ਸੋਸ਼ਲ ਮੀਡੀਆ ਕੰਪਨੀਆਂ 'ਤੇ ਹੋਵੇਗੀ ਕਾਰਵਾਈ, FIR ਦਰਜ ਕਰਵਾਉਣ 'ਚ ਮਦਦ ਕਰੇਗੀ ਸਰਕਾਰ
Friday, Nov 24, 2023 - 05:46 PM (IST)
ਗੈਜੇਟ ਡੈਸਕ- ਜੇਕਰ ਤੁਹਾਨੂੰ ਵੀ ਇਸ ਗੱਲ ਨੂੰ ਲੈ ਕੇ ਸ਼ਿਕਾਇਤ ਸੀ ਕਿ ਤੁਸੀਂ ਸੋਸ਼ਲ ਮੀਡੀਆ ਕੰਪਨੀਆਂ ਦੇ ਖਿਲਾਫ ਐੱਫ.ਆਈ.ਆਰ. ਨਹੀਂ ਕਰਵਾ ਸਕਦੇ ਸੀ ਤਾਂ ਤੁਹਾਡੀ ਇਸ ਸਮੱਸਿਆ ਨੂੰ ਸਰਕਾਰ ਨੇ ਦੂਰ ਕਰ ਦਿੱਤਾ ਹੈ। ਜੇਕਰ ਕੋਈ ਸੋਸ਼ਲ ਮੀਡੀਆ ਕੰਪਨੀ ਆਈ.ਟੀ. ਨਿਯਮਾਂ ਦੀ ਉਲੰਘਣਾ ਕਰਦੀ ਹੈ ਤਾਂ ਦੇਸ਼ ਦਾ ਕੋਈ ਵੀ ਨਾਗਰਿਕ ਇਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ ਕਰਵਾ ਸਕੇਗਾ। ਸਰਕਾਰ ਜਲਦ ਹੀ ਇਹ ਸਹੂਲਤ ਦੇਣ ਜਾ ਰਹੀ ਹੈ।
ਇਹ ਵੀ ਪੜ੍ਹੋ- Google Pay ਤੋਂ ਮੋਬਾਇਲ ਰੀਚਾਰਜ ਕਰਵਾਉਣਾ ਪਵੇਗਾ ਮਹਿੰਗਾ, ਕੱਟੇ ਜਾਣਗੇ ਵਾਧੂ ਪੈਸੇ
ਇਲੈਕਟ੍ਰੋਨਿਕਸ ਅਤੇ ਆਈ.ਟੀ. ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਇਕ ਨਵਾਂ ਪਲੇਟਫਾਰਮ ਤਿਆਰ ਕਰੇਗਾ ਜਿੱਥੋਂ ਯੂਜ਼ਰਜ਼ ਸੋਸ਼ਲ ਮੀਡੀਆ ਪਲੇਟਫਾਰਮਾਂ ਦੁਆਰਾ ਆਈ.ਟੀ. ਨਿਯਮਾਂ ਦੀ ਉਲੰਘਣਾ ਬਾਰੇ ਸ਼ਿਕਾਇਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਆਈ.ਟੀ. ਨਿਯਮਾਂ ਦੀ ਉਲੰਘਣਾ ਕਰਨ 'ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ।
ਨਵੀਂ ਸਾਈਟ 'ਤੇ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਅਤੇ ਉਸ ਸੋਰਸ ਦੀ ਵੀ ਜਾਣਕਾਰੀ ਦਿੰਦਾ ਹੈ ਜਿੱਥੋਂ ਸਭ ਤੋਂ ਪਹਿਲਾਂ ਕੰਟੈਂਟ ਸ਼ੇਅਰ ਕੀਤਾ ਗਿਆ ਤਾਂ ਸੋਰਸ ਦੇ ਖਿਲਾਫ ਵੀ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਉਹ ਆਈ.ਟੀ. ਨਿਯਮਾਂ ਤਹਿਤ ਆਪਣੇ ਪਲੇਟਫਾਰਮ ਦੇ ਇਸਤੇਮਾਲ ਦੀਆਂ ਸ਼ਰਤਾਂ ਨੂੰ ਅਪਡੇਟ ਕਰ ਸਕਣ।
ਇਹ ਵੀ ਪੜ੍ਹੋ- ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ