ਨਵੇਂ ਫੀਚਰਸ ਨਾਲ GoPro ਨੇ ਪੇਸ਼ ਕੀਤਾ ਨਵਾਂ Fusion camera
Saturday, Apr 22, 2017 - 01:18 PM (IST)
ਜਲੰਧਰ- ਗੋ ਪ੍ਰੋ ਨੇ ਆਪਣਾ ਬਰਾਂਡ ਨਿਊ ਪ੍ਰੋਡਾਕਟ ਗੋ ਪ੍ਰੋ ਫਿਊਜਨ ਨੂੰ ਪੇਸ਼ ਕੀਤਾ ਹੈ। ਇਹ ਇੱਕ ਸਪੈਰਿਕਲ (ਗੋਲਾਕਾਰ) ਕੈਮਰਾ ਹੈ ਜੋ ਕਿ 360-ਡਿਗਰੀ ਫੋਟੋ ਅਤੇ ਵੀਡੀਓ ਨੂੰ 5.2k ਰੈਜ਼ੋਲਿਊਸ਼ਨ ''ਚ ਕੈਪਚਰ ਕਰਨ ''ਚ ਸਮਰੱਥ ਹੋਵੇਗਾ। ਫਿਊਜਨ ਗੋਪ੍ਰੋ ਫੈਮਲੀ ਦਾ ਨਵਾਂ ਮੈਂਬਰ ਹੈ। ਇਸ ਕੈਮਰੇ ਨੂੰ ਵਰਚੂਅਲ ਰਿਆਲਟੀ ਕੰਟੈਂਟ ਕੈਪਚਰ ਕਰਨ ਦੇ ਨਾਲ ਹੀ ਨਾਨ-ਵੀ. ਆਰ ਵੀਡੀਓ ਅਤੇ ਸਟੈਂਡਰਡ ਸਟੀਲ ਫੋਟੋ ਲੈ ਸਕਦਾ ਹੈ।
ਗੋਪ੍ਰੋ ਦੇ ਸੀ. ਈ. ਓ ਅਤੇ ਫਾਊਂਡਰ ਨਿਕੋਲਸ ਵੁਡਮਨ ਦਾ ਕਹਿਣਾ ਹੈ ਕਿ ਫਿਊਜਨ ਕੈਮਰਾ ਹਰ ਐਂਗਲ ਤੋਂ ਤਸਵੀਰਾਂ ਲੈਣ ਦੀ ਸਮਰੱਥਾ ਰੱਖਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਗੋਪ੍ਰੋ ਫਿਊਜਨ ''ਚ 6 ਗੋਪ੍ਰੋ ਕੈਮਰਾ ਅਨੁਭਵ ਦੇਖਣ ਨੂੰ ਮਿਲੇਗਾ। ਹਾਲਾਂਕਿ, ਸਾਰਾ 360-ਡਿਗਰੀ ਗੋਲਾਕਾਰ ਵੀਡੀਓ ਜੋ ਤੁਸੀਂ ਇਨਾਂ ਦਿਨੀ ਵੇਖਦੇ ਹੋ ਉਹ ਸਟੈਂਡਰਡ ਵੀਡੀਓ ਦੇ ਰੈਜ਼ੋਲਿਊਸ਼ਨ ਨਾਲ ਮੇਲ ਨਹੀਂ ਖਾਂਦੇ। ਗੋ ਪ੍ਰੋ ਫਿਊਜਨ ਇਸ ਲਿਸਟ ''ਚ ਇਕ ਗੇਮਚੇਂਜਰ ਕੈਮਰਾ ਸਾਬਤ ਹੋਵੇਗਾ। ਇਸ ਕੈਮਰੇ ਨਾਲ ਤੁਸੀਂ ਆਪਣੀ ਤਸਵੀਰਾਂ ਜਾਂ ਵੀਡੀਓ ਨੂੰ ਕੈਪਚਰ ਕਰਨ ਦੇ ਨਾਲ ਹੀ ਇਕ ਵੱਖ ਅਨੁਭਵ ਮਹਿਸੂਸ ਕਰਣਗੇ।
ਗੋ ਪ੍ਰੋ ਦਾ ਕਹਿਣਾ ਹੈ ਕਿ ਕਲਪਨਾ ਕਰੋ ਦੀ ਭਵਿੱਖ ''ਚ ਆਪਣੇ ਸਬਜੈਕਟ ਨੂੰ ਫਰੇਮਿੰਗ ਕਰਨ ਦੀ ਕੋਈ ਚਿੰਤਾ ਨਹੀਂ ਹੋਵੇਗੀ। ਕੰਪਨੀ ਨੇ ਯੂਟਿਊਬ ''ਤੇ 2 ਮਿੰਟ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ''ਚ ਗੋਪ੍ਰੋ ਫਿਊਜਨ ਦੁਆਰਾ ਲਈ ਗਈ ਵੀਡੀਓ ਨੂੰ ਵਿਖਾਇਆ ਗਿਆ ਹੈ।
