ਤੁਹਾਡਾ ਪਾਸਵਰਡ ਹੈਕ ਹੋਣ ''ਤੇ ਹੁਣ ਗੂਗਲ ਕਰੇਗਾ ਅਲਰਟ : ਪਿਚਾਈ

12/11/2019 8:04:31 PM

ਗੈਜੇਟ ਡੈਸਕ—ਗੂਗਲ ਕ੍ਰੋਮ ਬ੍ਰਾਊਜਰ 'ਚ ਇਕ ਨਵਾਂ ਫੀਚਰ ਆਇਆ ਹੈ। ਜੇਕਰ ਤੁਹਾਡਾ ਪਾਸਵਰਡ ਹੈਕ ਹੋਇਆ ਹੈ ਤਾਂ ਇਹ ਨਵਾਂ ਬ੍ਰਾਊਜਰ ਤੁਹਾਨੂੰ ਵਾਰਨਿੰਗ ਦੇਵੇਗਾ। ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਟਵਿਟ ਕਰ ਇਸ ਫੀਚਰ ਦੇ ਬਾਰੇ 'ਚ ਦੱਸਿਆ ਹੈ। ਸੁੰਦਰ ਪਿਚਾਈ ਨੇ ਆਪਣੇ ਟਵਿਟ 'ਚ ਲਿਖਿਆ ਹੈ ਕਿ ਜੇਕਰ ਤੁਹਾਡਾ ਯੂਜ਼ਰ ਨਾਂ ਅਤੇ ਪਾਸਵਰਡ ਕਾਮਪ੍ਰੋਮਾਇਜ਼ਡ ਹੈ ਅਤੇ ਤੁਸੀਂ ਕਿਸੇ ਵੈੱਬਸਾਈਟ 'ਚ ਇਸ ਨੂੰ ਐਂਟਰ ਕਰ ਰਹੇ ਹੋ ਤਾਂ ਗੂਗਲ ਕ੍ਰੋਮ ਤੁਹਾਨੂੰ ਸਾਵਧਾਨ ਕਰੇਗਾ। ਇਸ ਨੂੰ ਯੂਜ਼ਰ ਦੀ ਆਨਲਾਈਨ ਸੇਫਟੀ 'ਚ ਮਦਦ ਕਰਨ ਲਈ ਲਿਆਇਆ ਜਾ ਰਿਹਾ ਹੈ।

ਸੁੰਦਰ ਪਿਚਾਈ ਮੁਤਾਬਕ ਰੀਅਲ ਟਾਈਮ ਫਿਸ਼ਿੰਗ ਪ੍ਰੋਟੈਕਸ਼ਨ ਨੂੰ ਵੀ ਇੰਪਰੂਵ ਕੀਤਾ ਜਾ ਰਿਹਾ ਹੈ। ਕਿਸੇ ਗਲਤ (Malicious) ਸਾਈਟ 'ਤੇ ਵਿਜ਼ਿਟ ਕਰਦੇ ਹੋ ਤਾਂ ਯੂਜ਼ਰਸ ਨੂੰ ਡੈਸਕਟਾਪ 'ਤੇ ਅਲਰਟ ਮਿਲੇਗਾ। ਕ੍ਰੋਮ ਸੈਟਿੰਗਸ 'ਚ ਜਾ ਕੇ ਸਿੰਕ ਆਪਸ਼ਨ ਸਲੈਕਟ ਕਰ ਸਕਦੇ ਹੋ। ਫਿਲਹਾਲ ਇਹ ਫੀਚਰ ਉਨ੍ਹਾਂ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਕ੍ਰੋਮ ਦੇ ਸੇਫ ਬ੍ਰਾਊਜਿੰਗ ਪ੍ਰੋਟੈਕਸ਼ਨਸ ਤਹਿਤ ਸਾਈਨ ਇਨ ਕੀਤਾ ਹੈ।

ਗੂਗਲ ਨੇ ਇਸ ਤਕਨਾਲੋਜੀ ਨੂੰ ਸਭ ਤੋਂ ਪਹਿਲਾਂ ਪਾਸਵਰਡ ਚੈਕਅਪ ਐਕਸਟੈਂਸ਼ਨ ਦੇ ਤੌਰ 'ਤੇ ਲਾਂਚ ਕੀਤਾ ਸੀ। ਹੁਣ ਇਸ ਫੀਚਰ ਦਾ ਵਿਸਤਾਰ ਕਰਦੇ ਹੋਏ ਕੰਪਨੀ ਨੇ ਇਸ ਨੂੰ ਗੂਗਲ ਕ੍ਰੋਮ 'ਚ ਪਾਸਵਰਡ ਪ੍ਰੋਟੈਕਸ਼ਨ ਲਈ ਪੇਸ਼ ਕੀਤਾ ਹੈ। ਗੂਗਲ ਦੇ ਸੇਫ ਬ੍ਰਾਊਜਿੰਗ ਤਹਿਤ ਕੰਪਨੀ ਅਨਸਕਿਓਰ ਵੈੱਬਸਾਈਟ ਦੀ ਸੂਬੀ ਰੱਖਦੀ ਹੈ ਅਤੇ ਇਸ ਦੀ ਜਾਣਕਾਰੀ ਵੈੱਬਮਾਸਟਰ ਜਾਂ ਦੂਜੇ ਬ੍ਰਾਊਜਰ ਨਾਲ ਸ਼ੇਅਰ ਕੀਤੀ ਜਾਂਦੀ ਹੈ ਤਾਂ ਕਿ ਵੈੱਬ ਨੂੰ ਜ਼ਿਆਦਾ ਸਕਿਓਰ ਬਣਾਇਆ ਜਾ ਸਕੇ ਅਜਿਹਾ ਗੂਗਲ ਦਾ ਕਹਿਣਾ ਹੈ।

ਗੂਗਲ ਨੇ ਕਿਹਾ ਕਿ ਅਨਸਕਿਓਰ ਵੈੱਬਸਾਈਟ ਦੀ ਲਿਸਟ ਹਰ 30 ਮਿੰਟ 'ਤੇ ਰਿਫ੍ਰੇਸ਼ ਕੀਤੀ ਜਾਂਦੀ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ 4 ਅਰਬ ਡਿਵਾਈਸ ਨੂੰ ਵੱਖ-ਵੱਖ ਤਰ੍ਹਾਂ ਦੇ ਸਕਿਓਰਟੀ ਥ੍ਰੇਟ ਤੋਂ ਬਚਾਉਂਦੀ ਹੈ ਜਿਸ 'ਚ ਫਿਸ਼ਿੰਗ ਵੀ ਸ਼ਾਮਲ ਹੈ।


Karan Kumar

Content Editor

Related News