BP ਤੋਂ ਲੈ ਕੇ ਬਲੱਡ ਆਕਸੀਜਨ ਦੀ ਜਾਂਚ ਕਰੇਗਾ ਇਹ ਫਿਟਨੈੱਸ ਬੈਂਡ, ਕੀਮਤ ਸਿਰਫ਼ 4,999 ਰੁਪਏ

Tuesday, May 11, 2021 - 01:32 PM (IST)

BP ਤੋਂ ਲੈ ਕੇ ਬਲੱਡ ਆਕਸੀਜਨ ਦੀ ਜਾਂਚ ਕਰੇਗਾ ਇਹ ਫਿਟਨੈੱਸ ਬੈਂਡ, ਕੀਮਤ ਸਿਰਫ਼ 4,999 ਰੁਪਏ

ਗੈਜੇਟ ਡੈਸਕ– GOQii ਨੇ ਆਪਣਾ ਸ਼ਾਨਦਾਰ ਨਵਾਂ ਫਿਟਨੈੱਸ ਬੈਂਡ GOQii Vital 4 ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਬੈਂਡ ’ਚ ਪੂਰੇ ਦਿਨ ਦੀ ਐਕਟੀਵਿਟੀ ਟ੍ਰੈਕਿੰਗ ਦੇ ਨਾਲ SpO2 ਮਾਨੀਟਰ ਅਤੇ ਬਲੱਡ ਪ੍ਰੈਸ਼ਰ ਮਾਨੀਟਰ ਵੀ ਦਿੱਤਾ ਗਿਆ ਹੈ। ਇਸ ਦੀ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। GOQii Vital 4 ’ਚ 17 ਐਕਸਰਸਾਈਜ਼ ਮੋਡ ਦਿੱਤੇ ਗਏ ਹਨ। ਇਸ ਬੈਂਡ ਨੂੰ ਵਾਟਰ ਰੈਸਿਸਟੈਂਟ ਲਈ ਆਈ.ਪੀ.68 ਦੀ ਰੇਟਿੰਗ ਮਿਲੀ ਹੈ। 

GOQii Vital 4 ਦੀ ਕੀਮਤ
GOQii Vital 4 ਦੀ ਕੀਮਤ 4,999 ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ ਐਮਾਜ਼ੋਨ, GOQii ਦੇ ਆਨਲਾਈਨ ਸਟੋਰ ’ਤੇ ਹੋ ਰਹੀ ਹੈ। ਇਸ ਨੂੰ ਕਾਲੇ, ਬੈਂਗਨੀ ਅਤੇ ਲਾਲ ਸਿਲੀਕਾਨ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। 

PunjabKesari

GOQii Vital 4 ਦੀਆਂ ਖੂਬੀਆਂ
GOQii Vital 4 ਨੂੰ GOQii ਐਪ ਰਾਹੀਂ ਆਪਰੇਟ ਕੀਤਾ ਜਾ ਸਕਦਾ ਹੈ। ਇਸ ਵਿਚ ਪਰਸਨਲ ਫਿਟਨੈੱਸ ਕੋਚਿੰਗ ਦਾ ਵੀ ਫੀਚਰ ਹੈ। ਇਸ ਵਿਚ ਬਲੱਡ ਆਕਸੀਜਨ ਅਤੇ ਬਲੱਡ ਪ੍ਰੈਸ਼ਰ ਮਾਨੀਟਰ ਦੇ ਨਾਲ ਬਲੱਡ ਤਾਪਮਾਨ ਅਤੇ ਬਲੱਡ ਗੁਲੂਕੋਜ਼ ਮਾਨੀਟਰ ਵੀ ਹੈ। ਇਸ ਵਿਚ 17 ਐਕਸਰਸਾਈਜ਼ ਮੋਡ ਹਨ ਜਿਨ੍ਹਾਂ ’ਚ ਵਾਕਿੰਗ, ਵਰਕਆਊਟ, ਸਾਈਕਲਿੰਗ, ਵਾਲੀਬਾਲ, ਟੈਨਿਸ, ਕ੍ਰਿਕਟ ਆਦਿ ਸ਼ਾਮਲ ਹਨ। 

ਕੰਪਨੀ ਦਾ ਦਾਅਵਾ ਹੈ ਕਿ ਜੇਕਰ ਇਸ ਬੈਂਡ ਦੇ ਸਾਰੇ ਫੀਚਰਜ਼ ਆਨ ਹਨ ਤਾਂ ਬੈਟਰੀ ਬੈਕਅਪ 3-4 ਦਿਨਾਂ ਦਾ ਮਿਲੇਗਾ, ਉਥੇ ਹੀ ਨਾਰਮਲ ਇਸਤੇਮਾਲ ’ਚ ਬੈਟਰੀ ਬੈਕਅਪ 7 ਦਿਨਾਂ ਤਕ ਦਾ ਹੈ। ਇਸ ਵਿਚ 120x120 ਪਿਕਸਲ ਵਾਲੀ ਅਮੋਲੇਡ ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਬੈਂਡ ’ਚ ਮਿਊਜ਼ਿਕ ਫਾਇੰਡਰ, ਫੋਨ ਫਾਇੰਡਰ, ਮੈਸੇਜ, ਕਾਲ, ਚੈਟ ਅਤੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਮਿਲਣਗੇ। ਇਸ ਵਿਚ ਕਈ ਤਰ੍ਹਾਂ ਦੇ ਵਾਚ ਫੇਸਿਜ਼ ਮਿਲਣਗੇ। 


author

Rakesh

Content Editor

Related News