ਵਰਚੁਅਲ ਰਿਐਲਿਟੀ ''ਤੇ Grand Theft Auto ; ਸਾਨੂੰ ਬਣਾ ਸਕਦੀ ਹੈ ਆਕ੍ਰਾਮਕ !
Saturday, Feb 20, 2016 - 01:37 PM (IST)
ਜਲੰਧਰ : ਵਰਚੁਅਲ ਰਿਐਲਿਟੀ ਵਰਤਮਾਨ ਗੇਮਿੰਗ ''ਚ ਆਪਣੀ ਖਾਸ ਜਗ੍ਹਾ ਬਣਾਉਂਦੀ ਜਾ ਰਹੀ ਹੈ। ਮਾਡਰ ਜੋਸਿਫ ਡਾਲਗਾਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਡੀਕ ਨਾ ਕਰਦੇ ਹੋਏ ਵਰਚੁਅਲ ਰਿਐਲਿਟੀ ਨੂੰ ਗ੍ਰੈਂਡ ਥੈਫਟ ਆਟੋ 5 ਨਾਲ ਜੋੜਨ ਦਾ ਮਨ ਬਣਾ ਲਿਆ ਹੈ। ਰੇਜ਼ਰ ਹਾਈਡਰਾ ਦੇ ਨਾਲ ਜੈਸਚਰ ਕੰਟਰੋਲ ਨੂੰ ਐਡ ਕਰਨ ਤੋਂ ਬਾਅਦ ਨਤੀਜੇ ਤਾਂ ਵਧੀਆ ਸਨ ਪਰ ਵਰਚੁਅਲ ਰਿਐਲਿਟੀ ''ਚ ਗ੍ਰੈਂਡ ਥੈਫਟ ਆਟੋ 5 ਦੇ ਰਿਅਲਿਸਟਿਕ ਗ੍ਰਾਫਿਕਸ ਵਾਲੀ ਗੇਮ ''ਚ ਤੁਹਾਨੂੰ ਕਿਸੇ ਨੂੰ ਮਾਰਨਾ ਕਾਫੀ ਭਿਆਨਕ ਲੱਗ ਸਕਦਾ ਹੈ।
ਤੁਹਾਨੂੰ ਇੰਝ ਲੱਗ ਸਕਦਾ ਹੈ ਕਿ ਤੁਸੀਂ ਅਸਲ ''ਚ ਕਿਸੇ ਨੂੰ ਮਾਰ ਰਹੇ ਹੋ। ਜੋਸਿਫ ਨੇ ਇਸ ਤੋਂ ਬਾਅਦ ਕਿਹਾ ਕਿ ਇਸ ਤਰ੍ਹਾਂ ਦਾ ਐਕਸਪੀਰੀਅੰਸ ਵਧੀਆ ਤਾਂ ਸੀ ਪਰ ਇਸ ਦਾ ਅਸਰ ਬਾਕੀਆਂ ''ਤੇ ਕਿਵੇਂ ਪਵੇਗਾ ਇਹ ਕਹਿਣਾ ਮੁਸ਼ਕਿਲ ਹੈ। ਖਾਸਕਰ ਯੰਗ ਜਨਰੇਸ਼ਨ ਇਸ ਨੂੰ ਕਿਸ ਤਰ੍ਹਾਂ ਲਵੇਗੀ ਤੇ ਇਸ ਦਾ ਬੁਰਾ ਅਸਰ ਉਨ੍ਹਾਂ ਦੀ ਸੋਚ ''ਤੇ ਵੀ ਹੋ ਸਕਦਾ ਹੈ। ਵਰਚੁਅਲ ਰਿਐਲਿਟੀ ਨਾਲ ਇਹ ਗੇਮ ਖੇਡਣਾ ਸਾਨੂੰ ਕਾਫੀ ਆਕ੍ਰਾਮਕ ਵੀ ਬਣਾ ਸਕਦਾ ਹੈ।
