ਹੀਰੋ ਨੇ ਲਾਂਚ ਕੀਤਾ ਸਮਾਰਟ ਈ-ਸਾਈਕਲ, ਇਕ ਚਾਰਜ ’ਚ ਚੱਲੇਗਾ 60 ਕਿਲੋਮੀਟਰ

12/19/2020 6:32:41 PM

ਆਟੋ ਡੈਸਕ– ਹੀਰੋ ਸਾਈਕਲ ਦੀ ਇਕ ਡਿਵੀਜ਼ਨ ਹੀਰੋ ਲੈਕਟਰੋ ਨੇ ਆਪਣੇ ਨਵੇਂ ਸਮਾਰਟ ਇਲੈਕਟ੍ਰਿਕ ਸਾਈਕਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਦੁਆਰਾ ਇਸ ਦੀ ਕੀਮਤ 49,000 ਰੁਪਏ ਦੱਸੀ ਗਈ ਹੈ। ਇਸ ਨੂੰ 5000 ਰੁਪਏ ’ਚ ਬੁੱਕ ਕੀਤਾ ਜਾ ਸਕਦਾ ਹੈ। ਇਸ ਸਮਾਰਟ ਸਾਈਕਲ ’ਚ ਲਿਥੀਅਮ ਬਟਰੀ ਅਤੇ ਰੀਅਰ ਹਬ ਮੋਟਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਵਿਚ 7 ਸਪੀਡ ਗਿਅਰ ਵੀ ਦਿੱਤੇ ਗਏ ਹਨ। ਕੰਪਨੀ ਨੇ ਇਸ ਸਾਈਕਲ ’ਚ ਬਲੂਟੂਥ ਡਿਵਾਈਸ ਲਈ ਸਮਾਰਟਫੋਨ ਕੁਨੈਕਟੀਵਿਟੀ ਦੀ ਸੁਵਿਧਾ ਵੀ ਦਿੱਤੀ ਹੈ ਯਾਨੀ ਤੁਸੀਂ ਇਸ ਨੂੰ ਆਈ-ਸਮਾਰਟ ਐਪ ਰਾਹੀਂ ਫੋਨ ਨਾਲ ਕੁਨੈਕਟ ਕਰ ਸਕਦੇ ਹੋ। 

PunjabKesari

ਡਿਟੈਚੇਬਲ ਬੈਟਰੀ ਦਾ ਕੀਤਾ ਗਿਆ ਇਸਤੇਮਾਲ
ਕੰਪਨੀ ਦਾ ਕਹਿਣਾ ਹੈ ਕਿ ਇਹ ਸਾਈਕਲ ਇਕ ਹਾਈ-ਐਂਡ ਫਿਊਚਰਿਸਟਿਕ ਉਤਪਾਦ ਹੈ। ਇਸ ਵਿਚ ਡਿਟੈਚੇਬਲ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਬੈਟਰੀ ਇਸ ਸਾਈਕਲ ਨੂੰ ਇਕ ਵਾਰ ’ਚ 60 ਕਿਲੋਮੀਟਰ ਤਕ ਦੀ ਰੇਂਜ ਪ੍ਰਦਾਨ ਕਰਦੀ ਹੈ ਅਤੇ ਇਸ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। 

PunjabKesari

ਈ-ਸਾਈਕਲ ’ਚ ਦਿੱਤੀ ਗਈ ਡਬਲ ਡਿਸਕ ਬ੍ਰੇਕ
ਇਸ ਈ-ਸਾਈਕਲ ਨੂੰ ਉਤਸ਼ਾਹੀ ਲੋਕਾਂ ਨੂੰ ਧਿਆਨ ’ਚ ਰੱਖਦੇ ਹੋਏ ਲਿਆਇਆ ਗਿਆਹੈ ਜੋ ਰੀਕ੍ਰਿਏਸ਼ਨ, ਮਨੋਰੰਜਨ ਅਤੇ ਰੋਮਾਂਚ ਨੂੰ ਬੇਹੱਦ ਪਸੰਦ ਕਰਦੇ ਹਨ। ਇਸ ਵਿਚ ਹਲਕੇ ਅਲੌਏ ਵ੍ਹੀਲਸ ਅਤੇ ਡਬਲ ਡਿਸਕ ਬ੍ਰੇਕ ਮਿਲਦੀ ਹੈ। ਇਸ ਵਿਚ ਕੈਂਡਾ ਦੇ ਟਾਇਰ ਲਗਾਏ ਗਏ ਹਨ।


Rakesh

Content Editor

Related News