ਇਸ ਕੰਪਨੀ ਨੇ ਲਾਂਚ ਕੀਤਾ ਏਅਰ ਪਿਊਰੀਫਾਇਰ ਵਾਲਾ ਪੱਖਾ, ਜਾਣੋ ਕੀਮਤ
Monday, Mar 22, 2021 - 05:37 PM (IST)
ਗੈਜੇਟ ਡੈਸਕ– ਇਲੈਕਟ੍ਰਿਕ ਗੁਡਸ ਅਤੇ ਕੰਜ਼ਿਊਮਰ ਡਿਊਰੇਬਲ ਕੰਪਨੀ ਹੈਵੇਲਸ ਇੰਡੀਆ ਲਿਮਟਿਡ ਦੇਸ਼ ਦੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜਿਸ ਨੇ 3-ਸਟੇਜ ਏਅਰ ਪਿਊਰੀਫਾਇਰ ਨਾਲ ਲੈਸ ਛੱਤ ਵਾਲਾ ਪੱਖਾ ਪੇਸ਼ ਕੀਤਾ ਹੈ। ਇਸ ਤਕਨੀਕ ਕਾਰਨ ਇਹ ਪੱਖਾ ਪੀ.ਐੱਮ. 2.5 ਅਤੇ ਪੀ.ਐੱਮ. 10 ਪ੍ਰਦੂਸ਼ਕਾਂ ਦਾ ਵੀ.ਓ.ਸੀ. ਫਿਲਟ੍ਰੇਸ਼ਨ ਕਰ ਸਕਦਾ ਹੈ ਅਤੇ ਲਗਭਗ 130 cu.m/hr ਦੀ ਕਲੀਨ ਏਅਰ ਡਿਲੀਵਰੀ ਰੇਟ ਨਾਲ ਹਵਾ ਦਿੰਦਾ ਹੈ। ਸਟੈਲਥ ਪਿਊਰੋ ਏਅਰ ਸੀਲਿੰਗ ਫੈਨ ਦੀ ਕੀਮਤ 15,000 ਰੁਪਏ ਹੈ।
ਇਹ ਪੱਖਾ ਹੈ ਜੋ ਨਾ ਸਿਰਫ਼ ਹਵਾ ਦਿੰਦਾ ਹੈ ਸਗੋਂ ਨਾਲ ਹੀ ਉਸ ਨੂੰ ਸਾਫ਼ ਵੀ ਕਰਦਾ ਹੈ। ਇਸ ਤੋਂ ਇਲਾਵਾ ਇਸ ਪੱਖੇ ’ਚ HEPA ਫਿਲਟਰ ਅਤੇ ਐਕਟੀਵੇਟਿਡ ਕਾਰਬਨ ਅਤੇ ਪ੍ਰੀ-ਫਿਲਟਰ ਹਨ ਜੋ ਜ਼ਹਿਰੀਲੇ ਪਦਾਰਥਾਂ ਨੂੰ ਸੋਖ ਲੈਂਦੇ ਹਨ ਅਤੇ ਜ਼ਰੂਰੀ ਨੂਟ੍ਰੀਅਇੰਟਸ ਨਾਲ ਤਾਜ਼ਾ ਹਵਾ ਦਿੰਦੇ ਹਨ। ਇਸ ਪੱਖੇ ’ਚ ਰਿਮੋਟ ਕੰਟਰੋਲ ਦੀ ਵੀ ਸੁਪੋਰਟ ਦਿੱਤੀ ਗਈ ਹੈ। ਰਿਮੋਟ ਨਾਲ ਪੱਖੇ ਦੀ ਲਾਈਟ ਅਤੇ ਐੱਲ.ਈ.ਡੀ. ਏਅਰ ਪਿਓਰਿਟੀ ਇੰਡੀਕੇਟਰ ਆਦਿ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਪੱਖੇ ਦੇ ਬਲੇਡ ਏਅਰੋਡਾਇਨਾਮਿਕ ਹਨ ਜਿਨ੍ਹਾਂ ਕਾਰਨ ਇਹ ਆਵਾਜ਼ ਨਹੀਂ ਕਰਦਾ।
ਪਰਸਨਲ ਲਾਈਫਸਟਾਈਲ ਫੈਨ- ਹੈਵੇਲਸ ਫੈਨਮੇਟ
ਕੰਪਨੀ ਨੇ ਇਕ ਖ਼ਾਸ ਪੱਖਾਂ ਵੀ ਲਾਂਚ ਕੀਤਾ ਹੈ ਜਿਸ ਨੂੰ ਹੈਵੇਲਸ ਫੈਨਮੇਟ ਨਾਂਅ ਦਿੱਤਾ ਹੈ। ਇਸ ਪੱਖੇ ਨੂੰ ਲੈ ਕੇ ਤੁਸੀਂ ਆਰਾਮ ਨਾਲ ਕਿਤੇ ਆ ਜਾ ਸਕਦੇ ਹੋ। ਇਸ ਪੱਖੇ ’ਚ ਕਾਰਬਨ ਫਿਲਟਰ ਦਿੱਤੇ ਗਏ ਹਨ ਜੋ ਬਦਬੂ ਨੂੰ ਵੀ ਖ਼ਤਮ ਕਰਦੇ ਹਨ ਅਤੇ ਹਵਾ ਨੂੰ ਸ਼ੁੱਧ ਕਰਦੇ ਹਨ। ਇਸ ਵਿਚ ਏਅਰ ਵੈਂਟ ਵੀ ਹਨ ਜਿਸ ਨਾਲ ਲੋੜ ਮੁਤਾਬਕ, ਹਵਾ ਦੀ ਦਿਸ਼ਾ ਨੂੰ ਬਦਲਿਆ ਜਾ ਸਕਦਾ ਹੈ। ਇਸ ਵਿਚ 3 ਘੰਟਿਆਂ ਦਾ ਬੈਟਰੀ ਬੈਕਅਪ ਹੈ ਅਤੇ ਇਸ ਨੂੰ ਯੂ.ਐੱਸ.ਬੀ. ਕੇਬਲ ਜਾਂ ਮੋਬਾਇਲ ਚਾਰਜਰ ਨਾਲ ਚਾਰਜ ਵੀ ਕੀਤਾ ਜਾ ਸਕਦਾ ਹੈ। ਇਸ ਨੂੰ ਲੈਪਟਾਪ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਚਲਾਉਣ ਲਈ ਇਸ ਵਿਚ ਇਕ ਟੱਚ ਪੈਡ ਹੈ। ਇਸ ਦੀ ਕੀਮਤ ਕਰੀਬ 2,000 ਰੁਪਏ ਹੈ।