Honda ਨੇ 67,490 ਰੁਪਏ ਦੀ ਕੀਮਤ ’ਚ ਲਾਂਚ ਕੀਤੀ Activa 125

9/11/2019 6:17:17 PM

ਆਟੋ ਡੈਸਕ– ਹੋਂਡਾ ਨੇ ਬੁੱਧਵਾਰ ਨੂੰ BS6 ਐਕਟਿਵਾ 125 ਸਕੂਟਰ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਪਹਿਲਾ BS6 ਟੂ-ਵ੍ਹੀਲਰ ਹੈ। ਨਵਾਂ ਐਕਟਿਵਾ ਤਿੰਨ ਵੇਰੀਐਂਟ- ਸਟੈਂਡਰਡ, ਅਲੌਏ ਅਤੇ ਡੀਲਕਸ ’ਚ ਉਪਲੱਬਧ ਹੈ। ਇਨ੍ਹਾਂ ਦੀ ਕੀਮਤ 67,490 ਰੁਪਏ, 70,990 ਰੁਪਏ ਅਤੇ 74490 ਰੁਪਏ ਹੈ। BS6 Honda Activa 125 ਦੀ ਸ਼ੁਰੂਆਤੀ ਕੀਮਤ ਬੀ.ਐੱਸ. 4 ਵਾਲੇ ਐਕਟਿਵਾ ਦੇ ਡਿਸਕ ਵੇਰੀਐਂਟ ਤੋਂ 2478 ਰੁਪਏ ਜ਼ਿਆਦਾ ਹੈ। ਬੀ.ਐੱਸ. 4 ਐਕਟਿਵਾ ਦੇ ਡਿਸਕ ਵੇਰੀਐਂਟ ਦੀ ਕੀਮਤ 65,012 ਰੁਪਏ ਹੈ। 

ਨਵੇਂ ਐਕਟਿਵਾ ’ਚ ਬੀ.ਐੱਸ. 6, 124 ਸੀਸੀ, ਫਿਊਲ ਇੰਜੈਕਟਿਡ ਇੰਜਣ ਦਿੱਤਾ ਗਿਆ ਹੈ, ਜੋ 6,500 ਆਰ.ਪੀ.ਐੱਮ. ’ਤੇ 8.1 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਬੀ.ਐੱਸ. 4 ਮਾਡਲ ਦੇ ਮੁਕਾਬਲੇ ਇਸ ਦੀ ਪਾਵਰ ਆਊਟਪੁਟ ਘੱਟ ਹੈ। ਬੀ.ਐੱਸ. 4 ਐਕਟਿਵਾ ਦਾ ਇੰਜਣ 6,500 ਆਰ.ਪੀ.ਐੱਮ. ’ਤੇ 8.52 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਬੀ.ਐੱਸ. 6 ਐਮਿਸ਼ਨ ਨੋਰਮਸ ਇਹ ਨਵਾਂ ਐਕਟਿਵਾ ਬਿਨਾਂ ਕਿਸੇ ਸਮੱਸਿਆ ਦੇ ਬੀ.ਐੱਸ. 4 ’ਤੇ ਵੀ ਚਲਾਇਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੇਂ ਐਕਟਿਵਾ 125 ਦੀ ਮਾਈਲੇਜ ਬੀ.ਐੱਸ. 4 ਵਾਲੇ ਮੌਜੂਦਾ ਮਾਡਲ ਤੋਂ ਜ਼ਿਆਦਾ ਹੈ। ਨਾਲ ਹੀ ਇਸ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ। 

PunjabKesari

ਹੋਂਡਾ ਨੇ ਨਵੇਂ ਐਕਟਿਵਾ ’ਚ ਪੁਰਾਣੇ ਮਾਡਲ ਦੇ ਮੁਕਾਬਲੇ ਕੁਝ ਨਵੇਂ ਫੀਚਰਜ਼ ਸ਼ਾਮਲ ਕੀਤੇ ਹਨ, ਜਿਨ੍ਹਾਂ ’ਚ ਨੌਇਜ਼ਲੈੱਸ ਸਟਾਰਟ ਸਿਸਟਮ, ਡਿਜੀਟਲ ਐਨਾਲੋਗ ਇੰਸਟਰੂਮੈਂਟ ਕਲੱਸਟਰ ਅਤੇ ਆਈਡਲ ਸਟਾਰਟ-ਸਟਾਪ ਸਿਸਟਮ ਸ਼ਾਮਲ ਹਨ। ਨਵੇਂ ਇੰਸਟਰੂਮੈਂਟ ਕਲੱਸਟਰ ’ਚ ਰੀਅਲ ਟਾਈਮ ਮਾਈਲੇਜ ਅਤੇ ਰੇਂਜ ਦੀ ਜਾਣਕਾਰੀ ਵੀ ਮਿਲੇਗੀ। 

PunjabKesari

ਸਾਈਡ ਸਟੈਂਡ ਡਾਊਨ, ਤਾਂ ਨਹੀਂ ਸਟਾਰਟ ਹੋਵੇਗਾ ਸਟਾਰਟ
ਬੀ.ਐੱਸ. 6 ਐਕਟਿਵਾ ’ਚ ਸਾਈਡ ਸਟੈਂਡ ਡਾਊਨ ਇੰਡੀਕੇਟਰ ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ ਇਹ ਸੁਵਿਧਾ ਵੀ ਹੈ ਕਿ ਜੇਕਰ ਸਾਈਡ ਸਟੈਂਡ ਡਾਊਨ ਹੈ ਤਾਂ ਸਕੂਟਰ ਸਟਾਰਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਸ ਵਿਚ ਫਰੰਟ ਗਲਵ ਬਾਕਸ ਅਤੇ ਐਕਸਟਰਨਲ ਫਿਊਲ-ਪਿਲਰ ਕੈਪ ਵੀ ਦਿੱਤੇ ਗਏ ਹਨ। 

PunjabKesari

ਫ੍ਰੈਸ਼ ਲੁੱਕ
ਨਵੇਂ ਐਕਟਿਵਾ 125 ਨੂੰ 4 ਰੰਗਾਂ ’ਚ ਬਾਜ਼ਾਰਾਂ ’ਚ ਉਤਾਰਿਆ ਗਿਆ ਹੈ। ਫ੍ਰੈਸ਼ ਲੁਕ ਦੇਣ ਲਈ ਨਵੇਂ ਮਾਡਲ ’ਚ ਕੁਝ ਕਾਸਮੈਟਿਕ ਬਦਲਾਅ ਵੀ ਹੋਏ ਹਨ। ਇਸ ਦੀ ਹੈੱਡਲਾਈਟ ਅਤੇ ਫਰੰਟ ਲੁਕ ਨੂੰ ਸ਼ਾਰਪ ਬਣਾਇਆ ਗਿਆ ਹੈ। ਏਪ੍ਰਨ ਦੇ ਡਿਜ਼ਾਈਨ ’ਚ ਹਲਕੇ ਬਦਲਾਅ ਹੋਏ ਹਨ। ਇਸ ਤੋਂ ਇਲਾਵਾ ਸਾਈਡ ਪੈਨਲਸ ’ਤੇ ਕ੍ਰੋਮ ਫਿਨਿਸ਼ ਦਿੱਤੀ ਗਈ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ