GoPro ਓਮਨੀ 360 ਡਿਗਰੀ ਵੀ.ਆਰ. ਕੈਮਰੇ ਦੀ ਸ਼ਿਪਿੰਗ ਅਤੇ ਕੀਮਤ ਦਾ ਹੋਇਆ ਖੁਲਾਸਾ
Friday, Aug 12, 2016 - 04:38 PM (IST)

ਜਲੰਧਰ- ਗੋਪ੍ਰੋ ਵੱਲੋਂ ਹਾਲ ਹੀ ''ਚ ਬਿਹਤਰੀਨ 360 ਡਿਗਰੀ ਵਰਚੁਅਲ ਰਿਆਲਿਟੀ ਕੈਪਚਰ ਓਮਨੀ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਰਿਪੋਰਟ ਮੁਤਾਬਿਕ ਸਿਕਸ ਗੋਪ੍ਰੋ ਰਿਜ ਕੈਮਰੇ ਨੂੰ 2016 ''ਚ ਜਲਦ ਹੀ ਉਪਲੱਬਧ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਕੰਪਨੀ ਵੱਲੋਂ ਇਸ ਦੇ ਫੀਚਰਸ ਅਤੇ ਕੀਮਤ ਬਾਰੇ ਵੀ ਖੁਲਾਸਾ ਕੀਤਾ ਗਿਆ ਹੈ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਮਰੇ ਨੂੰ ਸਿਕਸ ਹੀਰੋ4ਬਲੈਕ ਐਕਸ਼ਨ ਕੈਮਰੇ ''ਚ ਫਿੱਟ ਕੀਤਾ ਜਾ ਸਕਦਾ ਹੈ ਜੋ 360 ਡਿਗਰੀ ਵੀਡੀਓ ਨੂੰ 8ਕੇ ਤੱਕ ਦੇ ਰੇਜ਼ੋਲੁਸ਼ਨ ਨਾਲ ਰਿਕਾਰਡ ਕਰੇਗਾ।
ਇਸ ਕੈਮਰੇ ''ਚ ਕੋਲੋਰ ਦਾ ਆਟੋਪੈਨੋ ਵੀਡੀਓ ਪ੍ਰੋ ਅਤੇ ਆਟੋਪੈਨੋ ਗੀਗਾ ਸਾਫਟਵੇਅਰ ਦਿੱਤੇ ਗਏ ਹਨ ਜਿਨ੍ਹਾਂ ਨਾਲ ਫੁਟੇਜ ਨੂੰ ਵਧੀਆ ਤਰੀਕੇ ਨਾਲ ਆਪਟੀਮਾਈਜ਼ ਕੀਤਾ ਜਾ ਸਕੇਗਾ ਜਿਸ ਨੂੰ ਤੁਸੀਂ ਵੀ.ਆਰ. ਹੈੱਡਸੈਟ, ਮੋਬਾਇਲ, ਡੈਸਕਟਾਪ ਅਤੇ ਵੈੱਬ ''ਤੇ ਦੇਖ ਸਕਦੇ ਹੋ। ਇਸ ਦੇ ਨਾਲ ਇਸ ਵਿਚ ਛੇ ਬੈਟਰੀਜ਼, ਛੇ ਮਿੰਨੀ ਯੂ.ਐੱਸ.ਬੀ. ਕੇਬਲਜ਼, ਛੇ 32 ਜੀ.ਬੀ. ਮਾਈਕ੍ਰੋਐੱਸ.ਡੀ. ਕਾਰਡਜ਼ ਅਤੇ ਕਾਰਡ ਰੀਡਰ ਦੇ ਨਾਲ ਇਕ ਕੇਸ ਦਿੱਤਾ ਜਾਵੇਗਾ ਜਿਸ ''ਚ ਇਨ੍ਹਾਂ ਸਭ ਨੂੰ ਪੈਕ ਕੀਤਾ ਜਾ ਸਕਦਾ ਹੈ। ਇਸ ਗੋਪ੍ਰੋ ਰਿਜ ਕੈਮਰੇ ਨੂੰ ਸਿਕਸ ਗੋਪ੍ਰੋ ਐੱਚ.ਡੀ. ਹੀਰੋ4 ਬਲੈਕ ਕੈਮਰਾ ਦੇ ਨਾਲ ਖਰੀਦਣ ਲਈ ਇਸ ਦੀ ਕੀਮਤ 5,000 ਡਾਲਰ ਰੱਖੀ ਗਈ ਹੈ ਜਦਕਿ ਬਿਨਾਂ ਪੈਕੇਜ਼ ਤੋਂ ਇਸ ਕੈਮਰੇ ਦੀ ਕੀਮਤ 1,500 ਡਾਲਰ ਹੋਵੇਗੀ। ਇਸ ਕੈਮਰੇ ਦੇ ਪ੍ਰੀ-ਆਰਡਰਜ਼ ਦੀਆਂ ਸ਼ਿਪਿੰਗਜ਼ ਨੂੰ 17 ਅਗਸਤ ਤੋਂ ਸ਼ੁਰੂ ਕੀਤਾ ਜਾਵੇਗਾ।