ਐੱਚ. ਐੱਮ. ਡੀ. ਨੇ ਲਾਂਚ ਕੀਤਾ ਯੂਟਿਊਬ ਵਾਲਾ ਫੋਨ
Tuesday, Sep 17, 2024 - 06:14 PM (IST)
ਲੁਧਿਆਣਾ, (ਬੀ.ਐੱਨ.9136)- ਐੱਚ. ਐੱਮ. ਡੀ. ਨੇ ਐੱਚ. ਐੱਮ. ਡੀ. 105 4 ਜੀ ਅਤੇ ਐੱਚ. ਐੱਮ. ਡੀ. 110 4 ਜੀ ਫੋਨ ਲਾਂਚ ਕੀਤਾ ਹੈ, ਜਿਸਨੂੰ ਲੈ ਕੇ ਬਹੁਤ ਉਤਸ਼ਾਹ ਹੈ। ਇਸਨੂੰ ਕਲਾਉਡ ਫੋਨ ਐਪ ਦੁਆਰਾ ਹਰ ਕਿਸੇ ਨੂੰ ਯੂਟਿਊਬ ,ਯੂਟਿਊਬ ਮਿਊਜ਼ਿਕ ਅਤੇ ਯੂਟਿਊਬ ਸ਼ਾਰਟਸ ਜਿਹੀ ਆਧੁਨਿਕ ਸੁਵਿਧਾ ਅਤੇ ਮਨੋਰੰਜਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਦੋਂ ਵੀ ਤੁਹਾਨੂੰ ਇਸਦੀ ਜ਼ਰੂਰਤ ਹੁੰਦੀ ਹੈ, ਮਨੋਰੰਜਨ ਅਤੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਇਹ ਫੋਨ ਬਾਕੀਆਂ ਨਾਲੋਂ ਵੱਖਰੇ ਇਸ ਕਰ ਕੇ ਹਨ, ਕਿ ਇਨ੍ਹਾਂ ਵਿਚ ਪਰੀ-ਲੋਡਡ ਐਪ ਰਾਹੀਂ ਬਿਨਾ ਇੰਟਰਨੈੱਟ ਐਕਸੇਸ ਦੇ ਸੁਰੱਖਿਅਤ ਯੂ.ਪੀ.ਆਈ. ਲੈਣ-ਦੇਣ ਕੀਤਾ ਜਾ ਸਕਦਾ ਹੈ । ਭਾਵੇਂ ਆਪਣੇ ਕਿਸੇ ਅਜ਼ੀਜ਼ ਨੂੰ ਪੈਸੇ ਭੇਜਣੇ ਹੋਣ ਜਾਂ ਕਰਿਆਨੇ ਦਾ ਸਾਮਾਨ ਖਰੀਦਣਾ ਹੋਵੇ , ਇਹ ਫੋਨ ਇਸ ਨੂੰ ਅਸਾਨ ਅਤੇ ਸੁਰੱਖਿਅਤ ਬਣਾਉਂਦੇ ਹਨ, ਭਾਵੇਂ ਤੁਸੀਂ ਕਿਤੇ ਵੀ ਹੋਵੋ।