22 ਲੀਟਰ ਸਟੋਰੇਜ਼ ਨਾਲ ਹੌਂਡਾ ਨੇ ਪੇਸ਼ ਕੀਤੀ ਨਵੀਂ ਬਾਈਕ (ਤਸਵੀਰਾਂ)

Tuesday, Jun 07, 2016 - 01:17 PM (IST)

22 ਲੀਟਰ ਸਟੋਰੇਜ਼ ਨਾਲ ਹੌਂਡਾ ਨੇ ਪੇਸ਼ ਕੀਤੀ ਨਵੀਂ ਬਾਈਕ (ਤਸਵੀਰਾਂ)
ਜਲੰਧਰ— ਜਪਾਨ ਦੀ ਆਟੋਮੋਬਾਇਲ ਮੈਨੂਫੈਕਚਰਿੰਗ ਕੰਪਨੀ ਹੌਂਡਾ ਨੇ ਟੋਕੀਓ ਮੋਟਰ ਸ਼ੋਅ ''ਚ ਆਪਣੀ NC700X ਬਾਈਕ ਦੇ 2016 ਮਾਡਲ ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਡਿਜ਼ਾਈਨ ਨੂੰ ਬਾਕੀ ਬਾਈਕਸ ਨਾਲੋਂ ਵੱਖਰਾ ਬਣਾਇਆ ਗਿਆ ਹੈ ਜੋ ਦਿਸਣ ''ਚ ਕਾਫੀ ਪ੍ਰਭਾਵਸ਼ਾਲੀ ਲੱਗ ਰਹੀ ਹੈ। 
ਇੰਜਣ-
ਇਸ ਬਾਈਕ ''ਚ 670 ਸੀ.ਸੀ. ਲਿਕੁਇੱਡ-ਕੂਲਡ ਪੈਰੇਲਲ-ਟਵਿਨ ਇੰਜਣ ਲੱਗਾ ਹੈ, ਨਾਲ ਹੀ ਇਸ ਵਿਚ ਡਿਊਲ-ਕਲੱਚ ਟ੍ਰਾਂਸਮਿਸ਼ਨ ਅਤੇ ਤਿੰਨ ਡਿਫਰੇਂਟ ਸਪੋਰਟ-ਮੋਡ ਸੈਟਿੰਗਸ ਵੀ ਮੌਜਦ ਹਨ। 
ਇਸ ਬਾਈਕ ''ਚ ਲਾਰਚ ਵਿੰਡਸਕ੍ਰੀਨ, ਨਵੀਂ ਐਗਜਾਸਟ ਮਫਲਰ ਅਤੇ ਐੱਲ.ਈ.ਡੀ. ਟੇਲ ਲਾਈਟ ਦਿੱਤੀ ਗਈ ਹੈ। ਖਾਸ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ 14 ਲੀਟਰ ਫਿਊਲ ਟੈਂਕ ਦੇ ਨਾਲ 22-ਲੀਟਰ ਦਾ ਸਟੋਰੇਜ਼ ਏਰੀਆ ਵੀ ਮੌਜੂਦ ਹੈ ਜਿਸ ਵਿਚ ਤੁਸੀਂ ਹੈਲਮੇਟ ਜਾਂ ਹੋਰ ਸਾਮਾਨ ਆਸਾਨੀ ਨਾਲ ਰੱਖ ਸਕਦੇ ਹੋ।

Related News