ਗੂਗਲ ਟੀ. ਵੀ. ’ਚ ਹਿੰਦੀ ਸਮੇਤ 10 ਭਾਸ਼ਾਵਾਂ ਵਿਚ 800 ਤੋਂ ਜ਼ਿਆਦਾ ਮੁਫ਼ਤ ਚੈਨਲ

Thursday, Apr 13, 2023 - 12:24 PM (IST)

ਗੂਗਲ ਟੀ. ਵੀ. ’ਚ ਹਿੰਦੀ ਸਮੇਤ 10 ਭਾਸ਼ਾਵਾਂ ਵਿਚ 800 ਤੋਂ ਜ਼ਿਆਦਾ ਮੁਫ਼ਤ ਚੈਨਲ

ਗੈਜੇਟ ਡੈਸਕ- ਗੂਗਲ ਨੇ ਇਕ ਨਵਾਂ ਲਾਈਵ ਟੀ. ਵੀ. ਅਨੁਭਵ ਪੇਸ਼ ਕੀਤਾ ਹੈ, ਜਿਸ ਨਾਲ ਖਪਤਕਾਰ ਹਿੰਦੀ ਸਮੇਤ 10 ਭਾਸ਼ਾਵਾਂ ਵਿਚ ਮਲਟੀਪਲ ਪ੍ਰਦਾਤਾਵਾਂ ਤੋਂ 800 ਤੋਂ ਵੱਧ ਮੁਫ਼ਤ ਟੀ. ਵੀ. ਚੈਨਲਾਂ ਨੂੰ ਬ੍ਰਾਊਜ਼ ਕਰ ਸਕਦੇ ਹਨ। ਗੂਗਲ ਨੇ ਇਕ ਬਲਾਗ ਪੋਸਟ ’ਚ ਕਿਹਾ ਕਿ ਅਸੀਂ ਪਲੂਟੋ ਟੀ. ਵੀ. ਦੇ ਚੈਨਲਾਂ ਦੀ ਮੌਜੂਦਾ ਲਾਈਨਅੱਪ ਦੇ ਨਾਲ, ਟੂਬੀ, ਪਲੇਕਸ ਅਤੇ ਹੇਸਟੈਕ ਨਿਊਜ਼ ਤੋਂ ਸਿੱਧੇ ਲਾਈਵ ਟੈਬ ਵਿਚ ਮੁਫ਼ਤ ਚੈਨਲਾਂ ਤੱਕ ਪਹੁੰਚ ਨੂੰ ਜੋੜ ਰਹੇ ਹਾਂ।

ਅਸੀਂ ਗੂਗਲ ਟੀ. ਵੀ. ਤੋਂ ਮੁਫ਼ਤ ਬਿਲਟ-ਇਨ ਚੈਨਲ ਵੀ ਲਾਂਚ ਕਰ ਰਹੇ ਹਾਂ ਜੋ ਤੁਸੀਂ ਬਿਨਾਂ ਕਿਸੇ ਐਪ ਨੂੰ ਡਾਊਨਲੋਡ ਜਾਂ ਲਾਂਚ ਕੀਤੇ ਵੀ ਦੇਖ ਸਕਦੇ ਹੋ। ਕੁਲ ਮਿਲਾ ਕੇ, ਹੁਣ ਤੁਸੀਂ 800 ਤੋਂ ਜ਼ਿਆਦਾ ਚੈਨਲ ਅਤੇ ਪ੍ਰੀਮੀਅਮ ਪ੍ਰੋਗਰਾਮਿੰਗ ਬ੍ਰਾਉਜ ਕਰ ਸਕਦੇ ਹੋ, ਜਿਸ ਵਿਚ ਐੱਨ. ਬੀ. ਸੀ., ਏ. ਬੀ. ਸੀ., ਸੀ. ਬੀ. ਐੱਸ. ਅਤੇ ਐੱਫ. ਓ. ਐੱਕਸ ਦੇ ਖ਼ਬਰਾਂ ਵਾਲੇ ਚੈਨਲ ਸ਼ਾਮਲ ਹਨ।

ਖ਼ਪਤਕਾਰ ਸਪੇਨਿਸ਼, ਹਿੰਦੂ ਅਤੇ ਜਾਪਨੀ ਸਮੇਤ 10 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪ੍ਰੋਗਰਾਮਿੰਗ ਦੇ ਨਾਲ ਦੁਨੀਆ ਭਰ ਦੇ ਚੈਨਲਾਂ ਨੂੰ ਵੀ ਟਿਊਨ ਕਰ ਸਕਦੇ ਹਨ। ਇਸ ਤੋਂ ਇਲਾਵਾ ਖ਼ਪਤਕਾਰ ਯੂ-ਟਿਊਬ ਟੀ. ਵੀ. ਜਾਂ ਸਲਿੰਗ ਟੀ. ਵੀ. ਜਾਂ ਓਵਰ-ਦਿ-ਏਅਰ ਚੈਨਲ ਦੇਖਣ ਲਈ ਲਾਈਵ ਟੈਬ ਦੀ ਵਰਤੋਂ ਕਰ ਸਕਦੇ ਹਨ ਜੇਕਰ ਉਨ੍ਹਾਂ ਕੋਲ ਪ੍ਰੀਮੀਅਮ ਲਾਈਵ ਟੀ. ਵੀ. ਸਬਸਕ੍ਰਿਪਸ਼ਨ ਹੈ।

ਨਵਾਂ ਲਾਈਵ ਟੀ. ਵੀ. ਅਨੁਭਵ ਯੂ. ਐੱਸ. ਵਿਚ ਸਾਰੇ ਗੂਗਲ ਟੀ. ਵੀ. ਡਿਵਾਈਸਾਂ 'ਤੇ ਉਪਲਬਧ ਹੋਵੇਗਾ, ਜਿਸ ਵਿੱਚ ਗੂਗਲ ਟੀ. ਵੀ. ਦੇ ਨਾਲ ਕ੍ਰੋਮਸਕਾਸਟ ਅਤੇ ਸੋਨੀ, ਟੀ. ਸੀ. ਐੱਲ., ਹਿਸੈਂਸ ਅਤੇ ਫਿਲਿਪਸ ਦੁਆਰਾ ਨਿਰਮਿਤ ਗੂਗਲ ਟੀ. ਵੀ. ਵਾਲੇ ਟੀ. ਵੀ. ਸ਼ਾਮਲ ਹਨ।


author

Rakesh

Content Editor

Related News