, 2ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.1, ਮਾਈਕ੍ਰੋ ਯੂ. ਐੱਸ. ਬੀ. (ਓ. ਟੀ. ਜੀ. ਨਾਲ) ਜਿਹੇ ਫੀਚਰ ਹਨ। ਇਸ ਤੋਂ ਇਲਾਵਾ ਫੋਨ 'ਚ ਐਕਸੀਲੇਰੋਮੀਟਰ, ਪ੍ਰਾਕਿਸਮਿਟੀ, ਐਂਮੀਅੰਟ ਲਾਈਟ ਸੈਂਸਰ ਅਤੇ ਜੀ-ਸੈਂਸਰ ਦਿੱਤੇ ਗਏ ਹਨ। ਫੋਨ ਦਾ ਡਾਈਮੈਂਸ਼ਨ 143.7x70.95x8.2 ਅਤਚੇ ਵਜ਼ਨ 144 ਗ੍ਰਾਮ ਹੈ।


Related News