ਗੂਗਲ ਸਿਖਾਵੇਗਾ ਬੱਚਿਆਂ ਨੂੰ ਹੈਕਿੰਗ ਤੋਂ ਬਚਣ ਦਾ ਤਰੀਕਾ
Thursday, Jun 08, 2017 - 12:23 AM (IST)

ਜਲੰਧਰ— ਦਿੱਗਜ Tech ਕੰਪਨੀ ਗੂਗਲ ਨੇ ਇਕ ਨਵੇਂ Education ਪ੍ਰੋਗਰਾਮ ਦੀ ਘੋਸ਼ਣਾ ਕੀਤੀ ਹੈ, ਜੋ ਬੱਚਿਆਂ ਨੂੰ ਇੰਟਰਨੇਟ ਦੇ ਇਸਤੇਮਾਲ ਦੌਰਾਨ ਵਰਤੀ ਜਾਣ ਵਾਲੀ ਸੁਰੱਖਿਆ, ਹੈਕਿੰਗ ਤੋਂ ਬਚਾਅ, ਕਿਸੇ ਤਰ੍ਹਾਂ ਦੀ ਇੰਟਰਨੇਟ ਪਰੇਸ਼ਾਨੀ ਤੋਂ ਬਚਾਅ ਅਤੇ ਪਾਸਵਰਡ ਸਬੰਧੀ ਜਾਣਕਾਰੀ ਲੀਕ ਨਹੀਂ ਹੋਣ ਦੇਣ ਦੇ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। 'Be Internet Awesome' ਨਾਮ ਦੇ ਪ੍ਰੋਗਰਾਮ 'ਚ ਕਲਾਸਰੂਮ ਸਿਲੇਬਸ ਅਤੇ ਇਕ ਇੰਟਰਲੈਂਡ ਨਾਮਕ ਵੀਡੀਓ ਗੇਮ ਨੂੰ ਸ਼ਾਮਲ ਕੀਤਾ ਗਿਆ ਹੈ।
ਇੰਜੀਨੀਅਰਿੰਗ ਫਾਰ ਕੀਡਜ਼ ਐਂਡ ਫੈਮਿਲੀ ਦੇ ਵਾਇਸ ਪ੍ਰੇਸਿਡੇਂਟ ਪਵਨੀ ਦੀਵਾਨਜੀ ਨੇ ਗੂਗਲ ਬਲਾਗ ਪੋਸਟ 'ਚ ਮੰਗਲਵਾਰ ਨੂੰ ਕਿਹਾ ਕਿ ਬੱਚਿਆਂ ਨੂੰ ਅਸਲ 'ਚ ਵੈੱਬ ਤੋਂ ਵਾਕਫ਼ ਕਰਾਨ ਲਈ ਸਾਨੂੰ ਆਨਲਾਈਨ ਸਮਾਰਟ ਫੈਸਲੇ ਲੈਣ ਵਾਲੇ ਅਤੇ ਇੰਟਰਨੇਟ ਦਾ ਇਸਤੇਮਾਲ ਕਰਨ ਵਾਲੇ ਬੱਚਿਆਂ ਨੂੰ ਮਾਰਗਦਰਸ਼ਨ ਉਪਲੱਬਧ ਕਰਾਉਣ ਦੀ ਜ਼ਰੂਰਤ ਹੈ। ਦੀਵਾਨਜੀ ਨੇ ਕਿਹਾ ਕਿ ਗਰਮੀਆਂ ਦੀ ਛੁੱਟੀਆਂ ਦੌਰਾਨ ਜ਼ਿਆਦਾਤਰ ਬੱਚੇ ਇੰਟਰਨੇਟ 'ਤੇ ਸਮਾਂ ਬਿਤਾਉਂਦੇ ਹਨ, ਇਸ ਸਮੇਂ ਉਨ੍ਹਾਂ ਨੂੰ 'Be Internet Awesome' A New Way To ਇਨਕਰੇਜ ਡਿਜ਼ਿਟਲ ਸੇਫਟੀ ਸਿਟਿਜਨਸ਼ਿਪ ਪ੍ਰੋਗਰਾਮ ਤੋਂ ਵਾਕਫ਼ ਕਰਵਾਉਣ ਦਾ ਬਿਹਤਰ ਸਮਾਂ ਹੈ।
ਇਸ ਪ੍ਰੋਗਰਾਮ 'ਚ ਬੱਚੇ ਸੋਸ਼ਲ ਮੀਡੀਆ 'ਤੇ ਸੀਮਿਤ ਮਾਤਰਾ 'ਚ ਨਿੱਜੀ ਜਾਣਕਾਰੀ ਸਾਂਝਾ ਕਰਨੀ, ਮਜ਼ਬੂਤ ਪਾਸਵਰਡ ਤਿਆਰ ਕਰਨਾ, ਹੈਕਿੰਗ ਤੋਂ ਬਚਣਾ, ਇੰਟਰਨੇਟ ਦਾ ਸਹੀ ਇਸਤੇਮਾਲ ਕਰਨ ਵਰਗੀਆਂ ਜਾਣਕਾਰੀਆਂ ਹਾਸਲ ਕਰਨਗੇ।