ਹੋਂਡਾ ਨੇ ਗਲੋਬਲ ਪੱਧਰ ’ਤੇ ਪੇਸ਼ ਕੀਤੀ ਨਵੀਂ CBR500 R ਬਾਈਕ, ਭਾਰਤ ’ਚ ਵੀ ਹੋ ਸਕਦੀ ਹੈ ਲਾਂਚ

Saturday, Jan 21, 2023 - 04:58 PM (IST)

ਹੋਂਡਾ ਨੇ ਗਲੋਬਲ ਪੱਧਰ ’ਤੇ ਪੇਸ਼ ਕੀਤੀ ਨਵੀਂ CBR500 R ਬਾਈਕ, ਭਾਰਤ ’ਚ ਵੀ ਹੋ ਸਕਦੀ ਹੈ ਲਾਂਚ

ਆਟੋ ਡੈਸਕ– ਹੋਂਡਾ ਨੇ ਆਪਣੀ ਨਵੀਂ CBR500 R ਬਾਈਕ ਨੂੰ ਗਲੋਬਲ ਪੱਧਰ ’ਤੇ ਪੇਸ਼ ਕਰ ਦਿੱਤਾ ਹੈ। ਕੰਪਨੀ ਇਸ ਬਾਈਕ ਨੂੰ ਜਲਦ ਭਾਰਤ ’ਚ ਵੀ ਲਾਂਚ ਕਰ ਸਕਦੀ ਹੈ। ਇਸ ਬਾਈਕ ਨੂੰ ਗ੍ਰਾਂ ਪ੍ਰੀ ਰੈੱਡ ਕਲਰ ’ਚ ਪੇਸ਼ ਕੀਤਾ ਗਿਆ ਹੈ। ਇਸ ਵਿਚ ਰੈੱਡ ਅਤੇ ਵਾਈਟ ਗ੍ਰਾਫਿਕਸ ਦੇ ਨਾਲ ਲਾਲ ਪੇਂਜ ਸ਼ਾਮਲ ਹੈ। ਇਸਤੋਂ ਇਲਾਵਾ ਇਸਨੂੰ ਸਵਾਰਡ ਸਿਲਵਰ ਮਟੈਲਿਕ ’ਚ ਵੀ ਲਿਆਇਆ ਗਿਆ ਹੈ, ਜੋ ਚਮਕੀਲੇ ਪੀਲੇ ਹਾਈਲਾਈਟਸ ਦੇ ਨਾਲ ਗ੍ਰੇਅ ਅਤੇ ਬਲੈਕ ਪੇਂਟ ’ਚ ਹੈ। 

PunjabKesari

ਇੰਜਣ

Honda CBR500 R ਬਾਈਕ ’ਚ 471 ਸੀਸੀ, ਪੈਰਲਲ-ਟਵਿਨ ਸਿਲੰਡਰ ਇੰਜਣ ਦਿੱਤਾ ਜਾ ਸਕਦਾ ਹੈ, ਜੋ 47.5 ਬੀ.ਐੱਚ.ਪੀ. ਦੀ ਪਾਵਰ ਅਤੇ 43 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਨ ’ਚ ਸਮਰੱਥ ਹੋਵੇਗਾ। ਇਸ ਵਿਚ ਫੁਲ-ਐੱਲ.ਈ.ਡੀ. ਹੈੱਡਲੈਂਪ, ਏ.ਬੀ.ਐੱਸ., ਸਲਿਪਰ ਅਤੇ ਅਸਿਸਟ ਕਲੱਚ ਅਤੇ ਐੱਲ.ਸੀ.ਡੀ. ਇੰਸਟਰੂਮੈਂਟ ਕਲੱਸਟਰ ਵੀ ਸ਼ਾਮਲ ਹਨ। 

ਦੱਸ ਦੇਈਏ ਕਿHonda CBR500 R ਜਲਦ ਹੀ ਅੰਤਰਰਾਸ਼ਟਰੀ ਬਾਜ਼ਾਰ ’ਚ ਗਾਹਕਾਂ ਲਈ ਉਪਲੱਬਧ ਹੋ ਜਾਵੇਗੀ। 23 ਜਨਵਰੀ ਨੂੰ ਹੋਂਡਾ ਭਾਰਤ ’ਚ ਨਵੇਂ ਦੋ-ਪਹੀਆ ਵਾਹਨ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਨੇ ਆਪਣੇ ਨਵੇਂ ਟੂ-ਵ੍ਹੀਲ ਨੂੰ H-Smart ਤਕਨੀਕ ਦੇ ਨਾਲ ਲਿਆਉਣ ਦਾ ਖੁਲਾਸਾ ਕੀਤਾ ਹੈ। ਰਿਪੋਰਟਾਂ ਮੁਤਾਬਕ, ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਐਕਟਿਵਾ ਸਕੂਟਰ ਹੋ ਸਕਦਾ ਹ। ਜਿਸਨੂੰ ਐੱਚ.-ਸਮਾਰਟ ਯਾਨੀ ਹਾਈਬ੍ਰਿਡ ਇੰਜਣ ਦੇ ਨਾਲ ਉਤਾਰਿਆ ਜਾ ਸਕਦਾ ਹੈ। ਜੇਕਰ ਐਕਟਿਵਾ ਹਾਈਬ੍ਰਿਡ ਇੰਜਣ ’ਚ ਪੇਸ਼ ਹੋਵੇਗੀ ਤਾਂ ਇਸਦੀ ਮਾਈਲੇਜ ਮੌਜੂਦਾ ਮਾਡਲ ਨਾਲੋਂ ਜ਼ਿਆਦਾ ਹੋਵੇਗੀ। 


author

Rakesh

Content Editor

Related News