ਤੁਸੀਂ ਵੀ ਕਰ ਰਹੇ ਹੋ ਡੇਟਿੰਗ ਵੈੱਬਸਾਈਟ ਦਾ ਇਸਤੇਮਾਲ ਤਾਂ ਰਹੋ ਸਾਵਧਾਨ, ਖ਼ਤਰੇ ''ਚ ਹੈ ਤੁਹਾਡੀ ਨਿੱਜੀ ਜਾਣਕਾਰੀ

Saturday, Apr 29, 2023 - 04:56 PM (IST)

ਤੁਸੀਂ ਵੀ ਕਰ ਰਹੇ ਹੋ ਡੇਟਿੰਗ ਵੈੱਬਸਾਈਟ ਦਾ ਇਸਤੇਮਾਲ ਤਾਂ ਰਹੋ ਸਾਵਧਾਨ, ਖ਼ਤਰੇ ''ਚ ਹੈ ਤੁਹਾਡੀ ਨਿੱਜੀ ਜਾਣਕਾਰੀ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਡੇਟਿੰਗ ਐਪ ਜਾਂ ਵੈੱਬਸਾਈਟ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸਾਈਬਰ ਚੋਰ ਹੁਣ ਯੂਜ਼ਰਜ਼ ਦਾ ਡਾਟਾ ਚੋਰੀ ਕਰਨ ਲਈ ਡੇਟਿੰਗ ਵੈੱਬਸਾਈਟਾਂ ਦਾ ਇਸਤੇਮਾਲ ਕਰ ਰਹੇ ਹਨ। ਡਾਟਾ ਉਲੰਘਣ ਮਾਹਿਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੈਕਰ ਡੇਟਿੰਗ ਵੈੱਬਸਾਈਟਾਂ ਤੋਂ ਯੂਜ਼ਰਜ਼ ਦੇ ਈਮੇਲ ਐਡਰੈੱਸ, ਡਾਇਰੈਕਟ ਮੈਸੇਜ ਅਤੇ ਹੋਰ ਵਿਅਕਤੀਗਤ ਡਾਟਾ ਦੀ ਜਾਣਕਾਰੀ ਚੋਰੀ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ ਦਾ ਪਰਦਾਫਾਸ਼ ਹੋਇਆ ਸੀ।

ਇਨ੍ਹਾਂ ਵੈੱਬਸਾਈਟਾਂ ਦਾ ਡਾਟਾ ਹੋਇਆ ਲੀਕ

ਟੈੱਕ ਕਰੰਚ ਦੀ ਰਿਪੋਰਟ ਮੁਤਾਬਕ, ਇਸ ਹਫਤੇ ਦੀ ਸ਼ੁਰੂਆਤ 'ਚ ਹੀ ਡਾਟਾ ਬ੍ਰੀਚ ਅਲਰਟਿੰਗ ਵੈੱਬਸਾਈਟ ਹੈਵ ਆਈ ਬੀਨ ਪਾਵਡ ਦੇ ਸੰਸਥਾਪਕ ਅਤੇ ਰੱਖਿਅਕ ਟ੍ਰੋਏ ਹੰਟ ਨੂੰ ਅਲਰਟ ਕੀਤਾ ਗਿਆ ਸੀ ਕਿ ਹੈਕਰਾਂ ਨੇ ਦੋ ਡੇਟਿੰਗ ਵੈੱਬਸਾਈਟਾਂ, ਸਿਟੀਜਰਕ ਅਤੇ ਟਰੂਕਾਲਰ ਸਰਕ ਦਾ ਡਾਟਾ ਲੀਕ ਕੀਤੀ ਸੀ। 

ਪਾਸਵਰਡ ਤਕ ਪਹੁੰਚ ਸਕਦੇ ਹਨ ਹੈਕਰ

ਹੰਟ ਨੇ ਦੱਸਿਆ ਕਿ ਉਸਨੇ ਚੋਰੀ ਕੀਤੇ ਗਏ ਡਾਟਾ ਦਾ ਵਿਸ਼ਲੇਸ਼ਣ ਕੀਤਾ ਅਤੇ ਉਸ ਡਾਟਾ 'ਚ ਯੂਜ਼ਰਜ਼ ਨੇਮ, ਈਮੇਲ ਐਡਰੈੱਸ, ਪਾਸਵਰਡ, ਪ੍ਰੋਫਾਈਲ ਫੋਟੋ, ਲਿੰਗ, ਯੂਜ਼ਰਜ਼ ਦੀ ਜਨਮ ਤਾਰੀਖ, ਉਨ੍ਹਾਂ ਦੇ ਸ਼ਹਿਰ ਅਤੇ ਸੂਬੇ, ਉਨ੍ਹਾਂ ਦੇ ਆਈ.ਪੀ. ਪਤੇ ਅਤੇ ਜੀਵਨੀ ਤਕ ਸ਼ਾਮਲ ਸੀ। ਇਸਤੋਂ ਇਲਾਵਾ ਟ੍ਰੋਏ ਨੇ ਪਾਇਆ ਕਿ ਚੋਰੀ ਕੀਤੇ ਗਏ ਪਾਸਵਰਡ ਨੂੰ ਇਕ ਕਮਜ਼ੋਰ ਐਲਗੋਰਿਦਮ ਦਾ ਇਸਤੇਮਾਲ ਕਰਕੇ ਐਨਕ੍ਰਿਪਟ ਕੀਤਾ ਗਿਆ ਸੀ ਜੋ ਸੰਭਾਵਿਤ ਰੂਪ ਨਾਲ ਤੋੜਿਆ ਜਾ ਸਕਦਾ ਹੈ ਅਤੇ ਹੈਕਰ ਅਸਲ ਪਾਸਵਰਡ ਤਕ ਆਸਾਨੀ ਨਾਲ ਪਹੁੰਚ ਸਕਦੇ ਹਨ।


author

Rakesh

Content Editor

Related News