ਹੋਂਡਾ ਨੇ ਅਮਰੀਕਾ ਤੇ ਕੈਨੇਡਾ ''ਚ ਵਾਪਸ ਮੰਗਵਾਏ 5 ਲੱਖ ਵਾਹਨ, ਜਾਣੋ ਕਾਰਨ

Monday, Mar 20, 2023 - 06:41 PM (IST)

ਹੋਂਡਾ ਨੇ ਅਮਰੀਕਾ ਤੇ ਕੈਨੇਡਾ ''ਚ ਵਾਪਸ ਮੰਗਵਾਏ 5 ਲੱਖ ਵਾਹਨ, ਜਾਣੋ ਕਾਰਨ

ਆਟੋ ਡੈਸਕ- ਹੋਂਡਾ ਨੇ ਅਮਰੀਕਾ ਅਤੇ ਕੈਨੇਡਾ 'ਚ 5 ਲੱਖ ਵਾਹਨਾਂ ਨੂੰ ਰੀਕਾਲ ਕੀਤਾ ਹੈ। ਸਾਹਮਣੇ ਦੀ ਸੀਟ ਬੈਲਟ 'ਚ ਕੋਈ ਖਰਾਬੀ ਹੈ, ਜਿਸ ਕਾਰਨ ਉਹ ਠੀਕ ਢੰਗ ਨਾਲ ਨਹੀਂ ਲੱਗ ਸਕਦੀ। ਰੀਕਾਲ 'ਚ ਕੰਪਨੀ ਨੇ 2017 ਤੋਂ 2020 ਸੀ.ਆਰ.-ਵੀ, 2018 ਅਤੇ 2019 ਏਕਾਰਡ, 2018 ਤੋਂ 2020 ਓਡਿਸੀ, 2019 ਇਨਸਾਈਟ, 2019 ਅਤੇ 2020 ਦਾ ਮਾਡਲ Acura RDX ਨੂੰ ਸ਼ਾਮਲ ਕੀਤਾ ਹੈ।

ਅਮਰੀਕੀ ਸੁਰੱਖਿਆ ਰੈਗੂਲੇਟਰਾਂ ਦੁਆਰਾ ਪੋਸਟ ਕੀਤੇ ਗਏ ਦਸਤਾਵੇਜ਼ਾਂ ਵਿਚ ਹੌਂਡਾ ਦਾ ਕਹਿਣਾ ਹੈ ਕਿ ਬਕਲ ਲਈ ਚੈਨਲ 'ਤੇ ਸਤ੍ਹਾ ਕੋਟਿੰਗ ਸਮੇਂ ਦੇ ਨਾਲ ਖਰਾਬ ਹੋ ਸਕਦੀ ਹੈ। ਰੀਲੀਜ਼ ਬਟਨ ਘੱਟ ਤਾਪਮਾਨ 'ਤੇ ਚੈਨਲ ਦੇ ਵਿਰੁੱਧ ਸੁੰਗੜ ਸਕਦਾ ਹੈ ਅਤੇ ਵਧੇ ਹੋਏ ਰਗੜ ਦਾ ਕਾਰਨ ਬਣ ਸਕਦਾ ਹੈ। ਜਿਸ ਵਿਚ ਇਹ ਬਕਲ ਨੂੰ ਲੈਚਿੰਗ ਕਰਨ ਤੋਂ ਰੋਕ ਸਕਦਾ ਹੈ।

ਜੇਕਰ ਬਲਕ ਲੈਚ ਨਹੀਂ ਹੁੰਦਾ ਤਾਂ ਚਾਲਕ ਜਾਂ ਯਾਤਰੀ ਨੂੰ ਦੁਰਘਟਨਾ 'ਚ ਰੋਕਿਆ ਨਹੀਂ ਜਾ ਸਕਦਾ, ਜਿਸ ਨਾਲ ਸੱਟ ਲੱਗਣ ਦਾ ਖਤਰਾ ਹੋਰ ਜ਼ਿਆਦਾ ਵੱਧ ਜਾਂਦਾ ਹੈ। ਹਾਲਾਂਕਿ, ਇਸ 'ਤੇ ਹੋਂਡਾ ਦਾ ਕਹਿਣਾ ਹੈ ਕਿ ਇਸ ਸਮੱਸਿਆ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਉੱਥੇ ਹੀ ਡੀਲਰ ਲੋੜ ਪੈਣ 'ਤੇ ਫਰੰਟ ਸੀਟ ਬੈਲਟ ਬਲਕ ਰਿਲੀਜ਼ ਬਟਨ ਜਾਂ ਬਲਕ ਅਸੈਂਬਲੀਆਂ ਨੂੰ ਬਦਲ ਦੇਣਗੇ। ਮਾਲਿਕਾਂ ਨੂੰ 17 ਅਪ੍ਰੈਲ ਤੋਂ ਚਿੱਠੀ ਦੁਆਰਾ ਸੂਚਿਤ ਕੀਤਾ ਜਾਵੇਗਾ।


author

Rakesh

Content Editor

Related News