6GB ਰੈਮ ਤੇ ਡਿਊਲ ਰਿਅਰ ਕੈਮਰੇ ਨਾਲ ਲਾਂਚ ਹੋਇਆ Honor 8 Pro

Wednesday, Apr 05, 2017 - 07:05 PM (IST)

6GB ਰੈਮ ਤੇ ਡਿਊਲ ਰਿਅਰ ਕੈਮਰੇ ਨਾਲ ਲਾਂਚ ਹੋਇਆ Honor 8 Pro
ਜਲੰਧਰ- ਹੁਵਾਵੇ ਟਰਮਿਨਲ ਦੇ ਸਬ-ਬ੍ਰਾਂਡ ਆਨਰ ਨੇ ਆਪਣਾ ਨਵਾਂ ਸਮਾਰਟਫੋਨ ਆਨਰ 8 ਪ੍ਰੋ ਬ੍ਰਿਟੇਨ ''ਚ ਲਾਂਚ ਕੀਤਾ ਦਿੱਤਾ ਹੈ। ਆਨਰ 8 ਪ੍ਰੋ ਦੀ ਕੀਮਤ ਯੂਰਪ ''ਚ 549 ਯੂਰੋ (ਕਰੀਬ 38,000 ਰੁਪਏ) ਹੈ। ਇਹ ਫੋਨ ਆਨਰ ਦੇ vmall.eu ''ਤੇ ਕਈ ਬੰਡਲ ਆਫਰ ਦੇ ਨਾਲ ਪ੍ਰੀ-ਆਰਡਰ ਲਈ ਉਪਲੱਬਧ ਹੈ। ਆਨਰ 8 ਪ੍ਰੋ 20 ਅਪ੍ਰੈਲ ਤੋਂ ਐਮੇਜ਼ਾਨ ''ਤੇ ਮਿਲੇਗਾ। ਇਸ ਸਮਾਰਟਫੋਨ ਦੇ ਜਲਦੀ ਹੀ ਭਾਰਤੀ ਬਾਜ਼ਾਰ ''ਚ ਵੀ ਲਾਂਚ ਹੋਣ ਦੀ ਉਮੀਦ ਹੈ। ਫੋਨ ਨੂੰ ਨੇਵੀ ਬਲੂ, ਮਿਡਨਾਈਟ ਬਲੈਕ ਅਤੇ ਪਲੈਟਿਨਮ ਗੋਲਡ ਕਲਰ ਵੇਰੀਅੰਟ ''ਚ ਉਪਲੱਬਧ ਕਰਾਇਆ ਜਾਵੇਗਾ। 
ਆਨਰ 8 ਪ੍ਰੋ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਵਿਚ ਦਿੱਤੇ ਗਏ 12 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ। ਆਨਰ 8 ਪ੍ਰੋ ''ਚ ਬਿਹਤਰੀਨ ਕੁਆਲਿਟੀ ਦੀਆਂ ਤਸਵੀਰਾਂ ਲਈ ਡਿਊਲ-ਟੋਨ ਐੱਲ.ਈ.ਡੀ. ਫਲੈਸ਼, ਅਪਰਚਰ ਐੱਫ/2.2, 4ਕੇ ਵੀਡੀਓ ਰਿਕਾਰਡਿੰਗ ਦੇ ਨਾਲ 12 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਹਨ। ਪਹਿਲੇ ਕੈਮਰੇ ਨੂੰ ਮੋਨੋਕ੍ਰੋਮ ਜਦਕਿ ਦੂਜੇ ਰਿਅਰ ਕੈਮਰੇ ਨੂੰ ਆਰ.ਜੀ.ਬੀ. ਦੇ ਲਈ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ''ਚ ਸੈਲਫੀ ਅਤੇ ਵੀਡੀਓ ਚੈਟ ਲਈ ਅਪਰਚਰ ਐੱਫ/2.0 ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। 
ਆਨਰ 8 ਪ੍ਰੋ ''ਚ 5.7-ਇੰਚ (2560x1440 ਪਿਕਸਲ) ਕਵਾਡ ਐੱਚ.ਡੀ. ਐੱਲ.ਟੀ.ਪੀ.ਐੱਸ. 2.5ਡੀ ਕਵਰਡ ਗਲਾਸ ਡਿਸਪਲੇ ਹੈ। ਸਕਰੀਨ ਦੀ ਡੈਨਸਿਟੀ 515 ਪੀ.ਪੀ.ਆਈ. ਹੈ। ਫੋਨ ''ਚ ਕੰਪਨੀ ਦਾ ਕਿਰਿਨ 960 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਮਾਲੀ ਜੀ71 ਆਕਟਾ-ਕੋਰ ਜੀ.ਪੀ.ਯੂ. ਹੈ। ਇਸ ਫੋਨ ''ਚ 6ਜੀ.ਬੀ. ਦੀ ਦਮਦਾਰ ਰੈਮ ਹੈ। ਇਨਬਿਲਟ ਸਟੋਰੇਜ 64ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਇਹ ਫੋਨ ਐਂਡਰਾਇਡ 7.0 ਨੂਗਾ ''ਤੇ ਚੱਲਦਾ ਹੈ ਜਿਸ ਦੇ ਉੱਪਰ ਇਮੋਸ਼ਨ ਯੂ.ਆਈ. 5.1 ਦਿੱਤੀ ਗਈ ਹੈ। ਫੋਨ ਹਾਈਬ੍ਰਿਡ ਡਿਊਲ ਸਿਮ ਸਪੋਰਟ ਕਰਦਾ ਹੈ। 
ਆਨਰ 8 ਪ੍ਰੋ ''ਚ ਇਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ''ਚ ਇਕ ਇਨਫਰਾਰੈੱਡ ਸੈਂਸਰ ਹੈ। ਇਸ ਸਮਰਾਟਫੋਨ ਦਾ ਡਾਈਮੈਂਸ਼ਨ 157x77.50x6.97 ਮਿਲੀਮੀਟਰ ਅਤੇ ਭਾਰ 184 ਗ੍ਰਾਮ ਹੈ। 4ਜੀ ਵੀ.ਓ.ਐੱਲ.ਟੀ.ਈ. ਤੋਂ ਇਲਾਵਾ ਇਹ ਫੋਨ ਵਾਈ-ਫਾਈ 802.11ਏਸੀ, ਬਲੂਟੂਥ 4.2, ਜੀ.ਪੀ.ਐੱਸ, ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਸਪੋਰਟ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਫਾਸਟ ਚਾਰਜਿੰਗ ਦੇ ਨਾਲ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Related News