ਹੌਂਡਾ ਨੇ ਨਵੇਂ ਅਵਤਾਰ ''ਚ ਪੇਸ਼ ਕੀਤਾ ''dio'' ਸਕੂਟਰ
Wednesday, May 04, 2016 - 10:40 AM (IST)
.jpg)
ਜਲੰਧਰ: ਦੁਪਹਿਆ ਵਾਹਨ ਬਣਾਉਣ ਵਾਲੀ ਕੰਪਨੀ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੈੱਟ ਲਿਮਟਿਡ ਨੇ ਸਾਲ 2002 ''ਚ ਲਾਂਚ ਸਕੂਟਰ ''ਡਿਯੋ'' ਦਾ ਨਵਾਂ ਅਪਡੇਟਡ ਐਡੀਸ਼ਨ ਪੇਸ਼ ਕੀਤਾ ਹੈ ਜਿਸ ਦੀ ਦਿੱਲੀ ''ਚ ਐਕਸ ਸ਼ੋ-ਰੂਮ ਕੀਮਤ 48,264 ਰੁਪਏ ਹੈ।
ਕੰਪਨੀ ਨੇ ਅੱਜ ਦੱਸਿਆ ਕਿ ਅਪਡੇਟਡ ਐਡੀਸ਼ਨ ''ਚ ਬਿਹਤਰ ਮਾਇਲੇਜ ਲਈ ਹੌਂਡਾ ਈਕੋ ਟੈਕਨਾਲੋਜੀ ਵਾਲੇ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਚਾਰ ਰੰਗਾਂ ਜੈੱਜੀ ਬਲੂ ਮੈਟਾਲੀਕ, ਕੈਂਡੀ ਪਾਮ ਗ੍ਰੀਨ, ਸਪੋਰਟਸ ਰੈੱਡ ਐਂਡ ਬਲੈਕ ਅਤੇ ਮੈੱਟੇ ਐਕਸਿਸ ਗ੍ਰੇਅ ''ਚ ਉਪਲੱਬਧ ਹੈ।
ਕੰਪਨੀ ਦੇ ਉੱਤਮ ਉਪ-ਪ੍ਰਧਾਨ (ਵਿਕਰੀ ਅਤੇ ਵਿਪਣਨ) ਯਦਵਿੰਦਰ ਸਿੰਘ ਗੁਲੇਰੀਆ ਨੇ ਇਸ ਮੌਕੇ ''ਤੇ ਕਿਹਾ, ਯੂਜ਼ਰਸ ਨੂੰ ਆਪਣੇ ਉਤਪਾਦਾਂ ਨੂੰ ਅਪਡੇਟਡ ਰੱਖ ਕੇ ਉਤਸ਼ਾਹਤ ਰੱਖਣ ਦੀ ਹੌਂਡਾ ਦੀ ਰਣਨੀਤੀ ਦੇ ਤਹਿਤ ਡਿਯੋ ਦਾ ਇਹ ਐਡੀਸ਼ਨ ਪੇਸ਼ ਕੀਤਾ ਗਿਆ ਹੈ। ਪ੍ਰੀਮੀਅਮ ਥ੍ਰੀ-ਡੀ ਐਂਬਲੇਮ ਦੇ ਨਾਲ ਬਿਨਾਂ ਕਿਸੇ ਵਾਧੂ ਖਰਚ ਦੇ ਪੇਸ਼ ਇਹ ਸਕੂਟਰ ਹਰ ਕਿਸੇ ਨੂੰ ਆਪਣੀ ਤਰਫ ਖਿੱਚੇਗਾ।