ਯੂਜ਼ਰਜ਼ ਦੀ ਚੈਟ ਦੀ ਨਿਗਰਾਨੀ ਨਹੀਂ ਕਰਨਗੇ ਐਪਲ, ਗੂਗਲ ਤੇ ਵਟਸਐਪ

05/31/2019 1:28:26 PM

ਗੈਜੇਟ ਡੈਸਕ– ਐਨਕ੍ਰਿਪਟਿਡ ਚੈਟ ਦੀ ਨਿਗਰਾਨੀ ਕਰਨ ਦੇ GCHQ ਯੋਜਨਾ ਦੇ ਵਿਰੋਧ ’ਚ ਦੁਨੀਆ ਭਰ ਦੀਆਂ 47 ਕੰਪਨੀਆਂ ਨੇ ਇਕੱਠੇ ਆਵਾਜ਼ ਚੁੱਕੀ ਹੈ। ਇਨ੍ਹਾਂ ਕੰਪਨੀਆਂ ਨੇ ਇਕ ਓਪਨ ਲੈਟਰ ’ਤੇ ਸਾਈਨ ਕੀਤਾ ਹੈ ਜਿਸ ਵਿਚ ਏਜੰਸੀ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਨਾਲ ਹੀ ਯੋਜਨਾ ਨੂੰ ਛੱਡਣ ਦੀ ਵੀ ਅਪੀਲ ਕੀਤੀ ਹੈ। ਅਜਿਹੇ ਇਸ ਲਈ ਕਿਉਂਕਿ ਜੇਕਰ ਯੂਜ਼ਰ ਦੀ ਐਨਕ੍ਰਿਪਟਿਡ ਚੈਟ ਦੀ ਨਿਗਰਾਨੀ ਕੀਤੀ ਗਈ ਤਾਂ ਉਨ੍ਹਾਂ ਦੀ ਸੁਤੰਤਰਤਾ ਅਤੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਭੰਗ ਹੋ ਸਕਦੀ ਹੈ। ਇਨ੍ਹਾਂ 47 ਕੰਪਨੀਆਂ ’ਚ ਐਪਲ, ਗੂਗਲ, ਮਾਈਕ੍ਰੋਸਾਫਟ ਅਤੇ ਵਟਸਐਪ ਵਰਗੀਆਂ ਕੰਪਨੀਆਂ ਵੀ ਸ਼ਾਮਲ ਹਨ। ਇਹ ਕੰਪਨੀਆਂ ਇਸ ਪ੍ਰਸਤਾਵ ਦੀ ਸਖਤ ਨਿੰਦਾ ਕਰ ਰਹੀਆਂ ਹਨ। 

2018 ’ਚ ਨਿਗਰਾਨੀ ਯੋਜਨਾ ਦਾ ਪਾਲਨ ਕੀਤਾ ਸੀ
ਇਕ ਮੀਡੀਆ ਰਿਪੋਰਟ ਮੁਤਾਬਕ, ਇਸ ਨਿਗਰਾਨੀ ਯੋਜਨਾ ਦਾ ਪਾਲਨ ਨਵੰਬਰ 2018 ’ਚ ਯੂ.ਕੇ. ਦੇ ਦੋ ਸਾਈਬਰ ਸਕਿਓਰਿਟੀ ਅਧਿਕਾਰੀਆਂ ਇਯਾਨ ਲੇਵੀ ਅਤੇ ਕ੍ਰਿਸਪਿਨ ਰਾਬਿੰਸਨ ਨਿਬੰਧਾਂ ਦੀ ਇਕ ਲੜੀ ਇਸ ਵਿਚ ਪ੍ਰਕਾਸ਼ਿਤ ਕੀਤਾ ਸੀ। ਇਸ ਵਿਚ ਉਨ੍ਹਾਂ ਨੇ ਇਕ ਉਦਾਹਰਣ ਦਿੰਦੇ ਹੋਏ ਇਕ ਸੁਝਾਅ ਦਿੱਤਾ ਸੀ ਕਿ ਵਟਸਐਪ ’ਚ ਇਕ ਤੀਜੇ ਭਾਗੀਦਾਰ ਨੂੰ ਵੀ ਜੋੜਿਆ ਜਾਵੇ। ਇਸ ਤੀਜੇ ਭਾਗੀਦਾਰ ਨੂੰ ਹਮੇਸ਼ਾ ਮੈਸੇਜ ਭੇਜਣ ਵਾਲੇ ਅਤੇ ਮੈਸੇਜ ਰਿਸੀਵ ਕਰਨ ਵਾਲੇ ਦੇ ਮੈਸੇਜ ਰਿਸੀਵ ਹੋਣਗੇ। ਹਾਲਾਂਕਿ, ਇਹ ਤਰੀਕਾ ਕਿਸੇ ’ਤੇ ਨਿਗਰਾਨੀ ਰੱਖਣ ਵਾਲਾ ਹੈ। ਹਾਲਾਂਕਿ ਇਹ ਸਭ ਸਿਰਫ ਪ੍ਰਸਤਾਵ ਹੈ। GCHQ ਅਜਿਹਾ ਕੁਝ ਵੀ ਪਾਲਨ ਨਹੀਂ ਕਰ ਰਿਹਾ। 

ਉਥੇ ਹੀ ਨੈਸ਼ਨਲ ਸਾਈਬਰ ਸਕਿਓਰਿਟੀ ਸੈਂਟਰ ਦੇ Ian Levy ਨੇ ਓਪਨ ਲੈਟਰ ’ਤੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕੰਪਨੀਆਂ ਵਲੋਂ ਆਏ ਪ੍ਰਸਤਾਵ ਦਾ ਸਵਾਗਤ ਕਰਦੇ ਹਨ। ਇਹ ਸਿਰਫ ਗੱਲਬਾਤ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਪਾਰਟੀਆਂ ਨਾਲ ਗੱਲ ਕਰਕੇ ਇਸ ਦਾ ਕੋਈ ਹੱਲ ਕੱਢਾਂਗੇ। 


Related News