ਟਵਿਟਰ ਨੇ 20 ਕਰੋੜ ਯੂਜ਼ਰਜ਼ ਦੀ ਈ-ਮੇਲ ਆਈ.ਡੀ. ਲੀਕ, ਹੈਕਰਸ ਫੋਰਮ 'ਤੇ ਪਹੁੰਚਿਆ ਡਾਟਾ

Saturday, Jan 07, 2023 - 05:48 PM (IST)

ਟਵਿਟਰ ਨੇ 20 ਕਰੋੜ ਯੂਜ਼ਰਜ਼ ਦੀ ਈ-ਮੇਲ ਆਈ.ਡੀ. ਲੀਕ, ਹੈਕਰਸ ਫੋਰਮ 'ਤੇ ਪਹੁੰਚਿਆ ਡਾਟਾ

ਗੈਜੇਟ ਡੈਸਕ- ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਦੇ 20 ਕਰੋੜ ਯੂਜ਼ਰਜ਼ ਦਾ ਡਾਟਾ ਲੀਕ ਹੋ ਗਿਆ ਹੈ। ਇਸ ਡਾਟਾ ਲੀਕ 'ਚ 20 ਕਰੋੜ ਯੂਜ਼ਰਜ਼ ਦੀ ਈ-ਮੇਲ ਆਈ.ਡੀ. ਸ਼ਾਮਲ ਹੈ। ਟਵਿਟਰ ਯੂਜ਼ਰਜ਼ ਦਾ ਇਹ ਡਾਟਾ ਆਨਲਾਈ ਹੈਕਰ ਫੋਰਮ 'ਤੇ ਪਬਲਿਸ਼ ਕੀਤਾ ਗਿਆ ਹੈ। ਇਸਦੀ ਜਾਣਕਾਰੀ ਇਕ ਸੁਰੱਖਿਆ ਖੋਜੀ ਨੇ ਦਿੱਤੀ ਹੈ। 

ਇਹ ਵੀ ਪੜ੍ਹੋ– WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ

ਇਜ਼ਰਾਇਲੀ ਸਾਈਬਰ ਸਕਿਓਰਿਟੀ-ਮਾਨੀਟਰਿੰਗ ਫਰਮ ਹਡਸਨ ਰਾਕ ਦੇ ਸਹਿ-ਸੰਸਥਾਪਕ ਅਲੋਨ ਗੈਲ ਨੇ ਲਿੰਕਡਿਨ 'ਤੇ ਲਿਖਿਆ ਕਿ ਬਦਕਿਸਤਮੀ ਨਾਲ ਇਸ ਡਾਟਾ ਲੀਕ ਦਾ ਇਸਤੇਮਾਲ ਟਾਰਗੇਟ ਫਿਸ਼ਿੰਗ 'ਚ ਹੋਵੇਗਾ ਅਤੇ ਬਹੁਤ ਸਾਰੀ ਹੈਕਿੰਗ ਨੂੰ ਅੰਜ਼ਾਮ ਦਿੱਤਾ ਜਾਵੇਗਾ। ਇਹ ਸਭ ਤੋਂ ਮਹੱਤਵਪੂਰਨ ਲੀਕ 'ਚੋਂ ਇਕ ਹੈ।

ਇਹ ਵੀ ਪੜ੍ਹੋ– Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ

ਟਵਿਟਰ ਨੇ ਅਜੇ ਤਕ ਇਸ ਲੀਕ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ। ਗੈਲ ਨੇ ਇਸ ਲੀਕ ਬਾਰੇ 24 ਦਸੰਬਰ 2022 ਨੂੰ ਹੀ ਜਾਣਕਾਰੀ ਦਿੱਤੀ ਸੀ। ਟਵਿਟਰ ਨੇ ਇਸ ਲੀਕ 'ਤੇ ਨਾ ਹੀ ਕੋਈ ਬਿਆਨ ਦਿੱਤਾ ਹੈ ਅਤੇ ਨਾ ਹੀ ਇਸ ਲੀਕ 'ਤੇ ਲਏ ਗਏ ਐਕਸ਼ਨ ਬਾਰੇ ਕੋਈ ਖਬਰ ਹੈ। 

ਸਮਾਚਾਰ ਏਜੰਸੀ ਰਾਊਟਰਸ ਨੇ ਵੀ ਇਸ ਡਾਟਾ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਲੀਕ 'ਚ ਟਵਿਟਰ ਯੂਜ਼ਰਜ਼ ਦਾ ਹੀ ਡਾਟਾ ਹੈ ਜਾਂ ਕਿਸੇ ਹੋਰ ਦਾ। ਹੈਕਰ ਫੋਰਮ 'ਤੇ ਡਾਟਾ ਲੀਕ ਦਾ ਇਕ ਸਕਰੀਨਸ਼ਾਟ ਵੀ ਪੋਸ਼ ਕੀਤਾ ਗਿਆ ਹੈ। ਹੈਕਰ ਫੋਰਮ 'ਤੇ ਪੋਸਟ ਹੋਣ ਤੋਂ ਬਾਅਦ ਤਮਾਮ ਆਨਲਾਈਨ ਪਲੇਟਫਾਰਮ 'ਤੇ ਵੀ ਡਾਟਾ ਲੀਕ ਸ਼ੇਅਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– ਮਰਸਡੀਜ਼ ਨੇ ਲਾਂਚ ਕੀਤੀ ਏ. ਐੱਮ. ਜੀ. ਈ 53 ਕੈਬਰੀਓਲੇਟ, ਵਿਕਰੀ ਦਾ ਬਣਾਇਆ ਰਿਕਾਰਡ

ਜੇਕਰ ਤੁਹਾਨੂੰ ਵੀ ਲਗਦਾ ਹੈ ਕਿ ਤੁਹਾਡਾ ਟਵਿਟਰ ਡਾਟਾ ਲੀਕ ਹੋਇਆ ਹੈ ਤਾਂ ਤੁਸੀਂ Have I Been Pwned ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਈ-ਮੇਲ ਆਈ.ਡੀ. ਲੀਕ ਹੋਈ ਹੈ ਜਾਂ ਨਹੀਂ। ਇਸ ਡਾਟਾ ਨੂੰ ਲੀਕ ਕਰਨ ਵਾਲੇ ਹੈਕਰ ਦੀ ਲੋਕੇਸ਼ਨ ਬਾਰੇ ਵੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਪਰ ਕਿਹਾ ਜਾ ਰਿਹਾ ਹੈ ਕਿ ਇਹ ਡਾਟਾ ਲੀਕ 2021 ਦੀ ਸ਼ੁਰੂਆਤ 'ਚ ਹੋਇਆ ਹੈ। 

ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ


author

Rakesh

Content Editor

Related News