2018 ''ਚ Google ਆਪਣੇ ਕ੍ਰੋਮ ਬਰਾਊਜ਼ਰ ''ਚ ਐਂਡ ਕਰੇਗਾ ਐਂਡ ਬਲਾਕਰ

Saturday, Jun 03, 2017 - 10:58 AM (IST)

2018 ''ਚ Google ਆਪਣੇ ਕ੍ਰੋਮ ਬਰਾਊਜ਼ਰ ''ਚ ਐਂਡ ਕਰੇਗਾ ਐਂਡ ਬਲਾਕਰ

ਜਲੰਧਰ-ਲਗਭਗ ਦੋ ਮਹੀਨੇ ਪਹਿਲਾਂ ਇਹ ਖਬਰ ਆਈ ਸੀ ਕਿ ਗੂਗਲ ਆਪਣੇ ਕ੍ਰੋਮ ਬਰਾਊਜ਼ਰ ਦੇ ਲਈ ਜਲਦ ਹੀ ਐਂਡ ਬਲਾਕਰ (Ad blocker) ਲਾਂਚ ਕਰਨ ਦੀ ਯੋਜਨਾ ਬਣਾ ਰਹੀਂ ਹੈ ਨਾਲ ਹੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਸੀ ਕਿ ਗੂਗਲ ਇਹ ਯੋਜਨਾ ਨੂੰ ਸਾਰੇ ਯੂਜ਼ਰਸ ਦੇ ਲਈ ਡਿਫਾਲਟ ਰੂਪ ਨਾਲ ਚਾਲੂ ਕਰਨ ਦੇ ਬਾਰੇ 'ਚ ਸੋਚ ਰਿਹਾ ਹੈ। ਇਸ ਨਾਲ ਹੀ ਵਾਲ ਸਟਰੀਟ ਜਨਰਲ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਇਹ ਸੁਵਿਧਾ ਦੋਨੋਂ ਡੈਸਕਟਾਪ ਅਤੇ ਮੋਬਾਇਲ ਫੋਨ ਦੇ ਲਈ ਉਪਲੱਬਧ ਹੋਵੇਗੀ । ਇਹ ਵੀ ਕਿਹਾ ਜਾ ਰਿਹਾ ਸੀ ਕਿ ਗੂਗਲ ਅਗਲੇ ਕੁਝ ਹਫਤਿਆਂ 'ਚ ਇਸ ਨਵੇਂ ਫੀਚਰ ਦੇ ਬਾਰੇ ਘੋਸ਼ਣਾ ਕਰ ਸਕਦੀ ਹੈ। ਗੂਗਲ ਨੇ ਵੀ ਹੁਣ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ ਨਾਲ ਹੀ ਕੰਪਨੀ ਨੇ ਐਂਡ ਬਲਾਕਰ ਕਿਵੇਂ ਕੰਮ ਕਰੇਗਾ ਦੇ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ।
ਕੰਪਨੀ ਨੇ ਬਲਾਗ 'ਤੇ ਇਕ ਪੋਸਟ 'ਚ ਗੂਗਲ ਨੇ ਘੋਸਣਾ ਕੀਤੀ ਕਿ ਉਹ ਆਨਲਾਈਨ ਐਂਡ 'ਚ ਸੁਧਾਰ ਕਰਨ ਦਾ ਯਤਨ ਕਰਨ ਵਾਲਾ ਇਕ ਇੰਡਸਟਰੀ ਗਰੁੱਪ ਦੇ ਨਾਲ Coalition for Better Aids 'ਚ ਸ਼ਾਮਿਲ ਹੋ ਰਿਹਾ ਹੈ। ਗਰੁੱਪ ਨੇ ਬਿਹਤਰ ਬੈਟਰ ਐਂਡ ਸਟੈਡਰਡ ਦੇ ਲਈ ਇਕ ਲਿਸਟ ਕੀਤਾ ਹੈ। ਜੋ ਕਿ ਡੂੰਘੀ ਖੋਜ ਦੇ ਆਧਾਰ 'ਤੇ ਡੈਸਕਟਾਪ ਅਤੇ ਮੋਬਾਇਲ ਐਡ ਦੇ ਲਈ ਬਣਾਇਆ ਗਿਆ ਹੈ। ਐਡ ਸਟੈਂਡਰਸ ਦੇ ਅਨੁਸਾਰ ਪੌਪ-ਅਪ ਐਂਡ, ਆਟੋਸਟਾਰਟ ਵੀਡੀਓ ਅਤੇ ਐਂਡ ਜਿਸ 'ਚ ਕਾਊਟਡਾਊਨ ਟਾਇਮਰ 'ਯੂਜ਼ਰਸ ਦੇ ਪਹੁੰਚਣਯੋਗਤਾ (Accessibility) ਦੇ ਨੀਚੇ ' ਹੈ।
ਪੋਸਟ 'ਚ ਗੂਗਲ ਨੇ ਪੁਸ਼ਟੀ ਕੀਤੀ ਕਿ ਕ੍ਰੋਮ ਜਲਦੀ ਹੀ ਐਂਡ ਨਹੀਂ ਦਿਖਾਏਗਾ ਜਿਸ 'ਚ ਗੂਗਲ ਦੁਆਰਾ ਸਰਵਡ ਕੀਤੀ ਗਈ ਵੈੱਬਸਾਈਟ ਵੀ ਹੈ। ਐਂਡ ਬਲਾਕਰ ਸਾਲ 2018 ਤੋਂ ਸ਼ੁਰੂ ਕਰ ਦਿਤਾ ਜਾਵੇਗਾ। ਪਿਛਲੇ ਸਾਲ ਗੂਗਲ ਨੇ ਆਨਲਾਈਨ ਐਂਡ ਦੇ ਦੁਆਰਾ 60 ਅਰਬ ਡਾਲਰ ਰੇਵਨਿਊ  ਦੇ ਤੌਰ 'ਤੇ ਕਮਾਇਆ ਹੈ। ਜਨਰਲ ਦੇ ਮੁਤਾਬਿਕ ਅਮਰੀਕਾ ਦੇ ਲਗਭਗ 26% ਇੰਟਰਨੈੱਟ ਯੂਜ਼ਰਸ ਆਪਣੇ ਡੈਸਕਟਾਪ ਕੰਪਿਊਟਰ ਤੇ ਐਂਡ ਬਲਾਕਿੰਗ ਸਾਫਟਵੇਅਰ ਦਾ ਉਪਯੋਗ ਕਰਦੇ ਹੈ।
ਮਾਹਿਰਾਂ ਦੇ ਅਨੁਸਾਰ Youtube ਤੋਂ ਵਿਗਿਆਪਨ ਵਾਪਿਸ ਲੈਣ ਦੇ ਕਾਰਣ ਗੂਗਲ ਨੂੰ ਕਰੀਬ 75 ਕਰੋੜ ਡਾਲਰ ਦਾ ਘਾਟਾ ਹੋਇਆ ਹੈ। ਗੂਗਲ ਨੇ ਉਸ ਸਮੇਂ ਸਮੱਸਿਆ ਨਾਲ ਨਿਪਟਣ ਦੇ ਲਈ ਹੱਲ ਕੱਢਣ ਦਾ ਵਾਅਦਾ ਕੀਤਾ ਸੀ ਅਤੇ ਗੂਗਲ ਕ੍ਰੋਮ ਦੇ ਲਈ ਐਂਡ ਬਲਾਕਰ ਪੇਸ਼ ਕਰ ਕੰਪਨੀ ਨੇ ਉਸ ਦਿਸ਼ਾ 'ਚ ਕਦਮ ਵਧਾਇਆ ਹੈ।


Related News