SpO2 ਸੈਂਸਰ ਨਾਲ ਭਾਰਤ ’ਚ ਲਾਂਚ ਹੋਇਆ Honor Band 6, ਜਾਣੋ ਕੀਮਤ ਤੇ ਖੂਬੀਆਂ
Thursday, Jun 10, 2021 - 12:04 PM (IST)
ਗੈਜੇਟ ਡੈਸਕ– ਹੁਆਵੇਈ ਦੇ ਸਬ-ਬ੍ਰਾਂਡ ਆਨਰ ਨੇ ਆਪਣੇ ਨਵੇਂ ਫਿਟਨੈੱਸ ਬੈਂਡ ‘ਆਨਰ ਬੈਂਡ 6’ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਆਨਰ ਬੈਂਡ 6 ’ਚ 24 ਘੰਟੇ ਹਾਰਟ ਰੇਟ ਮਾਨੀਟਰਿੰਗ ਨਾਲ ਬਲੱਡ ਆਕਸੀਜਨ ਮਾਨੀਟਰ ਲਈ SpO2 ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 10 ਵਰਕਆਊਟ ਮੋਡਸ ਵੀ ਦਿੱਤੇ ਗਏ ਹਨ। ਆਨਰ ਬੈਂਡ 6 ਦੀ ਬੈਟਰੀ ਨੂੰ ਲੈ ਕੇ 14 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਬੈਂਡ ’ਚ 1.47 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦੇ ਨਾਲ ਟੱਚ ਦੀ ਵੀ ਸੁਪੋਰਟ ਹੈ। ਇਸ ਨੂੰ ਤਿੰਨ ਵੱਖ-ਵੱਖ ਰੰਗਾਂ ’ਚ ਖ਼ਰੀਦਿਆ ਜਾ ਸਕਦਾ ਹੈ ਜਿਨ੍ਹਾਂ ’ਚ ਕੋਰਲ ਪਿੰਕ, ਮੈਟੋਰਾਈਟ ਬਲੈਕ ਅਤੇ ਸੈਂਡਸਟੋਨ ਗ੍ਰੇਅ ਸ਼ਾਮਲ ਹਨ। ਆਨਰ ਦੇ ਇਸ ਬੈਂਡ ਦੀ ਕੀਮਤ 3,999 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ 14 ਜੂਨ ਤੋਂ ਫਲਿਪਕਾਰਟ ’ਤੇ ਹੋਵੇਗੀ।
ਫਲਿਪਕਾਰਟ ’ਤੇ ਇਸ ਬੈਂਡ ਦੇ ਨਾਲ ਆਫਰ ਵੀ ਮਿਲ ਰਿਹਾ ਹੈ। ਜੇਕਰ ਤੁਸੀਂ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਉਥੇ ਹੀ ਯੂ.ਪੀ.ਆਈ. ਤੋਂ ਪੇਮੈਂਟ ’ਤੇ 75 ਰੁਪਏ ਦੀ ਛੋਟ ਮਿਲ ਰਹੀ ਹੈ, ਹਾਲਾਂਕਿ, ਇਸ ਲਈ ਘੱਟੋ-ਘੱਟ 10,000 ਰੁਪਏ ਦੀ ਸ਼ਾਪਿੰਗ ਕਰਨੀ ਪਵੇਗੀ।
Honor Band 6 ਦੀਆਂ ਖੂਬੀਆਂ
ਆਨਰ ਬੈਂਡ 6 ’ਚ 1.47 ਇੰਚ ਦੀ ਅਮੋਲੇਡ ਡਿਸਪਲੇਅ ਹੈ ਜਿਸ ਦੇ ਉੱਪਰ 2.5ਡੀ ਕਰਵਡ ਗਲਾਸ ਦਾ ਪ੍ਰੋਟੈਕਸ਼ਨ ਹੈ। ਇਸ ਦੇ ਨਾਲ TruSeen 4.0 ਟੈਕਨਾਲੋਜੀ ਵੀ ਮਿਲ ਰਹੀ ਹੈ ਜੋ 24 ਘੰਟੇ ਹਾਰਟ ਰੇਟ ਮਾਨੀਟਰ ਕਰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਬਲੱਡ ਆਕਸੀਜਨ ਨੂੰ ਟ੍ਰੈਕ ਕਰਨ ਲਈ SpO2 ਸੈਂਸਰ ਵੀ ਦਿੱਤਾ ਗਿਆ ਹੈ। ਵਾਟਰ ਰੈਸਿਸਟੈਂਟ ਲਈ ਇਸ ਨੂੰ 5 ATM ਦੀ ਰੇਟਿੰਗ ਮਿਲੀ ਹੈ। ਇਸ ਵਿਚ ਸਲੀਪ ਟ੍ਰੈਕਿੰਗ ਦੀ ਵੀ ਸੁਪੋਰਟ ਦਿੱਤੀ ਗਈ ਹੈ।
ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿਚ 180mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਸਿਰਫ 10 ਮਿੰਟ ਦੀ ਚਾਰਜਿੰਗ ਤੋਂ ਬਾਅਦ 3 ਦਿਨਾਂ ਤਕ ਦਾ ਦਾਅਵਾ ਹੈ। ਇਸ ਤੋਂ ਇਲਾਵਾ ਇਸ ਵਿਚ 10 ਪ੍ਰੋਫੈਸ਼ਨਲ ਵਰਕਆਊਟ ਮੋਡ ਦਿੱਤੇ ਗਏ ਹਨ ਜਿਨ੍ਹਾਂ ’ਚ ਆਊਟਡੋਰ ਰਨਿੰਗ, ਵਾਕਿੰਗ, ਇੰਡੋਰ ਰਨਿੰਗ, ਸਾਈਕਲਿੰਗ ਆਦਿ ਸ਼ਾਮਲ ਹਨ।