ਹੋਂਡਾ ਦੇ ਮੇਡ ਇਨ ਇੰਡੀਆ ਇੰਜਣ ਹੁਣ ਵਿਦੇਸ਼ਾਂ ’ਚ ਵੀ ਹੋਣਗੇ ਨਿਰਯਾਤ

Wednesday, Dec 15, 2021 - 11:37 AM (IST)

ਆਟੋ ਡੈਸਕ– ਹੋਂਡਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਨੇ ਗੁਜਰਾਤ ਦੇ ਅਹਿਮਦਾਬਾਦ ਜ਼ਿਲੇ ’ਚ ਆਪਣੇ ਚੌਥੇ ਕਾਰਖਾਨੇ ’ਚ ਇੰਜਣ ਦੇ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੁਆਰਾ ਇੰਜਣ ਦੇ ਉਤਪਾਦਨ ਦਾ ਕੰਮ 250cc ਅਤੇ ਇਸਤੋਂ ਉਪਰ ਦੀ ਕੈਟੇਗਰੀ ਦੇ ਮੋਟਰਸਾਈਕਲਾਂ ਲਈ ਕੀਤਾ ਜਾਵੇਗਾ। 

ਕੰਪਨੀ ਦੇ ਇਹ ਇੰਜਣ ਥਾਈਲੈਂਡ, ਅਮਰੀਕਾ, ਕੈਨੇਡਾ, ਯੂਰਪ, ਜਪਾਨ, ਆਸਟ੍ਰੇਲੀਆ ਅਤੇ ਵਿਦੇਸ਼ੀ ਬਾਜ਼ਾਰਾਂ ’ਚ ਨਿਰਯਾਤ ਕੀਤੇ ਜਾਣਗੇ। ਕੰਪਨੀ ਨੇ ਇਹ ਵੀ ਦਾਅਵਾ ਕਰਦੀ ਹੈ ਕਿ ਇਹ ਪ੍ਰੋਡਕਸ਼ਨ ਪਲਾਂਟ ਵਿਦੇਸ਼ਾਂ ਦੇ ਨਾਲ ਭਾਰਤ ’ਚ ਵੀ ਇੰਜਣ ਦੀ ਘਾਟ ਨੂੰ ਪੂਰਾ ਕਰੇਗਾ। ਕੰਪਨੀ ਦੁਆਰਾ ਪਹਿਲੇ ਸਾਲ 50,000 ਇੰਜਣਾਂ ਦਾ ਪ੍ਰੋਡਕਸ਼ਨ ਕੀਤਾ ਜਾਵੇਗਾ ਜੋ ਕਿ ਆਉਣ ਵਾਲੇ ਸਾਲਾਂ ’ਚ ਮੰਗ ਵੇਖਦੇ ਹੋਏ ਵਧਾਇਆ ਜਾਵੇਗਾ। 

PunjabKesari

ਇਸ ਮੌਕੇ ਹੋਂਡਾ ਮੋਟਰਸਾਈਕਲ ਹੋਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਚੀਫ ਪ੍ਰੋਡਕਸ਼ਨ ਅਫ਼ਸਰ ਅਤੇ ਡਾਇਰੈਕਟਰ ਇਚਿਰੋ ਸ਼ਿਮੋਕਾਵਾ ਨੇ ਕਿਹਾ, ‘ਅਸੀਂ ਐਕਸਪੈਂਸ਼ਨ ਦੇ ਰੂਪ ’ਚ ਮਸ਼ੀਨਿੰਗ, ਇੰਜਣ ਅਸੈਂਬਲੀ ਅਤੇ ਐਡਵਾਂਸ ਸਟੋਰੇਜ ਸਿਸਟਮ ਵਰਗੇ ਵੱਖ-ਵੱਖ ਪ੍ਰੋਡਕਸ਼ਨ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲੇ ਸਾਲ ਕਰੀਬ 50,000 ਇੰਜਣ ਯੂਨਿਟਸ ਦਾ ਪ੍ਰੋਡਕਸ਼ਨ ਕੀਤਾ ਜਾਵੇਗਾ ਜਿਸ ਨੂੰ ਮਾਰਕੀਟ ਮੰਗ ਦੇ ਅਨੁਸਾਰ ਵਧਾਇਆ ਜਾਵੇਗਾ। 


Rakesh

Content Editor

Related News