ਹੋਂਡਾ ਨੇ ਭਾਰਤ ''ਚ ਬੰਦ ਕੀਤੀ ਇਹ ਬਾਈਕ, ਜਾਣੋ ਵਜ੍ਹਾ
Monday, Sep 23, 2024 - 05:00 PM (IST)
ਆਟੋ ਡੈਸਕ- ਹੋਂਡਾ ਭਾਰਤ 'ਚ ਕਈ ਬਾਈਕਾਂ ਦੀ ਵਿਕਰੀ ਕਰਦੀ ਹੈ। ਇਨ੍ਹਾਂ 'ਚ ਕੁਝ ਬਾਈਕਾਂ ਬਹੁਤ ਲੋਕਪ੍ਰਸਿੱਧ ਹਨ ਜਦੋਂਕਿ ਕੁਝ ਦੀ ਵਿਕਰੀ 'ਚ ਮੁਸ਼ਕਿਲਾਂ ਆ ਰਹੀਆਂ ਹਨ। ਰਿਪੋਰਟਾਂ ਮੁਤਾਬਕ, ਭਾਰਤ 'ਚ ਵਿਕਰੀ ਘੱਟ ਹੋਣ ਕਾਰਨ ਹੋਂਡਾ ਨੇ ਆਪਣੀ 160cc X-Blade ਬਾਈਕ ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਵੀ ਹਟਾ ਦਿੱਤਾ ਹੈ।
ਦੱਸ ਦੇਈਏ ਕਿ Honda 160cc X-Blade ਪਹਿਲੀ ਵਾਰ ਸਾਲ 2018 'ਚ ਲਾਂਚ ਕੀਤੀ ਗਈ ਸੀ। ਹਾਲਾਂਕਿ, ਇਹ ਬਾਈਕ ਕਦੇ ਵੀ ਕੰਪਨੀ ਦੀ ਉਮੀਦ ਮੁਤਾਬਕ, ਵਿਕਰੀ ਨਹੀਂ ਹਾਸਿਲ ਕਰ ਸਕੀ। ਮੰਗ ਘੱਟ ਹੋਣ ਕਾਰਨ ਆਖਿਰਕਾਰ ਕੰਪਨੀ ਨੇ ਇਸ ਬਾਈਕ ਨੂੰ ਬੰਦ ਕਰ ਦਿੱਤਾ ਹੈ। ਭਲੇ ਹੀ ਇਹ ਬਾਈਕ ਲਿਸਟ 'ਚੋਂ ਹਟਾ ਦਿੱਤੀ ਗਈ ਹੈ ਪਰ ਕੁਝ ਡੀਲਰਾਂ ਕੋਲ ਅਜੇ ਵੀ ਇਸ ਦਾ ਸਟਾਕ ਉਪਲੱਬਧ ਹੈ। ਅਜਿਹੇ 'ਚ Honda 160cc X-Blade ਖਰੀਦਣ 'ਤੇ ਤੁਹਾਨੂੰ ਸ਼ਾਨਦਾਰ ਛੋਟ ਵੀ ਮਿਲ ਜਾਵੇਗੀ।
ਇੰਜਣ
Honda 160cc X-Blade 'ਚ 162cc ਸਿੰਗਲ-ਸਿਲੰਡਰ, PGM-Fi ਇੰਜਣ ਦਿੱਤਾ ਗਿਆ ਸੀ, ਜੋ 13.93bhp ਦੀ ਪਾਵਰ ਅਤੇ 13.9Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।