ਐਂਡਰਾਇਡ Q ਓ.ਐੱਸ. ਦੀ ਰਿਸੈਂਟ ਸਕਰੀਨ ’ਤੇ ਮਿਲੇਗਾ ਨਵਾਂ Google Translate ਫੀਚਰ
Thursday, Jul 18, 2019 - 12:15 PM (IST)

ਗੈਜੇਟ ਡੈਸਕ– ਗੂਗਲ ਵਲੋਂ ਲੇਟੈਸਟ ਐਂਡਰਾਇਡ ਆਪਰੇਟਿੰਗ ਸਿਸਟਮ ਐਂਡਰਾਇਡ ਕਿਊ ਨੂੰ ਲੈ ਕੇ ਅਜੇ ਬਹੁਤ ਸਾਰੀਆਂ ਡੀਟੇਲਸ ਆਫਿਸ਼ਲੀ ਸਾਹਮਣੇ ਨਹੀਂ ਆਈਆਂ ਪਰ ਨਵੇਂ ਸਕਰੀਨਸ਼ਾਟਸ ’ਚ ਇਸ ਦੀ ਰਿਸੈਂਟ ਸਕਰੀਨ ਦਿੱਸੀ ਹੈ। ਨਾਲ ਹੀ ਇਸ ਰਿਸੈਂਟ ਸਕਰੀਨ ’ਤੇ ਗੂਗਲ ਟ੍ਰਾਂਸਲੇਟ ਵੀ ਦਿਖਾਈ ਦੇ ਰਿਹਾ ਹੈ। ਅਜਿਹੇ ’ਚ ਸੰਭਵ ਹੈ ਕਿ ਲੇਟੈਸਟ ਐਂਡਰਾਇਡ ਓ.ਐੱਸ. ਦੀ ਰਿਸੈਂਟ ਸਕਰੀਨ ’ਤੇ ਸਿੱਧੇ ਗੂਗਲ ਟ੍ਰਾਂਸਲੇਟ ਫੀਚਰ ਵੀ ਯੂਜ਼ਰਜ਼ ਨੂੰ ਮਿਲੇ। ਫੋਟੋ ਤੋਂ ਪਤਾ ਚੱਲਦਾ ਹੈ ਕਿ ਗੂਗਲ ਟ੍ਰਾਂਸਲੇਟ ‘ਟੈਬਲੇਟ’ ਦੇ ਆਕਾਰ ਦੇ ਆਨ-ਸਕਰੀਨ ਬਟਨ ਦੀ ਤਰ੍ਹਾਂ ਤਾਂ ਹੀ ਬਣ ਕੇ ਆਏਗਾ ਜਦੋਂ ਵੀ ਰਿਸੈਂਟ ਸਕਰੀਨ ’ਤੇ ਯੂਜ਼ਰ ਨੂੰ ਦਿਸਣ ਵਾਲਾ ਪੇਜ ਕਿਸੇ ਹੋਰ ਭਾਸ਼ਾ ’ਚ ਹੋਵੇਗਾ।
ਅੰਗਰੇਜੀ ਬੋਲਣ ਵਾਲੇ ਯੂਜ਼ਰਜ਼ ਨੂੰ ਗੂਗਲ ਟ੍ਰਾਂਸਲੇਟ ਉਦੋਂ ਦਿਸੇਗਾ, ਜਦੋਂ ਵੀ ਉਹ ਜਰਮਨ, ਪੁਰਤਗਾਲੀ, ਚੀਨੀ, ਜਪਾਨੀ ਜਾਂ ਅਜਿਹੀਆਂ ਭਾਸ਼ਾਵਾਂ ’ਚ ਕੋਈ ਟੈਕਸਟ ਪੜ ਰਹੇ ਹੋਣਗੇ। ਇਸ ਗੂਗਲ ਟ੍ਰਾਂਸਲੇਟ ਬਟਨ ’ਤੇ ਟੈਪ ਕਰਦੇ ਹੀ ਟ੍ਰਾਂਸਲੇਸ਼ਨ ਪਾਪ-ਅਪ ਖੁਲ ਜਾਵੇਗਾ, ਜਿਸ ਦੇ ਉਪਰ ਗੂਗਲ ਟ੍ਰਾਂਸਲੇਟ ਲਿਖਿਆ ਹੋਵੇਗਾ। ਇਕ ਟੈਬ ’ਚ ਓਰਿਜਨਲ ਟੈਕਸਟ ਅਤੇ ਦੂਜੇ ਬੈਬ ’ਚ ਯੂਜ਼ਰ ਦੀ ਭਾਸ਼ਾ ’ਚ ਟ੍ਰਾਂਸਲੇਸ਼ਨ ਦਿਖਾਈ ਦੇਵੇਗਾ। ਇਹ ਨਵਾਂ ਟ੍ਰਾਂਸਲੇਟ ਫੀਚਰ ਐਂਡਰਾਇਡ ਪਾਈ ਦੇ ਓ.ਸੀ.ਆਰ. ਐਡੀਸ਼ਨ ’ਚ ਮਿਲਣ ਵਾਲੇ ਗੂਗਲ ਦੇ ‘ਟੈਪ ਟੂ ਟ੍ਰਾਂਸਲੇਟ’ ਫੀਚਰ ਨਾਲ ਮਿਲਦਾ-ਜੁਲਦਾ ਹੈ। ਇਥੇ ਲਾਊਡਸਪੀਕਰ ਆਈਕਨ ’ਤੇ ਟੈਪ ਕਰਕੇ ਯੂਜ਼ਰ ਟ੍ਰਾਂਸਲੇਸ਼ਨ ਤੋਂ ਬਾਅਦ ਮਿਲੇ ਟੈਕਸਟ ਨੂੰ ਸੁਣ ਵੀ ਸਕਣਗੇ।
ਪਿਕਸਲ ਸੀਰੀਜ਼ ਡਿਵਾਈਸ ’ਤੇ ਦਿਸਿਆ ਫੀਚਰ
ਗੂਗਲ ਟ੍ਰਾਂਸਲੇਟ ਦਾ ਰਿਸੈਂਟ ਸਕਰੀਨ ’ਚ ਹੋਣਾ ਜਿਥੇ ਕਨਫਰਮ ਹੋ ਗਿਆ ਹੈ, ਉਥੇ ਹੀ ਮੰਨਿਆ ਜਾ ਰਿਹਾ ਹੈ ਕਿ ਇਹ ਫੀਚਰ ਪਿਕਸਲ ਐਕਸਕਲੂਜ਼ਿਵ ਹੋ ਸਕਦਾ ਹੈ। ਇਸ ਨਵੇਂ ਫੀਚਰ ਨੂੰ ਪਿਕਸਲ ਲਾਂਚਰ ’ਚ ਦੇਖਿਆ ਗਿਆ ਹੈ ਅਤੇ ਇਸ ਨੂੰ ‘ਪ੍ਰੋਐਕਟਿਵ ਸਜੈਸ਼ਨ’ ਕਿਹਾ ਜਾ ਰਿਹਾ ਹੈ। ਪਿਕਸਲ ਐਕਸਕਲੂਜ਼ਿਵ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਫੀਚਰ ਐਂਡਰਾਇਡ ਕਿਊ ਅਪਡੇਟ ਪਾਉਣ ਵਾਲੇ ਬਾਕੀ ਡਿਵਾਈਸਿਜ਼ ਨੂੰ ਨਹੀਂ ਮਿਲੇਗਾ। ਗੂਗਲ ਆਪਣੇ ਐਂਡਰਾਇਡ ਓ.ਐੱਸ. ਦੇ ਕਈ ਫੀਚਰਜ਼ ਪਹਿਲਾਂ ਪਿਕਸਲ ਸੀਰੀਜ਼ ਦੇ ਡਿਵਾਈਸਿਜ਼ ਨੂੰ ਦਿੰਦੀ ਹੈ ਅਤੇ ਬਾਅਦ ’ਚ ਇਨ੍ਹਾਂ ਨੂੰ ਐਂਡਰਾਇਡ ਅਪਡੇਟ ’ਚ ਸ਼ਾਮਲ ਕਰਕੇ ਬਾਈਕ ਡਿਵਾਈਸਿਜ਼ ’ਚ ਵੀ ਦਿੱਤਾ ਜਾਂਦਾ ਹੈ।