HMD ਗਲੋਬਲ ਨੇ ਲਾਂਚ ਕੀਤਾ ਪਹਿਲਾ ਨੋਕਿਆ ਐਂਡ੍ਰਾਇਡ ਸਮਾਰਟਫੋਨ (video)
Sunday, Jan 08, 2017 - 04:58 PM (IST)
ਜਲੰਧਰ - ਐਚ. ਐੱਮ. ਡੀ ਗਲੋਬਲ ਨੇ ਆਖ਼ਿਰਕਾਰ ਆਪਣੇ ਪਹਿਲਾਂ ਐਂਡ੍ਰਾਇਡ ਸਮਾਰਟਫੋਨ ਨੋਕਿਆ 6 ਨੂੰ ਲਾਂਚ ਕਰ ਹੀ ਦਿੱਤਾ। ਫਿਨਲੈਂਡ ਦੀ ਇਸ ਕੰਪਨੀ ਨੇ ਐਤਵਾਰ ਨੂੰ ਚੀਨ ''ਚ ਆਪਣੇ ਪਹਿਲਾਂ ਨੋਕਿਆ ਫੋਨ ਨੂੰ 1699 3NY(16,750 ਰੁਪਏ) ਦੇ ਪ੍ਰਾਇਜ਼ ਟੈਗ ਦੇ ਨਾਲ ਪੇਸ਼ ਕੀਤਾ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ Nokia 6 ''ਚ 5.5 ਇੰਚ ਦੀ iPS (1080x1920) ਪਿਕਸਲ ਰੈਜੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ 2.5D ਫੁੱਲ ਐੱਚ. ਡੀ ਡਿਸਪਲੇ ਮੌਜੂਦ ਹੈ ਜਿਸ ''ਤੇ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਕੁਆਲਕਮ ਸਨੈਪਡਰੈਗਨ 430 ਆਕਟਾ-ਕੋਰ ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ 4ਜੀ ਫੋਨ ''ਚ 4 ਜੀ. ਬੀ LPPDDR3 ਰੈਮ ਦੇ ਨਾਲ 64 ਜੀ. ਬੀ ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।\
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਡਿਊਲ ਐਲ. ਈ. ਡੀ ਫਲੈਸ਼ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਐਂਡ੍ਰਾਇਡ 7.0 ਨੂਗਟ ''ਤੇ ਆਧਾਰਿਤ ਇਸ ਫੋਨ ਨੂੰ ਪਾਵਰ ਦੇਣ ਦਾ ਕੰਮ 3,000 ਐੱਮ. ਏ. ਐੱਚ ਦੀ ਬੈਟਰੀ ਕਰੇਗੀ ਜਿਸ ਬਾਰੇ ''ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 32 ਦਿਨਾਂ ਦਾ ਸਟੈਂਡਬਾਈ ਟਾਇਮ ਅਤੇ 18 ਘੰਟੀਆਂ ਦਾ 3ਜੀ ਟਾਕ ਟਾਇਮ ਦੇਵੇਗੀ।