BS6 ਇੰਜਣ ਨਾਲ ਲਾਂਚ ਹੋਈ ਹੋਂਡਾ ਦੀ Unicorn 160, ਜਾਣੋ ਨਵੀਂ ਕੀਮਤ

02/29/2020 2:03:21 PM

ਆਟੋ ਡੈਸਕ– ਹੋਂਡਾ ਮੋਟਰਸਾਈਕਲਸ ਐਂਡ ਸਕੂਟਰ ਇੰਡੀਆ ਨੇ ਆਪਣੀ ਪ੍ਰਸਿੱਧ ਬਾਈਕ ‘ਯੂਨੀਕਾਰਨ’ ਨੂੰ ਬੀ.ਐੱਸ.-6 ਇੰਚ ਦੇ ਨਾਲ ਲਾਂਚ ਕਰ ਦਿੱਤਾ ਹੈ। 2020 ਹੋਂਡਾ ਯੂਨੀਕਾਰਨ 160 ਬੀ.ਐੱਸ.-6 ਨੂੰ 93,593 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਬੀ.ਐੱਸ.-6 ਇੰਜਣ ਦੇ ਚੱਲਦੇ ਇਸ ਬਾਈਕ ਦੀ ਕੀਮਤ ਵੀ ਕੰਪਨੀ ਨੇ ਵਧਾ ਦਿੱਤੀ ਹੈ। ਨਵੀਂ ਯੂਨੀਕਾਰਨ ਆਪਣੇ ਪੁਰਾਣੇ ਮਾਡਲ ਨਾਲੋਂ 13,500 ਰੁਪਏ ਮਹਿੰਗੀ ਹੈ। ਇਹ ਬਾਈਕ ਸਿਰਫ ਇਕ ਹੀ ਮਾਡਲ ’ਚ ਉਪਲੱਬਧ ਹੋਵੇਗੀ। ਜਿਸ ਦਾ ਮਤਲਬ ਇਹ ਵੀ ਹੈ ਕਿ ਕੰਪਨੀ ਇਸ ਬਾਈਕ ਦਾ 150ਸੀਸੀ ਵਰਜ਼ਨ ਬੰਦ ਕਰ ਸਕਦੀ ਹੈ। ਹੁਣ ਇਹ ਬਾਈਕ ਸਿਰਫ 160 ਸੀਸੀ ਆਪਸ਼ਨ ’ਚ ਉਪਲੱਬਧ ਹੋਵੇਗੀ। 

ਮਿਲੇਗਾ ਪਹਿਲਾਂ ਨਾਲੋਂ ਬਿਹਤਰ ਪਰਫਾਰਮੈਂਸ
ਯੂਨੀਕਾਰਨ 160 ਬੀ.ਐੱਸ.-6 ’ਚ ਕੰਪਨੀ ਨੇ ਸਿਰਫ ਇੰਜਣ ਹੀ ਅਪਗ੍ਰੇਡ ਨਹੀਂ ਕੀਤਾ ਸਗੋਂ ਬਾਈਕ ਦੀ ਸਟਾਈਲਿੰਗ ’ਚ ਵੀ ਬਦਲਾਅ ਕੀਤਾ ਹੈ। ਨਵੀਂ ਯੂਨੀਕਾਰਨ ’ਚ ਇੰਜਣ ਕਿੱਲ ਸਵਿੱਚ ਵੀ ਦਿੱਤਾ ਗਿਆਹੈ। ਲਾਂਚਿੰਗ ਮੌਕੇ ਕੰਪਨੀ ਦੇ ਸੇਲਸ ਐਂਡ ਮਾਰਕੀਟਿੰਗ ਵਾਈਸ ਪ੍ਰੈਜ਼ੀਡੈਂਟ ਯਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ ਨਵੇਂ ਐਡਵਾਂਸਡ PGM-FI HET 160 cc ਇੰਜਣ ਜ਼ਿਆਦਾ ਪਾਵਰ ਡਲਿਵਰ ਕਰਦਾ ਹੈ ਜਿਸ ਨਾਲ ਯੂਨੀਕਾਰਨ ਬੀ.ਐੱਸ.-6 ਹੋਂਡਾ ਦੇ ਵਿਸ਼ਵਾਸ ਦੇ ਨਾਲ ਜ਼ਿਆਦਾ ਬਿਹਤਰ ਪਰਫਾਰਮੈਂਸ ਦੇਵੇਗੀ। 

ਖੂਬੀਆਂ
ਹੋਂਡਾ ਯੂਨੀਕਾਰਨ 160 ਬੀ.ਐੱਸ.-6 ’ਚ 162.7 ਸੀਸੀ ਦਾ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਫਿਊਲ ਇੰਜੈਕਸ਼ਨ ਅਤੇ ਹੋਂਡਾ ਈਕੋ ਟੈਕਨਾਲੋਜੀ ਦੇ ਨਾਲ ਆਉਂਦਾ ਹੈ। ਇਹ ਇੰਜਣ 12.73 ਬੀ.ਐੱਚ.ਪੀ. ਦੀ ਪਾਵਰ ਅਤੇ 14 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਟਾਰਕ ਬਾਈਕ ਦੇ ਪੁਰਾਣੇ ਮਾਡਲ ਤੋਂ ਜ਼ਿਆਦਾ ਹੈ। ਬਾਈਕ ’ਚ 3ਡੀ ਹੋਂਡਾ ਲੋਗੋ ਦਾ ਇਸਤੇਮਾਲ ਕੀਤਾ ਗਿਆ ਹੈ। ਹੁਣ ਇਸ ਬਾਈਕ ’ਚ ਪਹਿਲਾਂ ਨਾਲੋਂ 8mm ਜ਼ਿਆਦਾ ਗ੍ਰਾਊਂਡ ਕਲੀਅਰੈਂਸ ਮਿਲਦੀ ਹੈ। ਉਥੇ ਹੀ ਬਾਈਕ ’ਚ ਸੀਟ ਦੀ ਲੰਬਾਈ 24mm ਵਧਾ ਦਿੱਤੀ ਗਈ ਹੈ।


Related News