Harley-Davidson ਦੀ ਇਲੈਕਟ੍ਰਿਕ ਬਾਈਕ ਭਾਰਤ ’ਚ ਪੇਸ਼, 3 ਸੈਕਿੰਡ ’ਚ ਫੜੇਗੀ 100 ਦੀ ਰਫਤਾਰ

Wednesday, Aug 28, 2019 - 11:31 AM (IST)

ਆਟੋ ਡੈਸਕ– ਅਮਰੀਕਾ ਦੀ ਦਿੱਗਜ ਮੋਟਰਸਾਈਕਲ ਕੰਪਨੀ Harley-Davidson ਨੇ ਮੰਗਲਵਾਰ ਨੂੰ ਭਾਰਤ ’ਚ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ LiveWire ਪੇਸ਼ ਕੀਤੀ ਹੈ। Harley-Davidson LiveWire ਨੂੰ ਭਾਰਤ ’ਚ ਅਜੇ ਸਿਰਫ ਪੇਸ਼ ਕੀਤਾ ਗਿਆ ਹੈ। ਇਥੇ ਇਸ ਦੀ ਲਾਂਚਿੰਗ ਕੁਝ ਸਮੇਂ ਬਾਅਦ ਹੋਵੇਗੀ। ਅਜਿਹੀ ਸੰਭਾਵਨਾ ਹੈ ਕਿ ਭਾਰਤੀ ਬਾਜ਼ਾਰ ’ਚ ਹਾਰਲੇ ਡੇਵਿਡਸਨ ਲਾਈਵਵਾਇਰ ਦੀ ਕੀਮਤ 40-50 ਲੱਖ ਰੁਪਏ ਦੇ ਕਰੀਬ ਹੋ ਵੇਗੀ। ਉਥੇ ਹੀ ਇੰਟਰਨੈਸ਼ਨਲ ਬਾਜ਼ਾਰ ’ਚ ਇਸ ਦੀ ਕੀਮਤ 29,799 ਡਾਲਰ (ਕਰੀਬ 21 ਲੱਖ ਰੁਪਏ) ਹੈ। ਸ਼ੁਰੂਆਤ ’ਚ ਇਹ ਅਮਰੀਕਾ, ਕੈਨੇਡਾ ਅਤੇ ਯੂਰਪ ’ਚ ਵੇਚੀ ਜਾਵੇਗੀ।

ਲਾਈਵਵਾਇਰ ਬਾਈਕ ’ਚ ਦਿੱਤੀ ਗਈ ਇਲੈਕਟ੍ਰਿਕ ਮੋਟਰ 105hp ਦੀ ਪਾਵਰ ਅਤੇ 116Nm ਦਾ ਟਾਰਕ ਜਨਰੇਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਸਿਰਫ 3 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਉਥੇ ਹੀ 100 ਤੋਂ 129 ਕਿਲੋਮੀਟਰ ਦੀ ਰਫਤਾਰ ਫੜਨ ’ਚ 1.9 ਸੇਕਿੰਡ ਦਾ ਸਮਾਂ ਲਵੇਗੀ। ਇਹ ਇਲੈਕਟ੍ਰਿਕ ਰਿਜਨਰੇਟਿਵ ਬ੍ਰੇਕਿੰਗ ਨਾਲ ਲੈਸ ਹੈ। 

PunjabKesari

ਫੀਚਰਜ਼
ਸ਼ਾਨਦਾਰ ਲੁੱਕ ਵਾਲੀ ਲਾਈਵਵਾਇਰ ’ਚ ਕਈ ਸ਼ਾਨਦਾਰ ਫੀਚਰਜ਼ ਮਿਲਣਗੇ। ਇਸ ਵਿਚ ਕਾਰਨਿੰਗ ਏ.ਬੀ.ਐੱਸ. (ਐਂਟੀ ਲਾਕ ਬ੍ਰੇਕਿੰਗ ਸਿਸਟਮ), ਟ੍ਰੈਕਸ਼ਨ ਕੰਟਰੋਲ ਸਿਸਟਮ, ਰੀਅਰ ਵ੍ਹੀਲ ਲਿਫਟ ਮਿਟਿਗੇਸ਼ਨ ਅਤੇ ਸਲਿੱਪ ਕੰਟਰੋਲ ਸਿਸਟਮ ਵਰਗੇ ਸੇਫਟੀ ਫੀਚਰਜ਼ ਹਨ। ਇਸ ਤੋਂ ਇਲਾਵਾ ਇਸ ਇਲੈਕਟ੍ਰਿਕ ਬਾਈਕ ’ਚ 4.3 ਇੰਚ ਟੀ.ਐੱਫ.ਟੀ. ਡਿਸਪਲੇਅ ਅਤੇ 7 ਰਾਈਡਿੰਗ ਮੋਡਸ ਦਿੱਤੇ ਗਏ ਹਨ। 

PunjabKesari

ਚਾਰਜਿੰਗ ਸਮਾਂ ਅਤੇ ਰੇਂਜ
ਲਾਈਵਵਾਇਰ ਇਲੈਕਟ੍ਰਿਕ ਬਾਈਕ ’ਚ ਹਾਈ ਵੋਲਟੇਜ 15.5 kWh ਲਿਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਇਕ ਵਾਰ ਫੁੱਲ ਚਾਰਜ ’ਤੇ ਇਹ ਬਾਈਕ ਸਿਟੀ ’ਚ 235 ਕਿਲੋਮੀਟਰ ਅਤੇ ਹਾਈਵੇਅ ’ਤੇ 113 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਨੂੰ ਆਮ ਏਸੀ ਵਾਲ ਸਾਕਿਟ ਨਾਲ ਲੈਵਲ-1 ਆਨ-ਬੋਰਡ ਚਾਰਜਰ ਦੇ ਨਾਲ ਫੁਲ ਚਾਰਜ ਕਰਨ ’ਚ 12.5 ਘੰਟੇ ਦਾ ਸਮਾਂ ਲੱਗੇਗਾ। DC ਫਾਸਟ-ਚਾਰਜਰ ਨਾਲ ਇਹ ਬਾਈਕ 1 ਘੰਟੇ ’ਚ ਫੁਲ ਚਾਰਜ ਹੋ ਜਾਵੇਗੀ। ਦੱਸ ਦੇਈਏ ਕਿ ਹਾਰਲੇ ਡੇਵਿਡਸਨ ਨੇ ਭਾਰਤ ’ਚ ਇਸ ਬਾਈਕ ਦੀ ਲਾਚਿੰਗ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ। 


Related News