intel ਦੇ ਸਹਿ-ਸੰਸਥਾਪਕ ਗਾਰਡਨ ਮੂਰ ਦਾ 94 ਸਾਲ ਦੀ ਉਮਰ 'ਚ ਦੇਹਾਂਤ

Saturday, Mar 25, 2023 - 12:58 PM (IST)

intel ਦੇ ਸਹਿ-ਸੰਸਥਾਪਕ ਗਾਰਡਨ ਮੂਰ ਦਾ 94 ਸਾਲ ਦੀ ਉਮਰ 'ਚ ਦੇਹਾਂਤ

ਗੈਜੇਟ ਡੈਸਕ- ਇੰਟੈਲ ਕਾਰਪੋਰੇਸ਼ਨ ਦੇ ਸਹਿ-ਸੰਸਥਾਪਕ ਗਾਰਡਨ ਅਰਲ ਮੂਰ ਦਾ 24 ਮਾਰਚ ਨੂੰ 94 ਸਾਲ ਦੀ ਉਮਰ 'ਚ ਹਵਾਈ ਸਥਿਤ ਉਨ੍ਹਾਂ ਦੇ ਘਰ 'ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸੈਮੀਕੰਡਕਟਰ ਚਿਪਸ ਦੇ ਡਿਜ਼ਾਈਨ ਅਤੇ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾੀ ਸੀ। ਗਾਰਡਨ ਅਰਲ ਮੂਰ ਦਾ ਜਨਮ 3 ਜਨਵਰੀ, 1929 ਨੂੰ ਸਾਨ ਫਰਾਂਸਿਸਕੋ 'ਚ ਹੋਇਆ ਸੀ। 

PunjabKesari

ਉਨ੍ਹਾਂ ਬਰਕਲੇ 'ਚ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਮੈਰੀਲੈਂਡ 'ਚ ਜਾਨਸ ਹਾਪਕਿਨਸ ਐਪਲਾਈਡ ਫਿਜੀਕਸ ਲੈਬਾਰਟਰੀ 'ਚ ਆਪਣਾ ਖੋਜ ਕਰੀਅਰ ਸ਼ੁਰੂ ਕੀਤਾ। ਉਹ ਸ਼ਾਕਲੀ ਸੈਮੀਕੰਡਟਰ 'ਚ ਸ਼ਾਮਲ ਹੋਣ ਲਈ 1956 'ਚ ਕੈਲੀਫੋਰਨੀਆ ਪਰਤ ਆਏ। ਮੂਰ ਅਤੇ ਨੋਇਸ ਨੇ ਇੰਟੈਲ ਦੀ ਸਥਾਪਨਾ ਕੀਤੀ। ਉਨ੍ਹਾਂ ਰਾਸ਼ਟਰਪਤੀ ਜਾਰਜ ਐੱਚ. ਡਬਲਿਊ ਬੁਸ਼ ਤੋਂ ਤਕਨਾਲੋਜੀ ਦਾ ਰਾਸ਼ਟਰੀ ਮੈਡਲ ਪ੍ਰਾਪਤ ਕੀਤਾ।

1990 'ਚ ਬੁਸ਼ ਅਤੇ 2002 'ਚ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਤੋਂ ਸੁਤੰਤਰਤਾ ਦਾ ਰਾਸ਼ਟਰਪਤੀ ਮੈਡਲ, ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਵੀ ਹਾਸਲ ਕੀਤਾ। 1950 'ਚ ਮੂਰ ਨੇ ਬੈਟੀ ਆਇਰੀਨ ਵਿਟੇਕਰ ਨਾਲ ਵਿਆਹ ਕਰਵਾ ਲਿਆ। ਮੂਰ ਦੇ ਪਰਿਵਾਰ 'ਚ ਪੁੱਤਰ ਕੇਨੇਥ, ਸਟੀਵਨ ਅਤੇ ਚਾਰ ਪੋਤੇ-ਪੋਤੀਆਂ ਹਨ।


author

Rakesh

Content Editor

Related News