ਗੂਗਲ ਦਾ ਵੱਡਾ ਫ਼ੈਸਲਾ: ਇਕੋ ਝਟਕੇ 'ਚ ਡਿਲੀਟ ਹੋਣਗੇ ਕਰੋੜਾਂ ਜੀਮੇਲ ਅਕਾਊਂਟ, ਜਾਣੋ ਵਜ੍ਹਾ
Wednesday, May 17, 2023 - 07:40 PM (IST)
ਗੈਜੇਟ ਡੈਸਕ- ਗੂਗਲ ਨੇ ਇਕ ਵੱਡਾ ਐਲਾਨ ਕੀਤਾ ਹੈ। ਗੂਗਲ ਨੇ ਕਿਹਾ ਹੈ ਕਿ ਉਹ ਉਨ੍ਹਾਂਸਾਰੇ ਗੂਗਲ ਅਕਾਊਂਟਸ ਨੂੰ ਬੰਦ ਕਰਨ ਜਾ ਰਿਹਾ ਹੈ ਜੋ ਦੋ ਸਾਲਾਂ ਤੋਂ ਐਕਟਿਵ ਨਹੀਂ ਹਨ। ਗੂਗਲ ਮੁਤਾਬਕ, ਉਸਨੇ ਇਹ ਫੈਸਲਾ ਸਕਿਓਰਿਟੀ ਨੂੰ ਲੈ ਕੇ ਲਿਆ ਹੈ। ਗੂਗਲ ਮੁਤਾਬਕ, ਜਿਨ੍ਹਾਂ ਅਕਾਊਂਟ 'ਚ ਦੋ ਸਾਲਾਂ 'ਚ ਇਕ ਵਾਰ ਵੀ ਲਾਗ-ਇਨ ਨਹੀਂ ਕੀਤਾ ਗਿਆ, ਉਨ੍ਹਾਂ ਨੂੰ ਡਿਲੀਟ ਕੀਤਾ ਜਾਵੇਗਾ। ਇਸਦੀ ਸ਼ੁਰੂਆਤ ਦਸੰਬਰ 2023 ਤੋਂ ਹੋਵੇਗੀ।
ਇਹ ਵੀ ਪੜ੍ਹੋ– ਹੁਣ ਖ਼ਤਮ ਹੋਵੇਗੀ ਈਮੇਲ ਲਿਖਣ ਦੀ ਟੈਨਸ਼ਨ, ਜੀਮੇਲ ਖ਼ੁਦ ਲਿਖੇਗਾ ਮੇਲ! AI ਨਾਲ ਹੋਇਆ ਲੈਸ
ਗੂਗਲ ਦੇ ਇਸ ਫੈਸਲੇ ਨਾਲ Gmail, Docs, Drive, Meet ਅਤੇ Calendar ਤੋਂ ਇਲਾਵਾ YouTube ਅਤੇ ਗੂਗਲ ਫੋਟੋਸ ਦਾ ਵੀ ਐਕਸੈਸ ਖ਼ਤਮ ਹੋ ਜਾਵੇਗਾ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੂਗਲ ਦੇ ਇਸ ਫੈਸਲੇ ਨਾਲ ਸਿਰਫ ਪਰਸਨਲ ਗੂਗਲ ਅਕਾਊਂਟ ਹੀ ਪ੍ਰਭਾਵਿਤ ਹੋਣਗੇ, ਨਾ ਕਿ ਸਕੂਲ, ਆਰਗਨਾਈਜੇਸ਼ਨ ਅਤੇ ਬਿਜ਼ਨੈੱਸ ਅਕਾਊਂਟ।
ਇਹ ਵੀ ਪੜ੍ਹੋ– ਸਪੈਮ ਕਾਲ ਮਾਮਲੇ ’ਚ ਵਟਸਐਪ 'ਤੇ ਐਕਸ਼ਨ ਦੀ ਤਿਆਰੀ, ਨੋਟਿਸ ਭੇਜੇਗੀ ਸਰਕਾਰ
ਗੂਗਲ ਨੇ 2020 'ਚ ਕਿਹਾ ਸੀ ਕਿ ਉਹ ਇਨਐਕਟਿਵ ਅਕਾਊਂਟ ਦੇ ਕੰਟੈਂਟ ਨੂੰ ਹਟਾਉਣ ਜਾ ਰਿਹਾ ਹੈ ਪਰ ਇਹ ਨਹੀਂ ਕਿਹਾ ਸੀ ਕਿ ਅਕਾਊਂਟ ਨੂੰ ਵੀ ਡਿਲੀਟ ਕੀਤਾ ਜਾਵੇਗਾ। ਅਕਾਊਂਟ ਨੂੰ ਡਿਲੀਟ ਕਰਨ ਤੋਂ ਪਹਿਲਾਂ ਗੂਗਲ ਅਜਿਹੇ ਯੂਜ਼ਰਜ਼ ਨੂੰ ਕਈ ਸਾਰੇ ਨੋਟੀਫਿਕੇਸ਼ਨ ਭੇਜ ਰਿਹਾ ਹੈ ਅਤੇ ਰਿਕਵਰੀ ਲਈ ਕਹਿ ਰਿਹਾ ਹੈ। ਪਿਛਲੇ ਹਫਤੇ ਐਲਨ ਮਸਕ ਨੇ ਵੀ ਕਿਹਾ ਸੀ ਕਿ ਕਈ ਸਾਲਾਂ ਤੋਂ ਇਸਤੇਮਾਲ ਨਾ ਹੋ ਰਹੇ ਟਵਿਟਰ ਅਕਾਊਂਟ ਨੂੰ ਡਿਲੀਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਸਾਵਧਾਨ! ਚੋਰੀ-ਛੁਪੇ ਤੁਹਾਡੀਆਂ ਪ੍ਰਾਈਵੇਟ ਗੱਲਾਂ ਸੁਣ ਰਿਹੈ WhatsApp