Hisense ਨੇ ਭਾਰਤ ’ਚ ਲਾਂਚ ਕੀਤੇ 6 Smart TV, ਕੀਮਤ 11,990 ਰੁਪਏ ਤੋਂ ਸ਼ੁਰੂ

08/07/2020 4:05:58 PM

ਗੈਜੇਟ ਡੈਸਕ– ਟੈਲੀਵਿਜ਼ਨ ਨਿਰਮਾਤਾ ਕੰਪਨੀ Hisense ਨੇ ਭਾਰਤ ’ਚ ਇਕੱਠੇ 6 ਨਵੇਂ ਸਮਾਰਟ ਟੀਵੀ ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੀ ਕੀਮਤ 11,990 ਰੁਪਏ ਤੋਂ ਸ਼ੁਰੂ ਹੋ ਕੇ 33,990 ਰੁਪਏ ਤਕ ਜਾਂਦੀ ਹੈ। ਭਾਰਤੀ ਗਾਹਕਾਂ ਲਈ ਇਨ੍ਹਾਂ ਨੂੰ ਮਸ਼ਹੂਰ ਆਨਲਾਈਨ ਪਲੇਟਫਾਰਮਾਂ ਜਿਵੇਂ- ਐਮਾਜ਼ੋਨ, ਫਲਿਪਕਾਰਟ, TataCliq ਅਤੇ ਰਿਲਾਇੰਸ ਡਿਜੀਟਲ ਰਾਹੀਂ ਉਪਲੱਬਧ ਕੀਤਾ ਜਾਵੇਗਾ। ਇਨ੍ਹਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਗਾਹਕਾਂ ਨੂੰ 9 ਅਗਸਤ ਤਕ ਟੀਵੀ ਦੀ ਖਰੀਦ ’ਤੇ 5 ਸਾਲ ਦੀ ਪੈਨਲ ਵਾਰੰਟੀ ਦਿੱਤੀ ਜਾਵੇਗੀ। 

ਕੰਪਨੀ ਨੇ Hisense A71F ਸੀਰੀਜ਼ ਤਹਿਤ ਤਿੰਨ 4ਕੇ ਡਿਸਪਲੇਅ ਵਾਲੇ ਟੀਵੀ ਅਤੇ Hisense A56E ਸੀਰੀਜ਼ ਤਹਿਤ ਤਿੰਨ ਫੁੱਲ-ਐੱਚ.ਡੀ. ਡਿਸਪਲੇਅ ਵਾਲੇ ਟੀਵੀ ਲਾਂਚ ਕੀਤੇ ਹਨ। 
- 32 ਇੰਚ ਵਾਲੇ ਫੁਲ-ਐੱਚ.ਡੀ. ਟੀਵੀ ਦੀ ਕੀਮਤ 11,990 ਰੁਪਏ ਅਤੇ 40 ਇੰਚ ਵਾਲੇ ਫੁਲ-ਐੱਚ.ਡੀ. ਟੀਵੀ ਦੀ ਕੀਮਤ 18,990 ਰੁਪਏ ਰੱਖੀ ਗਈ ਹੈ। 
- 43 ਇੰਚ ਮਾਡਲ ਦੀ ਕੀਮਤ 20,990 ਰੁਪਏ ਹੈ। 
- ਇਨ੍ਹਾਂ ਤੋਂ ਇਲਾਵਾ 4ਕੇ ਸੀਰੀਜ਼ ’ਚ 43 ਇੰਚ ਮਾਡਲ ਦੀ ਕੀਮਤ 24,990 ਰੁਪਏ ਹੈ। 
- 50 ਇੰਚ ਮਾਡਲ ਦੀਕੀਮਤ 29,990 ਰੁਪਏ ਅਤੇ 55 ਇੰਚ ਮਾਡਲ ਦੀ ਕੀਮਤ 33,990 ਰੁਪਏ ਦੱਸੀ ਗਈ ਹੈ। 

ਇਨ੍ਹਾਂ ਖੂਬੀਆਂ ਨਾਲ ਲੈਸ ਹੋਣਗੇ ਟੀਵੀ
- Hisense 4K TV ਪੈਨਲਸ ’ਚ ਬਿਹਤਰ ਪਿਕਚਰ ਕੁਆਲਿਟੀ ਲਈ ਡਾਲਬੀ ਵਿਜ਼ਨ HDR ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। 
- ਬਿਹਤਰ ਸਾਊਂਡ ਲਈ ਇਨ੍ਹਾਂ ’ਚ ਡਾਲਬੀ ਐਟਮਾਸ ਦੀ ਸੁਪੋਰਟ ਮਿਲਦੀ ਹੈ। 
- ਸਾਊਂਡ ਆਊਟਪੁਟ ਦੀ ਗੱਲ ਕਰੀਏ ਤਾਂ 32 ਇੰਚ ਮਾਡਲ ’ਚ 20 ਵਾਟ ਦੇ ਸਪੀਕਰ, 43 ਇੰਚ ਮਾਡਲ ’ਚ 24 ਵਾਟ ਦੇ ਸਪੀਕਰ, 50 ਇੰਚ ਅਤੇ ਉਸ ਤੋਂ ਵੱਡੇ ਮਾਡਲ ’ਚ 30 ਵਾਟ ਦੇ ਸਪੀਕਰ ਦਿੱਤੇ ਗਏ ਹਨ। 
- ਕੁਨੈਕਟੀਵਿਟੀ ਲਈ ਇਨ੍ਹਾਂ ’ਚ ਡਿਊਲ ਬੈਂਡ ਵਾਈ-ਫਾਈ ਦੀ ਸੁਪੋਰਟ ਦਿੱਤੀ ਗਈ ਹੈ।
- ਸਾਰੇ ਐਂਡਰਾਇਡ ਟੀਵੀ 9.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ ਅਤੇ ਗੂਗਲ ਅਸਿਸਟੈਂਟ ਅਤੇ ਗੂਗਲ ਪਲੇਅ ਸਟੋਰ ਨਾਲ ਆਉਂਦੇ ਹਨ। 
- ਇਨ੍ਹਾਂ ’ਚ ਬਿਲਟ-ਇਨ ਕ੍ਰੋਮਕਾਸਟ ਦਿੱਤਾ ਗਿਆ ਹੈ ਅਤੇ ਇਨ੍ਹਾਂ ਦਾ ਰਿਮੋਟ ਵੌਇਸ ਕਮਾਂਡਸ ਨੂੰ ਵੀ ਸੁਪੋਰਟ ਕਰਦਾ ਹੈ। 
- ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੇ ਨਾਲ ਤੁਸੀਂ ਬਲੂਟੂਥ ਹੈੱਡਫੋਨ ਵੀ ਕੁਨੈਕਟ ਕਰ ਸਕਦੇ ਹਨ। 


Rakesh

Content Editor

Related News