ਹੌਂਡਾ ਨੇ ਪੇਸ਼ ਕੀਤੀ ਨਹੀਂ ਐਡਵਾਂਸਡ Supra GTR 150

Friday, Jun 10, 2016 - 04:31 PM (IST)

ਹੌਂਡਾ ਨੇ ਪੇਸ਼ ਕੀਤੀ ਨਹੀਂ ਐਡਵਾਂਸਡ Supra GTR 150
ਜਲੰਧਰ— 58 ਸਾਲ ਦੀ ਗਲੋਬਲ ਮਾਰਕੀਟ ''ਚ ਸਫਲਤਾ ਤੋਂ ਬਾਅਦ ਆਟੋਮੋਬਾਇਲ ਨਿਰਮਾਤਾ ਕੰਪਨੀ ਹੌਂਡਾ ਆਪਣੀ Supra GTR 150 ਨੂੰ ਨੈਕਸਟ ਲੈਵਲ ''ਤੇ ਲੈ ਕੇ ਜਾ ਰਹੀ ਹੈ ਜਿਸ ਨੂੰ ਕੰਪਨੀ ਨੇ ਇੰਡੋਨੇਸ਼ੀਆਈ ਬ੍ਰਾਂਚ ''ਚ ਵਿਕਸਿਤ ਕੀਤਾ ਗਿਆ ਹੈ। ਇਸ ਨਵੀਂ ਸੁਪਰਾ ਜੀ.ਟੀ.ਆਰ. 150 ਨੂੰ ਕੰਪਨੀ ਨੇ ਇਕ ਮੋਟਰਸਾਈਕਲ ਦੀ ਤਰ੍ਹਾਂ ਬਣਾਇਆ ਗਿਆ ਹੈ ਜਿਸ ''ਤੇ ਪਲਾਸਟਿਕ ਕਵਰ ਮੌਜੂਦ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਏਸ਼ੀਆਈ ਮਾਰਕੀਟਸ ''ਚ 1,600 ਅਮਰੀਕੀ ਡਾਲਰ (ਕਰੀਬ 1,06,879 ਰੁਪਏ) ਦੀ ਕੀਮਤ ''ਚ ਵੇਚਿਆ ਜਾਵੇਗਾ। 
 
ਸੁਪਰਾ ਜੀ.ਟੀ.ਆਰ. 150 ਦੀ ਖਾਸੀਅਤ-
ਇੰਜਣ-
ਇਸ ਵਿਚ ਫੋਰ-ਵਾਲਵ ਸਿਲੰਡਰ ਨਾਲ 149.16cc ਲਿਕੁਅਡ-ਕੂਲਡ ਯੂਨਿਟ ਲਗਾਇਆ ਗਿਆ ਹੈ ਜਿਸ ਵਿਚ P7M-69 ਫਿਊਲ ਇੰਜੈਕਸ਼ਨ ਸਿਕਸ-ਸਪੀਡ ਗਿਅਰਬਾਕਸ ਅਤੇ ਵੈਟ ਮਲਟੀਡਿਸਕ ਕਲੱਚ ਮੌਜੂਦ ਹੈ। ਇਸ ਇੰਜਣ ਨਾਲ ਸੁਪਰਾ ਜੀ.ਟੀ.ਆਰ. 150 9,000 ਆਰ.ਪੀ.ਐੱਮ. ''ਤੇ 16 ਐੱਚ.ਪੀ. ਦੀ ਪਾਵਰ ਦਿੰਦੀ ਹੈ। 
ਮਾਈਲੇਜ-
119 ਕਿਲੋਗ੍ਰਾਮ ਭਾਰ ਵਾਲੀ ਸੁਪਰਾ ''ਚ 2.1 ਲੀਟਰ ਪੈਟਰੋਲ ਨਾਲ 100 ਕਿਲੋਮੀਟਰ ਤੱਕ ਦਾ ਰਸਤਾ ਤੈਅ ਕਰੇਗੀ। 
ਟਾਇਰਸ-
17-ਇੰਚ ਵ੍ਹੀਲਸ ਨਾਲ ਇਸ ਵਿਚ ਟਿਊਬਲੈੱਸ ਟਾਇਰਸ ਮੌਜੂਦ ਹਨ। 
ਹੋਰ ਫੀਚਰਸ-
ਆਲ-ਡਿਜੀਟਲ ਇੰਸਟਰੂਮੈਂਟ ਪੈਨਲ ਦੇ ਨਾਲ ਇਸ ਵਿਚ ਐੱਲ.ਈ.ਡੀ. ਹੈੱਡਲਾਈਟਸ ਮੌਜੂਦ ਹਨ, ਨਾਲ ਹੀ ਇਸ ਵਿਚ ਐਕਸਟਰਾ ਲਾਈਟਸ, ਸਾਫਟ ਸਾਈਡ ਕੇਸੇਸ ਅਤੇ ਅਲੱਗ ਤਰ੍ਹਾਂ ਦਾ ਐਗਜਾਸਟ ਵੀ ਦਿੱਤਾ ਗਿਆ ਹੈ।
 

Related News