ਭਾਰਤ ''ਚ ਸ਼ੁਰੂ ਹੋਇਆ ਹੌਂਡਾ ਦੀ ਨਵੀਂ ਕਾਰ ਦਾ ਉਤਪਾਦਨ, ਜਲਦ ਹੋਵੇਗੀ ਲਾਂਚ

Friday, Jan 27, 2017 - 03:32 PM (IST)

ਭਾਰਤ ''ਚ ਸ਼ੁਰੂ ਹੋਇਆ ਹੌਂਡਾ ਦੀ ਨਵੀਂ ਕਾਰ ਦਾ ਉਤਪਾਦਨ, ਜਲਦ ਹੋਵੇਗੀ ਲਾਂਚ

ਜਲੰਧਰ- ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਆਪਣੀ ਕਰਾਸਓਵਰ ਕਾਰ WR-V ਬ੍ਰਾਜ਼ੀਲ ''ਚ ਪਿਛਲੇ ਸਾਲ ਸ਼ੋਕੇਸ ਕੀਤੀ ਸੀ। ਇਸ ਕਾਰ ਦਾ ਉਤਪਾਦਨ ਭਾਰਤ ''ਚ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਮਾਰਚ 2017 ''ਚ ਲਾਂਚ ਕੀਤਾ ਜਾਵੇਗਾ। ਹੌਂਡਾ ਨੇ ਨਵੀਂ WR-V ਨੂੰ ਆਪਣੀ ਪ੍ਰੀਮੀਅਮ ਹੈਚਬੈਕ ਕਾਰ Jazz ਦੇ ਪਲੇਟਫਾਰਮ ''ਤੇ ਵਿਕਸਿਤ ਕੀਤਾ ਹੈ ਅਤੇ ਇਸ ਦੀ ਪ੍ਰੋਡਕਸ਼ਨ ਰਾਜਸਥਾਨ ''ਚ ਲਗੇ ਹੌਂਡਾ ਦੇ ਤਾਪੂਕਾਰਾ ਮੈਨਿਉਫੈਕਚਰਿੰਗ ਫੈਸਿਲਿਟੀ ''ਚ ਸ਼ੁਰੂ ਕੀਤੀ ਗਈ ਹੈ।

 

ਇਸ ਕਾਰ ਦੀਆਂ ਖਸੀਅਤਾਂ ''ਤੇ ਨਜ਼ਰ ਕਰੀਏ ਤਾਂ WR-V ''ਚ ਵਾਇਡ ਗਰਿਲ ਜਾਂ ਕ੍ਰੋਮ ਬਾਰ ਲਗਾਈ ਗਈ ਹੈ ਅਤੇ ਨਵੀਂ ਹੈਡਲੈਂਪਸ ਦਿੱਤੀਆਂ ਹਨ ਜੋ ਖਿੱਚ ਦਾ ਕੇਂਦਰ ਬਣਦੀਆਂ ਹਨ। ਇਸ ਤੋਂ ਇਲਾਵਾ ਇਸ ''ਚ ਹਾਇਰ ਗਰਾਊਂਡ ਕਲੀਅਰਨਸ ਜਾਂ ਰਿਅਰ ''ਚ ਨਵੀਂ ਟੇਲ ਲੈਪਸ ਲਗੀ ਹਨ ਜੋ ਇਸ ਨੂੰ ਮਸਕੁਲਰ ਲੁੱਕ ਦਿੰਦੀਆਂ ਹਨ।

 

ਇਸ ਕਾਰ ਨੂੰ ਡੀਜ਼ਲ ਜਾਂ ਪੈਟਰੋਲ ਇੰਜਣ ਆਪਸ਼ਨਸ ''ਚ ਉਪਲੱਬਧ ਕੀਤਾ ਜਾਵੇਗਾ। ਕਾਰ  ਦੇ ਡੀਜਲ ਵੇਰਿਅੰਟ ''ਚ 1.5 ਲਿਟਰ ਇੰਜਣ ਮਿਲੇਗਾ ਉਥੇ ਹੀ ਪੈਟਰੋਲ ਵੇਰਿਅੰਟ ''ਚ 1.2 ਲਿਟਰ ਇੰਜਣ ਲਗਾ ਹੋਵੇਗਾ। ਇਸ ਨੂੰ 5 ਸਪੀਡ ਅਤੇ 6 ਸਪੀਡ ਮੈਨੂਅਲ ਟਰਾਂਸਮਿਸ਼ਨ ਆਪਸ਼ਨਸ ਜਾਂ CVT ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨਸ ''ਚ ਉਪਲੱਬਧ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਨੂੰ ਸ਼ੁਰੂਆਤੀ ਕੀਮਤ 6.5 ਲੱਖ ਰੁਪਏ ਨਾਲ (ਟਾਪ ਵੇਰਿਅੰਟ) 9.5 ਲੱਖ ਰੁਪਏ ਦੇ ''ਚ ਭਾਰਤੀ ਬਾਜ਼ਾਰ ''ਚ ਪੇਸ਼ ਕੀਤਾ ਜਾਵੇਗਾ।


Related News