‘ਹੀਰੋ ਇਲੈਕਟ੍ਰਿਕ ਨੇ ਆਪਣੇ ਲੋਕਪ੍ਰਿਯ ਮਾਡਲਾਂ ਦੀਆਂ ਕੀਮਤਾਂ 33 ਫੀਸਦੀ ਤੱਕ ਘਟਾਈਆਂ’

Saturday, Jun 26, 2021 - 11:12 AM (IST)

‘ਹੀਰੋ ਇਲੈਕਟ੍ਰਿਕ ਨੇ ਆਪਣੇ ਲੋਕਪ੍ਰਿਯ ਮਾਡਲਾਂ ਦੀਆਂ ਕੀਮਤਾਂ 33 ਫੀਸਦੀ ਤੱਕ ਘਟਾਈਆਂ’

ਨਵੀਂ ਦਿੱਲੀ– ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਹੀਰੋ ਇਲੈਕਟ੍ਰਿਕ ਨੇ ਕਿਹਾ ਕਿ ਉਸ ਨੇ ਫੇਮ 2 ਯੋਜਨਾ ਦੇ ਤਹਿਤ ਸਬਸਿਡੀ ਵਧਾਏ ਜਾਣ ਤੋਂ ਬਾਅਦ ਆਪਣੇ ਲੋਕਪ੍ਰਿਯ ਮਾਡਲਾਂ ਦੀਆਂ ਕੀਮਤਾਂ 33 ਫੀਸਦੀ ਤੱਕ ਘਟਾ ਦਿੱਤੀਆਂ ਹਨ। ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਤੇਜ਼ੀ ਨਾਲ ਬੜ੍ਹਾਵਾ ਦੇਣ ਲਈ ਸ਼ੁਰੂ ਕੀਤੀ ਗਈ ‘ਫਾਸਟਰ ਅਡਾਪਸ਼ਨ ਐਂਡ ਮੈਨੂਫੈਕਚਰਿੰਗ ਆਫ ਇਲੈਕਟ੍ਰਿਕ ਵ੍ਹੀਕਲਸ (ਫੇਮ-2) ਨੀਤੀ ’ਚ ਸੋਧ ਤੋਂ ਬਾਅਦ ਕੰਪਨੀ ਨੇ ਕਿਹਾ ਕਿ ਉਹ ਇਸ ਦੇ ਮੁਤਾਬਕ ਗਾਹਕਾਂ ਨੂੰ ਕੀਮਤ ਨਾਲ ਜੁੜਿਆ ਲਾਭ ਦੇ ਰਹੀ ਹੈ।

ਇਹ ਵੀ ਪੜ੍ਹੋ– ਟਵਿੱਟਰ ਨੇ 1 ਘੰਟੇ ਲਈ ਬੰਦ ਕੀਤਾ IT ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਅਕਾਊਂਟ

ਕੰਪਨੀ ਨੇ ਕਿਹਾ ਕਿ ਉਸ ਦੇ ਇਕ ਬੈਟਰੀ ਵਾਲੇ ਫੋਟੋਨ ਐੱਚ. ਐਕਸ ਮਾਡਲ ਦੀ ਕੀਮਤ ’ਚ 12 ਫੀਸਦੀ ਜਦ ਕਿ ਤਿੰਨ ਬੈਟਰੀ ਵਾਲੇ ਐੱਨ. ਵਾਈ. ਐਕਸ. ਐੱਚ. ਐਕਸ ਮਾਡਲ ਦੀ ਕੀਮਤ ਵਿਚ 33 ਫੀਸਦੀ ਦੀ ਕਮੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਫੋਟੋਨ ਐੱਚ. ਐਕਸ. ਪਹਿਲਾਂ ਦੇ 79,940 ਰੁਪਏ ਦੀ ਤੁਲਨਾ ’ਚ 71,449 ਰੁਪਏ ’ਚ ਜਦ ਕਿ ਐੱਨ. ਵਾਈ. ਐਕਸ ਪਹਿਲਾਂ ਦੇ 1,13,115 ਰੁਪਏ ਦੀ ਤੁਲਨਾ ’ਚ 85,136 ਰੁਪਏ ’ਚ ਮਿਲੇਗੀ। ਉੱਥੇ ਹੀ ਆਪਟਿਮਾ ਈ. ਆਰ. ਪਹਿਲਾਂ ਦੇ 78,640 ਰੁਪਏ ਦੇ ਮੁਕਾਬਲੇ ਹੁਣ 58,980 ਰੁਪਏ ’ਚ ਮਿਲੇਗੀ।

ਇਹ ਵੀ ਪੜ੍ਹੋ– iPhone ਯੂਜ਼ਰਸ ਲਈ ਬੁਰੀ ਖ਼ਬਰ! ਜਲਦ ਬੰਦ ਹੋ ਸਕਦੈ ਇਹ ਮਾਡਲ


author

Rakesh

Content Editor

Related News