ਹੀਰੋ ਨੇ ਬੰਦ ਕੀਤੀ ਆਪਣੀ ਧਾਂਸੂ ਸਪੋਰਟਸ ਬਾਈਕ, ਜਾਣੋ ਕੀ ਹੈ ਕਾਰਨ

02/18/2020 11:59:34 AM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਆਪਣੀ ‘ਐਕਸਟਰੀਮ’ ਸਪੋਰਟਸ ਬਾਈਕ ਨੂੰ ਬੰਦ ਕਰ ਦਿੱਤਾ ਹੈ। ਇਸ ਤਰ੍ਹਾਂ ਕੰਪਨੀ ਨੇ ਭਾਰਤ ’ਚ 150 ਸੀਸੀ ਸੈਗਮੈਂਟ ਤੋਂ ਕਿਨਾਰਾ ਕਰ ਲਿਆ ਹੈ। ਕੰਪਨੀ ਨੇ ਕਮਜ਼ੋਰ ਸੇਲ ਅਤੇ ਲਗਾਤਾਰ ਘਟਦੀ ਮੰਗ ਦੇ ਚੱਲਦੇ ਇਹ ਫੈਸਲਾ ਲਿਆ ਹੈ। ਕੰਪਨੀ ਨੇ ਨਵੰਬਰ 2019 ’ਚ ਇਸ ਬਾਈਕ ਦੀਆਂ 1,237 ਇਕਾਈਆਂ ਡੀਲਰਸ਼ਿਪ ’ਚ ਡਿਸਪੈਚ ਕੀਤੀਆਂ ਸਨ। ਐਕਸਟਰੀਮ ਸਪੋਰਟਸ ਬਾਈਕ ’ਚ 149.2 ਸੀਸੀ, ਏਅਰ ਕੂਲਡ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 15.6 ਪੀ.ਐੱਚ.ਪੀ. ਦੀ ਪਾਵਰ ਅਤੇ 13.50 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ।

ਘੱਟ ਮੰਗ ਦੇ ਚੱਲਦੇ ਕਰਿਜ਼ਮਾ ਵੀ ਬੰਦ
ਵਿਕਰੀ ਨਾ ਹੋਣ ਕਾਰਨ ਕੰਪਨੀ ਨੇ ਹੀਰੋ ਕਰਿਜ਼ਮਾ ਜ਼ੈੱਡ.ਐੱਮ.ਆਰ. ਨੂੰ ਬੰਦ ਕਰ ਰਹੀ ਹੈ। ਹੀਰੋ ਮੋਟੋਕਾਰਪ ਆਪਣੀ ਇਸ ਬਾਈਕ ਨੂੰ ਬੀ.ਐੱਸ.-6 ਐਮਿਸ਼ਨ ਨੋਰਮਸ ਦੇ ਅਨੁਰੂਪ ਅਪਗ੍ਰੇਡ ਨਹੀਂ ਕਰੇਗੀ। ਇਹ ਬਾਈਕ ਦੋ ਵੇਰੀਐਂਟ- ਕਰਿਜ਼ਮਾ ਅਤੇ ਕਰਿਜ਼ਮਾ ਜ਼ੈੱਡ.ਐੱਮ.ਆਰ. ਨਾਂ ਨਾਲ ਉਪਲੱਬਧ ਸੀ। ਇਨ੍ਹਾਂ ’ਚ 223 ਸੀਸੀ ਦਾ ਇੰਜਣ ਦਿੱਤਾ ਗਿਆ ਹੈ ਜੋ 8,000 ਆਰ.ਪੀ.ਐੱਮ. ’ਤੇ 20 ਬੀ.ਐੱਚ.ਪੀ. ਦੀ ਪਾਵਰ ਅਤੇ 6500 ਆਰ.ਪੀ.ਐੱਮ. ’ਤੇ 19.7 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਜ਼ੈੱਡ.ਐੱਮ.ਆਰ. ਵੇਰੀਐਂਟ ’ਚ ਫਿਊਲ-ਇੰਜੈਕਟਿਡ ਟੈਕਨਾਲੋਜੀ ਦਿੱਤੀ ਗਈ ਹੈ, ਜਦਕਿ ਸਟੈਂਡਰਡ ਕਰਿਜ਼ਮਾ ’ਚ ਕਾਰਬਿਊਰੇਟਰ ਸਿਸਟਮ ਹੈ। 


Related News