ਹੋਂਡਾ ਨੇ ਭਾਰਤੀ ਬਾਜ਼ਾਰ ’ਚ ਉਤਾਰੀ ਨਵੀਂ X-Blade, ਇੰਨੀ ਹੈ ਕੀਮਤ
Tuesday, Jul 07, 2020 - 05:24 PM (IST)

ਆਟੋ ਡੈਸਕ– ਹੋਂਡਾ ਨੇ ਭਾਰਤੀ ਬਾਜ਼ਾਰ ’ਚ ਬੀ.ਐੱਸ.-6 ਇੰਜਣ ਨਾਲ ਨਵੀਂ X-Blade ਬਾਈਕ ਲਾਂਚ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤੀ ਕੀਮਤ 1,05,325 ਰੁਪਏ ਰੱਖੀ ਗਈ ਹੈ। ਇਸ ਬਾਈਕ ਨੂੰ ਸਿੰਗਲ ਡਿਸਕ ਅਤੇ ਡਿਊਲ ਡਿਸਕ ਮਾਡਲਾਂ ’ਚ ਉਤਾਰਿਆ ਗਿਆ ਹੈ। ਇਸ ਦੇ ਨਾਲ ਕੰਪਨੀ 6 ਸਾਲ ਦੀ ਵਾਰੰਟੀ ਦੇ ਰਹੀ ਹੈ ਜਿਸ ਵਿਚ 3 ਸਾਲ ਦੀ ਸਟੈਂਡਰਡ ਅਤੇ 3 ਸਾਲ ਦੀ ਐਕਸਟੈਂਡਿਡ ਵਾਰੰਟੀ ਸ਼ਾਮਲ ਹੈ।
X-Blade ’ਚ ਕੀਤੇ ਗਏ ਕੁਝ ਬਦਲਾਅ
ਹਾਲਾਂਕਿ, ਇਸ ਬਾਈਕ ’ਚ ਜ਼ਿਆਦਾ ਬਦਲਾਅ ਤਾਂ ਨਹੀਂ ਕੀਤੇ ਗਏ ਪਰ ਹਲਕੇ ਕਾਸਮੈਟਿਕ ਅਪਡੇਟ ਜ਼ਰੂਰ ਕੰਪਨੀ ਨੇ ਕੀਤੇ ਹਨ। ਬਾਈਕ ਨੂੰ ਨਵੇਂ ਰੰਗਾਂ ਅਤੇ ਗ੍ਰਾਫਿਕਸ ਨਾਲ ਲਿਆਇਆ ਗਿਆ ਹੈ। ਇਸ ਬਾਈਕ ’ਚ ਨਵਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਵੀ ਸ਼ਾਮਲ ਕੀਤਾ ਗਿਆ ਹੈ।
ਫੀਚਰਜ਼
ਇਸ ਬਾਈਕ ’ਚ ਇੰਜਣ ਸਟਾਰਟ-ਸਟਾਪ ਸਵਿੱਚ, ਡਿਜੀਟਲ ਮੀਟਰ, ਗਿਅਰ ਪੋਜੀਸ਼ਨ ਇੰਡੀਕੇਟਰ, ਡਿਜੀਟਲ ਕਲਾਕ, ਸਰਵਿਸ ਇੰਡੀਕੇਟਰ ਅਤੇ ਐੱਲ.ਈ.ਡੀ. ਹੈੱਡਲੈਂਪ ਤੇ ਟੇਲ ਲਾਈਟ ਵਰਗੇ ਫੀਚਰਜ਼ ਦਿੱਤੇ ਗਏ ਹਨ।
ਇੰਜਣ
ਹੋਂਡਾ ਐਕਸ ਬਲੇਡ ’ਚ ਹੋਂਡਾ ਯੂਨੀਕਾਰਨ ਵਾਲਾ ਹੀ 160 ਸੀਸੀ HET ਪ੍ਰੋਗਰਾਮਡ ਫਿਊਲ ਇੰਜੈਕਸ਼ਨ ਬੀ.ਐੱਸ.-6 ਇੰਜਣ ਲਗਾਇਆ ਗਿਆ ਹੈ। ਇਹ ਇੰਜਣ 7,500 ਆਰ.ਪੀ.ਐੱਮ. ’ਤੇ 12.7 ਬੀ.ਐੱਚ.ਪੀ. ਦੀ ਪਾਵਰ ਅਤੇ 14 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਬਾਈਕ ਦੇ ਸਸਪੈਂਸ਼ਨ ਨੂੰ ਪਹਿਲਾਂ ਵਰਗਾ ਹੀ ਰੱਖਿਆ ਗਿਆ ਹੈ। ਐਕਸ ਬਲੇਡ ’ਚ ਅੱਗੇ ਟੈਲੀਸਕੋਪਿਕ ਫੋਰਕ ਸਸਪੈਂਸ਼ਨ ਜਦਕਿ ਪਿੱਛੇ ਮੋਨੋਸ਼ਾਕ ਆਬਜ਼ਰਬਰ ਲੱਗਾ ਹੈ।