ਹੁਵਾਵੇ ਨੇ ਪੇਸ਼ ਕੀਤਾ ਹਾਨਰ 8 ਦਾ ਡਾਕਟਰ ਸਟਰੇਂਜ ਲਿਮਟਿਡ ਐਡੀਸ਼ਨ ਸਮਾਰਟਫੋਨ

10/12/2016 3:22:13 PM

ਜਲੰਧਰ : ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਟਰਮਿਨਲ ਦੇ ਹਾਨਰ ਬਰਾਂਡ ਨੇ ਡਾਕਟਰ ਸਟਰੇਂਜ ਫਿਲਮ ਦੇ ਪ੍ਰਮੋਸ਼ਨ ਦੇ ਮਕਸਦ ਨਾਲ ਹਾਨਰ 8 ਦੇ ਲਿਮਟਿਡ ਐਡੀਸ਼ਨ ਹੈਂਡਸੈੱਟ ਦੇ ਬਾਰੇ ''ਚ ਜਾਣਕਾਰੀ ਦਿੱਤੀ ਹੈ। ਇਸ ''ਚ ਫੋਨ ਦੇ ਪਿਛਲੇ ਹਿੱਸੇ ''ਤੇ ਆਈ ਆਫ ਅਗਾਮੋਟੋ ਦਾ ਸਿੰਬਲ ਮੌਜੂਦ ਰਹੇਗਾ। ਇਹ ਲਿਮਟਿਡ ਐਡੀਸ਼ਨ ਫੋਨ ਇਕ ਕਾਂਪਟੀਸ਼ਨ ਦੇ ਵਿਜੇਤਾ ਨੂੰ ਮਿਲੇਗਾ।

ਪਰ ਅਫਸੋਸ ਦੀ ਗੱਲ ਇਹ ਹੈ ਕਿ ਹਾਨਰ 8 ਦੇ ਡਾਕਟਰ ਸਟਰੇਂਜ ਲਿਮਟਿਡ ਐਡੀਸ਼ਨ ਹੈਂਡਸੈੱਟ ਦੀ ਵਿਕਰੀ ਨਹੀਂ ਹੋਵੇਗੀ। ਜਿਨ੍ਹਾਂ ਯੂਜ਼ਰਸ ਨੂੰ ਇਸ ਸਮਾਰਟਫੋਨ ''ਚ ਰੁਚੀ ਹੈ ਉੁਨ੍ਹਾਂ ਨੂੰ ਮਾਰਵਲ ਯੂ. ਕੇ ਦੇ ਫੇਸਬੁੱਕ ਪੇਜ਼ ਦੀ ਲਗਾਤਾਰ ਜਾਂਚ ਕਰਨੀ ਹੋਵੇਗੀ। ਇਥੇ ਪ੍ਰਮੋਸ਼ਨਲ ਕਾਂਟੇਸਟ ਦਾ ਪੂਰਾ ਬਿਓਰਾ ਮਿਲੇਗਾ।

 

ਇਸ ਸਮਾਰਟਫੋਨ ਦੀਆਂ ਖਾਸਿਅਤਾਂ -

ਡਿਸਪਲ - 5.2 ਇੰਚ (1920x1080 ਪਿਕਸਲ) ਰੈਜ਼ੋਲਿਊਸ਼ਨ HD 2.5ਡੀ
ਪ੍ਰੋਸੈਸਰ - ਆਕਟਾ-ਕੋਰ ਕਿਰਨ 950 ਪ੍ਰੋਸੈਸਰ
ਓ. ਐੱਸ - ਐਂਡ੍ਰਾਇਡ ਮਾਰਸ਼ਮੈਲੋ
ਗਰਾਫਿਕਸ ਪ੍ਰੋਸੈਸਰ - Mali - T880 ਐੱਮ. ਪੀ4 GPU
ਰੈਮ - 3GB
ਇੰਟਰਨਲ ਸਟੋਰੇਜ਼ - 32GB
ਕੈਮਰਾ - 12 MP ਰਿਅਰ ,  8 MP ਫ੍ਰੰਟ
ਬੈਟਰੀ - 3000 mAh 
ਨੈੱਟਵਰਕ - 4G
ਹੋਰ ਫੀਚਰਸ - WiFi ਬਲੂਟੁੱਥ 4.2, ਜੀ. ਪੀ. ਐੱਸ, ਐੱਨ. ਐੱਫ. ਸੀ, ਯੂਐੱਸ. ਬੀ ਟਾਈਪ-ਸੀ

Related News