ਹੋਂਡਾ ਸ਼ਾਈਨ 125 ਹੋਇਆ ਮਹਿੰਗਾ, ਇੰਨੀ ਵਧੀ ਕੀਮਤ

Friday, Jun 04, 2021 - 06:13 PM (IST)

ਆਟੋ ਡੈਸਕ– ਹੋਂਡਾ ਨੇ ਆਪਣੇ ਬੈਸਟ ਸੇਲਿੰਗ ਕੰਪਿਊਟਰ ਮੋਟਰਸਾਈਕਲ ਸ਼ਾਈਨ 125 ਦੀ ਕੀਮਤ ਵਧਾ ਦਿੱਤੀ ਹੈ। ਇਸ ਮੋਟਰਸਾਈਕਲ ਦੇ ਦੋਵਾਂ ਮਾਡਲਾਂ (ਡਰੱਮ ਅਤੇ ਡਿਸਕ) ਦੀਆਂ ਕੀਮਤਾਂ 1,072 ਰੁਪਏ ਵਧਾਈਆਂ ਗਈਆਂ ਹਨ। ਹੁਣ ਇਸ ਦੇ ਡਰੱਮ ਬ੍ਰੇਕ ਮਾਡਲ ਦੀ ਕੀਮਤ 71,550 ਰੁਪਏ (ਐਕਸ-ਸ਼ੋਅਰੂਮ, ਦਿੱਲੀ) ਹੋ ਗਈ ਹੈ, ਉਥੇ ਹੀ ਡਿਸਕ ਬ੍ਰੇਕ ਮਾਡਲ ਦੀ ਕੀਮਤ 76,346 ਰੁਪਏ (ਐਕਸ-ਸ਼ੋਅਰੂਮ, ਦਿੱਲੀ) ਤਕ ਪਹੁੰਚ ਗਈ ਹੈ। ਕੀਮਤਾਂ ’ਚ ਵਾਧੇ ਤੋਂ ਇਲਾਵਾ ਹੋਂਡਾ ਨੇ ਇਸ ਮੋਟਰਸਾਈਕਲ ’ਚ ਕੋਈ ਵੀ ਤਕਨੀਕੀ ਜਾਂ ਕਾਸਮੈਟਿਕ ਬਦਲਾਅ ਨਹੀਂ ਕੀਤਾ। 

ਇਸ ਮੋਟਰਸਾਈਕਲ ’ਚ ਕੰਪਨੀ 124 ਸੀਸੀ ਦਾ ਏਅਰ ਕੂਲਡ, ਸਿੰਗਲ ਸਿਲੰਡਰ ਇੰਜਣ ਦਿੰਦੀ ਹੈ ਜੋ 10.7 ਐੱਚ.ਪੀ. ਦੀ ਪਾਵਰ ਅਤੇ 11 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਹੋਂਡਾ ਸ਼ਾਈਨ 125 ਦਾ ਭਾਰਤੀ ਬਾਜ਼ਾਰ ’ਚ ਮੁਕਾਬਲਾ ਬਜਾਜ ਪਲਸਰ 125 ਨਾਲ ਹੈ ਜਿਸ ਦੀ ਕੀਮਤ 73,427 ਰੁਪਏ ਹੈ। 


Rakesh

Content Editor

Related News