ਹੈਕਰਾਂ ਨੇ ਉਡਾਇਆ 9.9 ਕਰੋੜ ਭਾਰਤੀਆਂ ਦਾ ਡਾਟਾ, ਤੁਸੀਂ ਵੀ ਤਾਂ ਨਹੀਂ ਕਰਦੇ ਇਸ ਪੇਮੈਂਟ ਐਪ ਦੀ ਵਰਤੋਂ

03/31/2021 3:36:17 PM

ਨਵੀਂ ਦਿੱਲੀ– ਜੇਕਰ ਤੁਸੀਂ ਵੀ ਪੇਮੈਂਟ ਐਪ ਮੋਬੀਕਵਿੱਕ (MobiKwik) ਦੀ ਵਰਤੋਂ ਕਰਦੇ ਹੋਏ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਹੈਕਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮੋਬੀਕਵਿੱਕ ਦੇ 9.9 ਕਰੋੜ ਭਾਰਤੀ ਯੂਜ਼ਰਸ ਦਾ ਡਾਟਾ ਚੋਰੀ ਕਰ ਲਿਆ ਹੈ। ਇਨ੍ਹਾਂ ’ਚ ਇਨ੍ਹਾਂ ਲੋਕਾਂ ਦੇ ਮੋਬਾਈਲ ਫੋਨ ਨੰਬਰ, ਬੈਂਕ ਖਾਤੇ ਦਾ ਵੇਰਵਾ, ਈ-ਮੇਲ ਅਤੇ ਕ੍ਰੈਡਿਟ ਕਾਰਡ ਨੰਬਰ ਸ਼ਾਮਲ ਹਨ। ਹਾਲਾਂਕਿ ਭੁਗਤਾਨ ਕੰਪਨੀ ਨੇ ਇਸ ਦਾ ਜ਼ੋਰਦਾਰ ਖੰਡਨ ਕੀਤਾ ਹੈ। ਸਾਈਬਰ ਸੁਰੱਖਿਆ ਵਿਸ਼ਲੇਸ਼ਕ ਰਾਜਸ਼ੇਖਰ ਰਾਜਹਰੀਆ ਨੇ ਇਸ ਡਾਟਾ ਲੀਕ ਦਾ ਖੁਲਾਸਾ ਕੀਤਾ ਹੈ।

PunjabKesari

ਉਨ੍ਹਾਂ ਨੇ ਇਸ ਬਾਰੇ ਭਾਰਤੀ ਰਿਜ਼ਰਵ ਬੈਂਕ, ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ, ਪੀ. ਸੀ. ਆਈ. ਮਾਪਦੰਡ ਅਤੇ ਭੁਗਤਾਨ ਤਕਨਾਲੋਜੀ ਕੰਪਨੀਆਂ ਨੂੰ ਵੀ ਲਿਖਤੀ ਰੂਪ ’ਚ ਸੂਚਿਤ ਕੀਤਾ ਹੈ। ਇਕ ਹੈਕਰ ਸਮੂਹ ਜਾਰਡਨੇਵਨ ਨੇ ਡਾਟਾਬੇਸ ਦਾ ਲਿੰਕ ਵੀ ਈ-ਮੇਲ ਕੀਤਾ ਹੈ। ਇਸ ਸਮੂਹ ਨੇ ਕਿਹਾ ਹੈ ਕਿ ਉਸ ਦਾ ਇਰਾਦਾ ਇਸ ਡਾਟਾ ਦਾ ਇਸਤੇਮਾਲ ਕਰਨ ਦਾ ਨਹੀਂ ਹੈ। ਸਮੂਹ ਨੇ ਕਿਹਾ ਹੈ ਕਿ ਉਸ ਦਾ ਇਰਾਦਾ ਸਿਰਫ ਕੰਪਨੀ ਤੋਂ ਪੈਸੇ ਲੈਣ ਦਾ ਹੈ। ਉਸ ਤੋਂ ਬਾਅਦ ਉਹ ਆਪਣੇ ਵਲੋਂ ਇਸ ਡਾਟਾ ਨੂੰ ‘ਡਿਲੀਟ’ ਕਰ ਦੇਵੇਗਾ।

PunjabKesari

ਕੰਪਨੀ ਨੇ ਦਾਅਵੇ ਦਾ ਕੀਤਾ ਖੰਡਨ
ਸੰਪਰਕ ਕਰਨ ’ਤੇ ਮੋਬੀਕਵਿੱਕ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਐਕਸਚੇਂਜ ਯੂਨਿਟ ਦੇ ਰੂਪ ’ਚ ਉਹ ਡਾਟਾ ਸੁਰੱਖਿਆ ਨੂੰ ਕਾਫੀ ਗੰਭੀਰਤਾ ਨਾਲ ਲੈਂਦੀ ਹੈ ਅਤੇ ਮਿਆਰੀ ਡਾਟਾ ਸੁਰੱਖਿਆ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੀ ਹੈ। ਉਥੇ ਹੀ ਹੈਕਰ ਸਮੂਹ ਦਾ ਦਾਅਵਾ ਹੈ ਕਿ ਇਹ ਡਾਟਾ ਮੋਬੀਕਵਿੱਕ ਦਾ ਹੈ। ਸਮੂਹ ਨੇ ਮੋਬੀਕਵਿੱਕ ਕਿਊ. ਆਰ. ਕੋਡ ਦੀਆਂ ਕਈ ਤਸਵੀਰਾਂ ਨਾਲ ‘ਆਪਣੇ ਗਾਹਕ ਨੂੰ ਜਾਣੋ’ ਯਾਨੀ ਕੇ. ਵਾਈ. ਸੀ. ਲਈ ਇਸਤੇਮਾਲ ਹੋਣ ਵਾਲੀ ਦਸਤਾਵੇਜ਼ ਜਿਵੇਂ ਆਧਾਰ ਅਤੇ ਪੈਨ ਕਾਰਡ ਵੀ ਅਪਲੋਡ ਕੀਤੇ ਹਨ। ਮੋਬੀਕਵਿੱਕ ਨੇ ਕਿਹਾ ਹੈ ਕਿ ਉਹ ਇਸ ਬਾਰੇ ਸਬੰਧਤ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ।


Rakesh

Content Editor

Related News