1 ਅਕਤੂਬਰ ਤੋਂ ਕ੍ਰੈਸ਼ ਟੈਸਟ ''ਚ ਪ੍ਰਦਰਸ਼ਨ ਦੇ ਆਧਾਰ ''ਤੇ ਮਿਲੇਗੀ ਸਟਾਰ ਰੇਟਿੰਗ, ਮਸੌਦਾ ਜਾਰੀ

07/05/2023 4:48:20 PM

ਆਟੋ ਡੈਸਕ- ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ 1 ਅਕਤੂਬਰ, 2023 ਤੋਂ ਕ੍ਰੈਸ਼ ਟੈਸਟ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਵਾਹਨਾਂ ਨੂੰ ਸਟਾਰ ਰੇਟਿੰਗ ਦਿੱਤੀ ਜਾਵੇਗੀ। ਇਸ ਲਈ ਸਰਕਾਰ ਨੇ ਭਾਰਤ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ਬੀ.ਐਆਨ.ਸੀ.ਏ.ਪੀ.) ਨੂੰ ਲੈ ਕੇ ਸੂਚਨਾ ਦਾ ਮਸੌਦਾ ਜਾਰੀ ਕਰ ਦਿੱਤਾ ਹੈ।

ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵਲੋਂ ਜਾਰੀ ਸਮੌਦੇ 'ਚ ਕਿਹਾ ਗਿਆ ਹੈ ਕਿ ਬੀ.ਐੱਨ.ਸੀ.ਏ.ਪੀ. ਕੁੱਲ 3.5 ਟਨਤੋਂ ਘੱਟ ਭਾਰ ਵਾਲੀ ਸ਼੍ਰੇਣੀ 'ਚ ਐੱਮ-1 ਦੇ ਵਾਹਨਾਂ 'ਤੇ ਲਾਗੂ ਹੋਵੇਗਾ। ਸਰਕਾਰ ਨੇ ਬੀ.ਐੱਨ.ਸੀ.ਏ.ਪੀ. 'ਤੇ 30 ਦਿਨਾਂ ਦੇ ਅੰਦਰ ਟਿਪਣੀਆਂ ਮੰਗੀਆਂ ਹਨ। ਬੀ.ਐੱਨ.ਸੀ.ਏ.ਪੀ. ਤਹਿਤ ਮੋਟਰ ਵਾਹਨ ਨਿਰਮਾਤਾਵਾਂ ਜਾਂ ਆਯਾਤਕਰਤਾ ਵਾਲਿਆਂ ਨੂੰ ਕੇਂਦਰ ਸਰਕਾਰ ਵਲੋਂ ਨਾਮੀ ਏਜੰਸੀ ਨੂੰ ਫਾਰਮ 70ਏ 'ਚ ਇਕ ਅਰਜ਼ੀ ਜਮ੍ਹਾ ਕਰਨੀ ਹੋਵੇਗੀ। ਨਾਮੀ ਏਜੰਸੀ ਸਮੇਂ-ਸਮੇਂ 'ਤੇ ਸੋਧੇ ਹੋਏ ਆਟੋਮੋਟਿਵ ਉਦਯੋਗ ਦੇ ਮਿਆਰ (ਏ.ਆਈ.ਐੱਸ.)- 197 ਦੇ ਅਨੁਸਾਰ ਆਪਣੀ ਮੋਟਰ ਵਾਹਨ ਸਟਾਰ ਰੇਟਿੰਗ ਪ੍ਰਾਪਤ ਕਰੇਗੀ। ਮੁਲਾਂਕਣ ਦੇ ਉਦੇਸ਼ ਲਈ ਮੋਟਰ ਵਾਹਨ ਦੀ ਲਾਗਤ ਅਤੇ ਮੁਲਾਂਕਣ ਦੀ ਲਾਗਤ ਸੰਬੰਧਿਤ ਨਿਰਮਾਤਾ ਜਾਂ ਆਯਾਤਕਰਤਾ ਦੁਆਰਾ ਸਹਿਣ ਕੀਤੀ ਜਾਵੇਗੀ।


Rakesh

Content Editor

Related News