ਹੈਕਰਾਂ ਦਾ ਦਾਅਵਾ, ਇਸ ਤਰ੍ਹਾਂ ਅਸਾਨੀ ਨਾਲ ਖੁੱਲ੍ਹ ਸਕਦੈ ਕਿਸੇ ਵੀ ਆਈਫੋਨ ਦਾ ਲੌਕ

05/26/2020 3:39:18 PM

ਗੈਜੇਟ ਡੈਸਕ— ਹੈਕਰਾਂ ਦੀ ਇਕ ਮੰਨੀ-ਪ੍ਰਮੰਨੀ ਟੀਮ ਨੇ ਆਈ.ਓ.ਐੱਸ. 11 ਅਤੇ ਇਸ ਤੋਂ ਉਪਰਲੇ ਵਰਜ਼ਨ 'ਤੇ ਚੱਲਣ ਵਾਲੇ ਆਈਫੋਨ ਨੂੰ ਅਨਲੌਕ ਕਰਨ ਵਾਲਾ 'ਜੇਲਬ੍ਰੇਕ ਟੂਲ' ਜਾਰੀ ਕਰਨ ਦਾ ਦਾਅਵਾ ਕੀਤਾ ਹੈ। ਜੇਕਰ ਤੁਹਾਡਾ ਆਈਫੋਨ ਆਈ.ਓ.ਐੱਸ. 13.5 'ਤੇ ਵੀ ਚਲਦਾ ਹੈ, ਤਾਂ ਇਸ ਟੀਮ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਟੂਲ ਇਕ ਟ੍ਰਿਕ ਨਾਲ ਇਸ ਨੂੰ ਅਨਲੌਕ ਕਰ ਸਕਦਾ ਹੈ। ਟੈੱਕਕਰੰਚ ਦੀ ਇਕ ਰਿਪੋਰਟ ਮੁਤਾਬਕ, 'unc੦ver' ਨਾਂ ਵਾਲੇ ਹੈਕਰਾਂ ਦੀ ਇਸ ਟੀਮ ਨੇ ਅਜੇ ਤਕ 'ਜੇਲਬ੍ਰੇਕ ਟੂਲ ਨੂੰ ਜਨਤਕ ਤੌਰ 'ਤੇ ਪ੍ਰਕਾਸ਼ਿਤ ਨਹੀਂ ਕੀਤਾ। ਹਾਲਾਂਕਿ, ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਆਈਫੋਨ ਨੂੰ ਅਨਲੌਕ ਕਰਨ ਵਾਲਾ ਇਹ ਰਾਜ਼ ਹਮੇਸ਼ਾ ਲਈ ਲੁਕਿਆ ਨਹੀਂ ਰਹਿ ਸਕਦਾ। ਹੁਣ ਸਵਾਲ ਇਹ ਹੈ ਕਿ ਐਪਲ ਇਸ ਬਾਰੇ ਕੀ ਕਰੇਗੀ?

PunjabKesari

ਜੇਲਬ੍ਰੇਕ ਟੂਲ ਬਣਾਉਣ ਲਈ ਹੈਕਰ ਪੁਰਾਣੇ ਆਈਫੋਨ ਵਰਜ਼ਨ ਦੀਆਂ ਸੁਰੱਖਿਆ ਖਾਮੀਆਂ ਲਭਦੇ ਹਨ। ਐਪਲ ਨੇ ਇਹ ਖੁਲਾਸਾ ਕੀਤਾ ਸੀ। ਇਨ੍ਹਾਂ ਖਾਮੀਆਂ ਨਾਲ ਆਈ.ਓ.ਐੱਸ. ਦੇ ਮੁੱਖ ਸਾਫਟਵੇਅਰ ਦਾ ਕੰਟਰੋਲ ਪ੍ਰਾਪਤ ਹੋ ਜਾਂਦਾ ਹੈ। ਸੁਰੱਖਿਆ ਦੇ ਲਿਹਾਜ ਨਾਲ ਐਪਲ ਇਨ੍ਹਾਂ ਖਾਮੀਆਂ ਨੂੰ ਠੀਕ ਕਰਨ ਦੇ ਬਾਵਜੂਦ ਵੀ ਜਨਤਕ ਨਹੀਂ ਕਰਦੀ। ਹੈਕਰਾਂ ਦਾ ਕੰਮ ਉਨ੍ਹਾਂ ਖਾਮੀਆਂ ਨੂੰ ਲੱਭਣਾ ਹੁੰਦਾ ਹੈ ਜਿਨ੍ਹਾਂ ਨੂੰ ਅਜੇ ਤਕ ਠੀਕ ਨਹੀਂ ਕੀਤਾ ਗਿਆ। ਖਾਸ ਗੱਲ ਹੈ ਕਿ ਹੈਕਰਾਂ ਨੇ ਹਾਲ ਹੀ 'ਚ ਜਾਰੀ ਕੀਤੀ ਗਈ ਆਈ.ਓ.ਐੱਸ. 13.5 ਅਪਡੇਟ 'ਚ ਵੀ ਅਜਿਹੀ ਹੀ ਇਕ ਖਾਮੀਂ ਲੱਭ ਲਈ ਹੈ। 

PunjabKesari

ਦੱਸ ਦੇਈਏ ਕਿ ਦੁਨੀਆ ਭਰ 'ਚ ਹੈਕਰਾਂ ਦੇ ਕਈ ਗਰੁੱਪ ਹਨ ਜੋ ਅਜਿਹੇ ਜੇਲਬ੍ਰੇਕ ਟੂਲ ਬਣਾਉਣ 'ਤੇ ਕੰਮ ਕਰ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਵਾਰ ਕਿਸੇ ਆਈਫੋਨ ਨੂੰ ਅਨਲੌਕ ਕਰਨ ਲਈ ਜੇਲਬ੍ਰੇਕ ਟੂਲ ਦੀ ਵਰਤੋਂ ਹੁੰਦੀ ਹੈ ਤਾਂ ਨਵੀਆਂ ਖਾਮੀਆਂ ਵੀ ਜਲਦੀ ਮਿਲਦੀਆਂ ਹਨ ਅਤੇ ਅਜਿਹੀਆਂ ਡਿਵਾਈਸਿਜ਼ 'ਚੋਂ ਡਾਟਾ ਚੋਰੀ ਕਰਨਾ ਅਸਾਨ ਹੋ ਜਾਂਦਾ ਹੈ। 

PunjabKesari

ਡਰਾਉਣ ਵਾਲੀ ਗੱਲ ਇਹ ਹੈ ਕਿ ਹੈਕਰਾਂ ਨੇ ਅਜੇ ਤਕ ਰਿਲੀਜ਼ ਨਾ ਹੋਏ ਆਈ.ਓ.ਐੱਸ. 14 ਦੇ ਪ੍ਰੀ-ਰਿਲੀਜ਼ ਵਰਜ਼ਨ ਦਾ ਕੰਟਰੋਲ ਵੀ ਪ੍ਰਾਪਤ ਕਰ ਲਿਆ ਹੈ। ਇਹ ਆਈ.ਓ.ਐੱਸ. ਵਰਜ਼ਨ WWDC 2020 'ਚ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਆਈਫੋਨ ਨੂੰ ਅਨਲੌਕ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਗ੍ਰੇਸ਼ਿਫਟ ਨਾਂ ਦੀ ਇਕ ਕੰਪਨੀ ਜੋ ਗ੍ਰੇਕੀ ਨਾਂ ਦਾ ਇਕ ਟੂਲ ਸਪਲਾਈ ਕਰਦੀ ਹੈ, ਉਸ ਨਾਲ ਕਿਸੇ ਵੀ ਆਈਫੋਨ ਦੇ ਪਾਸਕੋਡ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸੇ ਕੰਪਨੀ ਨੇ 2018 'ਚ ਹਾਈਡ ਯੂ.ਆਈ. ਨਾਂ ਦਾ ਇਕ ਦੂਜਾ ਸਾਫਟਵੇਅਰ ਲਾਂਚ ਕੀਤਾ ਸੀ। ਹੁਣ, ਗ੍ਰੇਸ਼ਿਫਟ ਆਈਫੋਨ ਨੂੰ ਅਨਲੌਕ ਕਰਨ ਵਾਲੇ ਪਾਸਕੋਡ ਨੂੰ ਕਰੈਕ ਲਈ ਇਕ ਹੋਰ ਸਾਫਟਵੇਅਰ 'ਤੇ ਕੰਮ ਕਰ ਰਹੀ ਹੈ।


Rakesh

Content Editor

Related News