Windows ਫੋਨ ਯੂਜ਼ਰਾਂ ਲਈ ਬੁਰੀ ਖਬਰ !

Monday, Oct 31, 2016 - 02:54 PM (IST)

Windows ਫੋਨ ਯੂਜ਼ਰਾਂ ਲਈ ਬੁਰੀ ਖਬਰ !

ਜਲੰਧਰ : ਜੇ ਤੁਸੀਂ ਵਿੰਡੋਜ਼ ਫੋਨ ਯੂਜ਼ਰ ਹੋ ਤਾਂ ਇਹ ਤੁਹਾਡੇ ਲਈ ਇਕ ਬੁਰੀ ਖਬਰ ਹੋ ਸਕਦੀ ਹੈ। ਮਾਈਕ੍ਰੋਸਾਫਟ ਵਿੰਡੋਜ਼ ਸਟੋਰ ''ਚੋਂ 1,00,000 ਐਪਸ ਨੂੰ ਡਿਲੀਟ ਕਰਨ ਜਾ ਰਹੀ ਹੈ। ਇਸ ਦਾ ਮਤਲਬ ਕਿ ਤੁਹਾਡਾ ਵਿੰਡੋਜ਼ ਫੋਨ ਸਿਰਫ ਆਸਾਨ ਟਾਸਕ ਜਿਵੇਂ ਈਮੇਲ, ਮੈਸੇਜਿੰਗ, ਕਾਲਿੰਗ ਤੇ ਵੈੱਬ ਬ੍ਰਾਊਜ਼ਿੰਗ ਲਈ ਹੀ ਵਰਤਿਆ ਜਾ ਸਕੇਗਾ। ਇਕ ਰਿਪੋਰਟ ਦੇ ਮੁਤਾਬਿਕ ਮਾਈਕ੍ਰੋਸਾਫਟ ਪਹਿਲਾਂ ਹੀ ਕਲੀਨਿੰਗ ਪ੍ਰੋਸੈਸ ਦੇ ਤਹਿਤ 1 ਲੱਖ ਐਪਸ ਨੂੰ ਵਿੰਡੋਜ਼ ਸਟੋਰ ''ਚੋਂ ਹਟਾ ਚੁੱਕੀ ਹੈ।

 

ਲੋਕਾਂ ਨੂੰ ਇਕ ਵਾਰ ਫਿਰ ਵਿੰਡੋਜ਼ ਪਲੈਟਫੋਰਮ ਨੂੰ ਲੈ ਕੇ ਸੋਚਣਾ ਪੈ ਸਕਦਾ ਹੈ ਕਿਉਂਕਿ ਇੰਨੀ ਵੱਡੀ ਗਿਣਤੀ ''ਚ ਐਪਸ ਨੂੰ ਹਟਾਇਆ ਜਾਣਾ ਕਿਸੇ ਵੀ ਆਪ੍ਰੇਟਿੰਗ ਸਿਸਟਮ ਦੇ ਖਤਮ ਹੋਣ ਵੱਲ ਇਸ਼ਾਰਾ ਕਰਦਾ ਹੈ। ਨੋਕੀਆ ਸਿੰਬਿਅਨ ਆਪ੍ਰੇਟਿੰਗ ਸਿਸਟਮ ਇਸ ਦੀ ਮੁੱਖ ਉਦਾਹਰਣ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਐਪਸ ਦੇ ਹਟੇ ਜਾਣ ਤੋਂ ਬਾਅਦ ਵਿੰਡੋਜ਼ ਫੋਨ ਯੂਜ਼ਰਾਂ ਨੂੰ ਕੋਈ ਫਰਕ ਪਵੇਗਾ ਜਾਂ ਨਹੀਂ ਕਿਉਂਕਿ ਵਿੰਡੋਜ਼ ਸਟੋਰ ''ਚ ਹੁਣ ਐਪਸ ਦੀ ਗਿਣਤੀ 239000 ਹੈ ਜੋ ਪਹਿਲਾਂ ਲਗਭਗ 329,000 ਸੀ। ਇਨ੍ਹਾਂ ਐਪਸ ਨੂੰ ਹਟਾਉਣ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਮਾਈਕ੍ਰੋਸਾਫਟ ਵੱਲੋਂ ਕੀਤਾ ਗਿਆ ਸਰਵੇ ਜਿਸ ''ਚ ਇਨ੍ਹਾਂ ਐਪਸ ਦੀ ਰੇਟਿੰਗ ਦੇ ਅਨੁਸਾਰ ਇਨ੍ਹਾਂ ਨੂੰ ਡਾਊਨਲੋਡ ਕਰਨ ਤੇ ਇਨ੍ਹਾਂ ਦੀ ਵਰਤੋਂ ਨੂੰ ਦੇਖ ਕੇ ਹੀ ਇਹ ਫੈਸਲਾ ਲਿਆ ਗਿਆ ਹੈ।


Related News