Honor 10X Lite ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰਸ

Thursday, Nov 12, 2020 - 02:16 AM (IST)

ਗੈਜੇਟ ਡੈਸਕ—ਹੁਵਾਵੇਈ ਦੇ ਸਬ-ਬ੍ਰਾਂਡ ਆਨਰ ਨੇ ਆਪਣੇ ਨਵੇਂ ਸਮਾਰਟਫੋਨ ਆਨਰ 10ਐਕਸਲਾਈਟ ਨੂੰ ਲਾਂਚ ਕਰ ਦਿੱਤਾ ਹੈ। ਇਹ ਫੋਨ ਇਸ ਸਾਲ ਅਪ੍ਰੈਲ 'ਚ ਲਾਂਚ ਹੋਏ ਆਨਰ 9ਐਕਸ ਲਾਈਟ ਦਾ ਅਪਗ੍ਰੇਡੇਡ ਵਰਜ਼ਨ ਹੈ। ਆਨਰ 10ਐਕਸ ਲਾਈਟ 'ਚ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ ਅਤੇ ਇਹ ਫੋਨ ਚਾਰ ਕੈਮਰੇ ਨਾਲ ਲੈਸ ਹੈ।

ਇਹ ਵੀ ਪੜ੍ਹੋ :ਵਟਸਐਪ 'ਚ ਸ਼ਾਮਲ ਹੋਇਆ ਨਵਾਂ ਸ਼ਾਪਿੰਗ ਬਟਨ, ਜਾਣੋ ਕਿਵੇਂ ਕਰਦਾ ਹੈ ਕੰਮ

ਕੀਮਤ
ਇਸ ਦੀ ਕੀਮਤ 229.90 ਯੂਰੋ ਭਾਵ ਕਰੀਬ 20,200 ਰੁਪਏ ਹੈ। ਫੋਨ ਨੂੰ ਇਮਰੈਲਡ, ਗ੍ਰੀਨ, ਆਈਸਲੈਂਡਿਕ ਫਰੋਸਟ ਅਤੇ ਮਿਡਨਾਈਟ ਬਲੈਕ ਵੈਰੀਐਂਟ 'ਚ ਮਿਲੇਗਾ। ਫੋਨ ਨੂੰ ਫਿਲਹਾਲ ਰੂਸ, ਫਰਾਂਸ ਅਤੇ ਜਰਮਨੀ ਦੇ ਬਾਜ਼ਾਰ 'ਚ ਉਪਲੱਬਧ ਕਰਵਾਇਆ ਗਿਆ ਹੈ। ਭਾਰਤ 'ਚ ਇਸ ਫੋਨ ਦੀ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਜਲਦ ਲਾਂਚ ਹੋਵੇਗਾ 5 ਦਿਨ ਦੀ ਬੈਟਰੀ ਲਾਈਫ ਵਾਲਾ ਪਲੈਟੀਨਮ ਦਾ ਫੋਨ, ਕੀਮਤ 3 ਲੱਖ ਰੁਪਏ 

ਸਪੈਸੀਫਿਕੇਸ਼ਨਸ
ਇਸ 'ਚ ਐਂਡ੍ਰਾਇਡ 10 ਆਧਾਰਿਤ Honor MagicUI 3.1 ਮਿਲੇਗਾ। ਫੋਨ ਨਾਲ ਗੂਗਲ ਪਲੇਅ-ਸਟੋਰ ਅਤੇ ਗੂਗਲ ਐਪਸ ਨਹੀਂ ਮਿਲਣਗੇ। ਇਸ ਤੋਂ ਇਲਾਵਾ ਫੋਨ 'ਚ 6.67 ਇੰਚ ਦੀ ਆਈ.ਪੀ.ਐÎਸ. ਐੱਲ.ਸੀ.ਡੀ. ਡਿਸਪਲੇਅ ਮਿਲੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਫੋਨ 'ਚ ਕਿਰਿਨ 710ਏ ਪ੍ਰੋਸੈਸਰ, 4ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਮਿਲੇਗੀ।

ਕੈਮਰਾ
ਇਸ 'ਚ ਚਾਰ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ 'ਚ ਮੇਨ ਲੈਂਸ 48 ਮੈਗਾਪਿਕਸਲ ਦਾ ਮਿਲੇਗਾ। ਉੱਥੇ ਦੂਜਾ ਲੈਂਸ 8 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਸਰਾ ਲੈਂਸ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਚੌਥਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੋਵੇਗਾ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਪੰਚਹੋਲ ਕੈਮਰਾ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 22.5 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ 'ਚ ਹੀਰੋ ਨੇ BS-6 ਇੰਜਣ ਨਾਲ ਲਾਂਚ ਕੀਤੀ ਨਵੀਂ Xtreme 200S


Karan Kumar

Content Editor

Related News