Honor 6X ਖਰੀਦਣਾ ਹੋਇਆ ਆਸਾਨ, ਹੁਣ ਓਪਨ ਸੇਲ ''ਚ ਵਿਕੇਗਾ

Monday, Feb 27, 2017 - 04:38 PM (IST)

ਜਲੰਧਰ- ਹੁਵਾਵੇ ਦੇ ਸਬ-ਬ੍ਰਾਂਡ ਆਨਰ ਨੇ ਸੋਮਵਾਰ ਨੂੰ ਆਪਣੇ ਆਨਰ 6ਐਕਸ ਸਮਾਰਟਫੋਨ ਲਈ ਓਪਨ ਸੇਲ ਦਾ ਐਲਾਨ ਕਰ ਦਿੱਤਾ ਹੈ। ਆਨਰ 6ਐਕਸ ਹੁਣ ਐਕਸਕਲੂਜ਼ੀਵ ਤੌਰ ''ਤੇ ਐਮੇਜ਼ਾਨ ਇੰਡੀਆ ''ਤੇ ਓਪਨ ਸੇਲ ''ਚ ਉਪਲੱਬਧ ਹੋਵੇਗਾ। ਖਾਸ ਗੱਲ ਹੈ ਕਿ ਓਪਨ ਸੇਲ ''ਚ ਆਨਰ 6ਐਕਸ ਦੇ 3ਜੀ.ਬੀ. ਰੈਮ ਅਤੇ 4ਜੀ.ਬੀ. ਰੈਮ ਵਾਲੇ ਦੋਵੇਂ ਹੀ ਵੈਰੀਐਂਟ ਮਿਲਣਗੇ। ਇਸ ਤੋਂ ਪਹਿਲਾਂ ਇਹ ਫੋਨ ਫਲੈਸ਼ ਸੇਲ ਰਾਹੀਂ ਐਮੇਜ਼ਾਨ ''ਤੇ ਵੇਚਿਆ ਜਾ ਰਿਹਾ ਸੀ। 
ਦੱਸ ਦਈਏ ਕਿ ਇਹ ਅੱਜ ਦੀ ਤਰੀਕ ''ਚ ਮਾਰਕੀਟ ਦਾ ਸਭ ਤੋਂ ਸਸਤਾ ਡੁਅਰ ਰਿਅਰ ਕੈਮਰਾ ਫੋਨ ਹੈ। ਸਮਾਰਟਫੋਨ ਦੀ ਕੀਮਤ 12,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ ''ਚ ਯੂਜ਼ਰਸ ਨੂੰ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਵਾਲਾ ਵੈਰੀਐਂਟ ਮਿਲੇਗਾ। ਉਥੇ ਹੀ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਵਾਲੇ ਵੈਰੀਐਂਟ ਦੀ ਕੀਮਤ 15,999 ਰੁਪਏ ਹੈ। 
ਆਨਰ 6ਐਕਸ ''ਚ 5.5-ਇੰਚ ਦੀ ਫੁੱਲ-ਐੱਚ.ਡੀ.(1080x1920 ਪਿਕਸਲ) ਰੈਜ਼ੋਲਿਊਸ਼ਨ 2.5ਡੀ ਕਵਰਡ ਗਲਾਸ ਆਈ.ਪੀ.ਐੱਸ. ਡਿਸਪਲੇ ਹੈ। ਇਸ ਵਿਚ ਕੰਪਨੀ ਨੇ 1.7 ਗੀਗਾਹਰਟਜ਼ ਆਕਟਾ-ਕੋਰ ਕਿਰਿਨ 655 ਪ੍ਰੋਸੈਸਰ ਦੀ ਵਰਤੋਂ ਕੀਤੀ ਹੈ। ਗ੍ਰਾਫਿਕਸ ਲਈ ਮਾਲੀ-ਟੀ830-ਐੱਮ.ਪੀ.2 ਇੰਟੀਗ੍ਰੇਟਿਡ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਈ.ਐੱਮ.ਯੂ.ਆਈ. 4.1 ''ਤੇ ਚੱਲੇਗਾ। ਆਨਰ 6ਐਕਸ ''ਚ ਹਾਈਬ੍ਰਿਡ ਡੁਅਲ ਸਿਮ ਸਲਾਟ ਹੈ। 
ਆਨਰ 6ਐਕਸ ''ਚ ਡੁਅਲ ਕੈਮਰਾ ਸੈੱਟਅਪ ਹੈ। ਰਿਅਰ ਕੈਮਰੇ ''ਚ ਇਕ ਸੈਂਸਰ 12 ਮੈਗਾਪਿਕਸਲ ਦਾ ਹੈ ਅਤੇ ਦੂਜਾ 2 ਮੈਗਾਪਿਕਸਲ ਹੈ। ਇਹ ਫੇਜ਼ ਡਿਟੈੱਕਸ਼ਨ ਆਟੋ ਫੋਕਸ ਅਤੇ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਸੈਲਫੀ ਦੇ ਦੀਵਾਨਿਆਂ ਲਈ ਮੌਜੂਦ ਰਹੇਗਾ 8 ਮੈਗਾਪਿਕਸਲ ਦਾ ਫਰੰਟ ਕੈਮਰਾ। ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਣ ਵਾਲੇ ਇਸ ਫੋਨ ਨੂੰ ਪਾਵਰ ਦੇਣ ਲਈ ਮੌਜੂਦ ਹੈ 3340 ਐੱਮ.ਏ.ਐੱਚ. ਦੀ ਬੈਟਰੀ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਬਾਰੇ ''ਚ 600 ਘੰਟੇ ਤੱਕ ਦਾ ਸਟੈਂਡਬਾਈ ਟਾਈਮ ਅਤੇ 23 ਘੰਟਿਆਂ ਦਾ ਟਾਕਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ।

Related News